ਇਹ ਸਫ਼ਾ ਪ੍ਰਮਾਣਿਤ ਹੈ

ਕਪੜੇ ਕੀ ਖਰੀਦੇ, ਵਿਆਹ ਦਾ ਇਕ ਦਾਜ ਜਿਹਾ ਬਣ ਗਿਆ। ਪੈਸੇ ਉਸਨੇ ਫੇਰ ਕੋਈ ਚਾਰ ਸੌ ਆਪਣੇ ਕੋਲੋਂ ਹੀ ਦਿਤੇ। ਚਾਰ ਸੂਟ ਮੇਰੇ ਇਕ ਗਰਮ ਕੋਟ ਅਤੇ ਇਕ ਸੂਟ ਹੋਰ ਮਾਤਾ ਜੀ ਲਈ, ਮੈਂਨੂੰ ਇਉਂ ਲਗਿਆ ਕਿ ਜਿਸ ਤਰਾਂ ਮੈਂ ਰਾਣੀ ਬਣਦੀ ਜਾ ਰਹੀ ਹੋਵਾਂ।

ਮੈਂ ਦਿਲੋਂ ਉਸਦੀ ਹੋ ਚੁਕੀ ਸੀ ਤੇ ਉਹਨੂੰ ਆਪਣਾ ਮੰਨ ਬੈਠੀ ਆ, ਪਰ ਉਹਦੀ ਇਹ ਇਛਿਆ ਮੈਂ ਇਕ ਵਾਰ ਬੜੇ ਨਰਮ ਸ਼ਬਦਾਂ ਤੇ ਸਖਤ ਲਹਿਜੇ ਵਿਚ ਠੁਕਰਾ ਦਿਤੀ ਕਿ ਇਕ ਰਾਤ ਹੋਟਲ ਵਿੱਚ ਕਟੀ ਜਾਵੇ। ਮੈਂ ਆਪਣਾ ਕੁਵਾਰ ਪੁਣਾ ਗਵਾਉਣ ਲਈ ਤਿਆਰ ਨਾ ਹੋਈ। ਉਸ ਤਰਾਂ ਮੈਨੂੰ ਨਿਸਚਾ ਸੀ ਕਿ ਉਹ ਮਾਤਾ ਪਿਤਾ ਨੂੰ ਮਨਾ ਲਵੇਗਾ ਤੇ ਅਸੀਂ ਇਕ ਦੂਜੇ ਦੇ ਹੋ ਜਾਵਾਂਗੇ, ਏਸ ਸਮੇਂ ਮੇਰ ਦਿਲ ਦਿਮਾਗ 'ਚ ਬੰਬਈ ਦੀ ਫਿਲਮੀ ਦੁਨੀਆਂ ਦੇ ਸੁਨੈਹਰੀ ਸੁਪਨੇ ਨਚ ਰਹੇ ਸਨ। ਪਿੰਡ ਪੁਜੇ ਤਾਂ ਉਥੋ ਦਾ ਵਾਤਾਵਰਨ ਬਦਲਿਆ ਹੋਇਆ ਪਾਇਆ। ਮੇਰੇ ਮਾਤਾ ਪਿਤਾ ਵਿਚ ਜੰਗ ਲਗੀ ਹੋਈ ਸੀ। ਝਗੜਾ ਇਸ ਗਲੇ ਹੋਇਆ ਕਿ ਉਸ ਨੇ ਮੈਨੂੰ ਕਰਤਾਰ ਸਿੰਘ ਨਾਲ ਸ਼ਹਿਰ ਜਾਣ ਦੀ ਆਗਿਆ ਕਿਉਂ ਦਿਤੀ? ਅਸੀਂ ਘਰ ਦੇ ਵਿਹੜੇ ਚ ਵੜੇ ਦੀ ਸਾਂ ਕਿ ਪਿਤਾ ਜੀ ਦਾ ਗੁਸਾ ਅਸਾਡੇ ਤੇ ਗਜ ਉਠਿਆ। 'ਇਹ ਕੀ ਲਿਆਏ ਹੋ?' ਮੇਰੇ ਹਥ 'ਚ ਫੜੇਹੋਏ ਕਪੜੇ ਦੇ ਬੰਡਲ ਵਲ ਇਸ਼ਾਰਾ ਕਰਦੇ ਹੋਏ ਉਸ ਨੇ ਕਿਹਾ ਮੈਂ ਬਦਲੀ ਹੋਈ ਹਾਲਤ ਨੂੰ ਤਾੜ ਗਈ।

17.