ਇਹ ਸਫ਼ਾ ਪ੍ਰਮਾਣਿਤ ਹੈ

ਮਾਤਾਜੀ ਦੇ ਅੱਖ ਦੇ ਇਸ਼ ਰੇ ਨੇ ਮੈਨੂੰ ਸਭ ਕੁਝ ਸਮਝਾ ਦਿਤਾ ਸੀ, ਮੈਂ ਹੌਲੀ ਜਿਹੀ ਕਿਹਾ-ਇਹ ਭਰਾ ਜੀ ਭਰਜਾਈ ਜੀ ਲਈ ਲਿਆਏ ਹਨ।

ਮੇਰੇ ਕਹਿਣ ਦਾ ਅੰਦਾਜ਼ ਹਲੀਮੀ ਭਰਿਆ ਸੀ ਪਰ ਪਿਤਾ ਜੀ ਦਾ ਗੁਸਾ ਇਸ ਘਟਣ ਦੀ ਥਾਂ ਹੋਰ ਵਧ ਗਿਆ, ਉਸਨੇ ਕਿਹਾ- ਕਿਸ ਨੂੰ ਪੁਛ ਕੇ ਗਈ ਸੈਂ ਇਸ ਦੇ ਨਾਲ?"

'ਮਾਤਾ ਜੀ ਤੋਂ।' ਮੈਂ ਕਹਿ ਦਿਤਾ।

'ਕਿਥੇ ਰਹੇ ਸੀ ਰਾਤ?' ਉਸ ਨੇ ਇਕ ਹੋਰ ਖੜਕਵਾਂ ਜਿਹਾ ਸਵਾਲ ਕਰ ਦਿਤਾ।

'ਮਾਮੀ ਜੀ ਦੇ।' ਮੇਰਾ ਉਤਰ ਸੀ।

ਮੇਰੀ ਇਹ ਗਲ ਸੁਣ ਕੇ ਪਿਤਾ ਜੀ ਨੇ ਮੇਰੇ ਹਥੋਂ ਕਪੜਿਆਂ ਦਾ ਬੰਡਲ ਫੜਕੇ ਕਰਤਾਰ ਸਿੰਘ ਵੱਲ ਵਧਾ ਦਿੱਤਾ ਅਤੇ ਕਿਹਾ ‘ਭਲਿਆ ਲੋਕਾ, ਜਿਤਨੇ ਨਹਾਤ ਉਤਨਾ ਹੀ ਪੁੰਨ, ਏਸ ਵੇਲੇ ਇਥੋਂ ਚਲਿਆ ਜਾਹ, ਨਹੀਂ ਤਾਂ ਸਿਰ ਲਾਹ ਦਿਆਂਗਾ।'

ਕਰਤਾਰ ਸਿੰਘ ਹਾਲਾਂ ਤਕ ਚੁਪ ਖੜਾ ਇਹ ਸਾਰਾ ਤਮਾਸ਼ਾ ਵੇਖ ਰਿਹਾ ਸੀ ਹੁਣ ਜਦ ਉਹਨੂੰ ਪਤਾ ਲੱਗਾ ਕਿ ਗੁਸੇ ਦਾ ਰੁਖ ਉਸ ਵਲ ਹੀ ਹੈ ਤਾਂ ਉਹਨੇ ਕਪੜਿਆਂ ਦਾ ਬੰਡਲ ਫੜ ਲਿਆ ਅਤੇ ਬੋਲਿਆ,'ਮਾਸੜ ਜੀ ਮੈਨੂੰ ਤਾਂ ਤੁਹਾਡੇ ਗੁਸੇ ਦੀ ਕੋਈ ਸਮਝ ਨਹੀਂ ਪਈ, ਆਖਰ ਮੇਰਾ ਗੁਨਾਹ ਕੀ ਹੈ।'

'ਮੈਥੋਂ ਕੁਝ ਨਾ ਪੁਛ, ਤੇਰਾ ਭਲਾ ਏਸੇ ਵਿਚ ਹੀ ਹੈ ਕਿ ਚੁਪ ਚਾਪ ਏਥ ਚਲਿਆ ਜਾਹ!' ਪਿਤਾ ਜੀ ਨੇ ਕਿਹਾ, ਇਸ ਸਮੇਂ ਉਨ੍ਹਾਂ ਦੇ ਹਥ 'ਚ ਲਾਠੀ ਫੜ ਹੋਈ ਸੀ ਤੇ ਮੈਨੂੰ ਡਰ ਲਗਣ ਲਗ ਪਿਆ ਸੀ ਕਿ ਉਹ ਕਿਤੇ ਕਰਤਾਰ ਸਿੰਘ ਤੇ ਉਹ ਦੇ ਨਾਲ ਹੀ ਮੈਨੂੰ ਭੀ ਨਾ ਮਾਰਨ ਲਗ ਪਵੇ। ਕਰਤਾਰ ਸਿੰਘ ਨੇ ਮੇਰੀ ਵਲ ਵੇਖਆ। ਮੈਂ ਕੀ ਕਹਿੰਦੀ ਮੇਰਾ ਤਾਂ ਆਪਣਾ ਲਹੂ ਸੁਕਦਾ ਚਲਿਆ ਜਾ ਰਿਹਾ ਸੀ। ਮਾਤਾ ਜੀ ਦੀ ਹਾਲਤ ਇਸ ਵੇਲੇ ਮੇਰੇ ਨਾਲੋਂ ਭੀ ਪਤਲੀ ਸੀ। ਉਹ ਨਿੰੰਮੂਝੂਣੀ ਹੋਕੇ ਬੈਠੀ ਸੀ ਤੇ ਉਪਰ ਮੂੰਹ ਨਹੀਂ ਸੀ ਚੁਕਦੀ। ਮੈਂਂ ਕਰਤਾਰ ਸਿੰਘ

18.