ਇਹ ਸਫ਼ਾ ਪ੍ਰਮਾਣਿਤ ਹੈ

'ਕੋਈ ਕਾਹਲੀ ਨਹੀਂ, ਅਜ ਆਪਾਂ ਪਿੰਡ ਪੁਜ ਹੀ ਤਾਂ ਜਾਣਾ ਹੈ।' ਉਸ ਨੇ ਕਿਹਾ-'ਹੁਣ ਥੋੜਾ ਚਿਰ ਆਰਾਮ ਕਰ ਲਓ। ਫੇਰ ਰੋਟੀ ਖਾਕੇ ਚਲੇ ਚਲਦੇ ਹਾਂ।' ਉਸ ਨੇ ਗਲ ਮੋੜੀ।

'ਮੈਂ ਕਿਹਾ, ਤੁਸੀਂ ਭਰਜਾਈ ਨੂੰ ਨਾਲ ਕਿਉਂ ਨਹੀਂ ਲਿਆਂਦਾ।' ਮੈਂ ਉਹਦੇ ਮੂੰਹ ਤੇ ਅਖਾਂ ਜਮ ਉਂਦੇ ਹੋਏ ਆਖਿਆ ਉਸ ਨੇ ਮੇਰੇ ਇਸ ਸਵਾਲ ਦਾ ਕੋਈ ਉਤਰ ਨਹੀਂ ਦਿਤਾ। ਉਹਦੀ ਇਸ ਚੁਪ ਨਾਲ ਮੈਨੂੰ ਕੁਝ ਖਿਝ ਜਹੀ ਚੜ੍ਹ ਗਈ। ਮੈਂ ਰਤਾ ਤਲਖ ਲਹਿਜੇ' ਚ ਆਖਿਆ-'ਤਸੀਂ ਮੇਰੀ ਗਲ ਦਾ ਉਤ੍ਰ ਕਿਉਂ ਨਹੀਂ ਦੇਂਦੇ'

ਉਹ ਨਾਲ ਦੀ ਕੁਰਸੀ ਤੋਂ ਉਠ ਕੇ ਮੇਰੇ ਕੋਲ ਸੋਫੇ ਤੇ ਆ ਬੈਠਾ। ਮੇਰਾ ਹਥ ਆਪਣੇ ਹੱਥ ਵਿਚ ਲੈਕੇ ਥੋੜਾ ਚਿਰ ਵੇਖਦਾ ਰਿਹਾ ਅਤੇ ਫੇਰ ਉਸਨੂੰ ਉਤਾਂਹ ਚੁਕਕੇ ਬੁਲਾਂ ਨਾਲ ਚੁੰਮ ਲਿਆ।

'ਇਹ ਕੀ ਹਮਾਕਤ ਹੋਈ, ਘਰ ਵਿਚ ਸਭ ਕੁਝ ਹੈ ਤੇ ਫੇਰ ਵੀ ਮੇਰੇ ਤੇ ਡੋਰੇ ਸੁਟ ਰਹੇ ਹੋ, ਸ਼ਰਮ ਕਿਉਂ ਨਹੀਂ ਆਉਂਦੀ? ਮੈਂ ਗੁਸੇ ਨਾਲ ਕਹਿੰਦੇ ਹੋਏ ਉਸ ਦੇ ਹਥ ਵਿਚੋਂ ਆਪਣਾ ਹਥ ਜ਼ੋਰ ਨਾਲ ਖਿਚ ਲਿਆ।

'ਦਿਲਜੀਤ! ਉਸ ਠੇ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਮੇਰੇ ਵਲ ਵੇਖਦੇ ਹੌਏ ਕਿਹਾ।

'ਮੈਨੂੰ ਨਹੀਂ ਇਹ ਸਭ ਕੁਝ ਚੰਗਾ ਲਗਦਾ।' 'ਚੰਗੀ ਗਲ ਹੈ, ਆਹ ਲੈ ਪਸਤੌਲ, ਮਾਰ ਦੇ ਮੈਨੂੰ ਗੋਲੀ। ਕਰਤਾਰ ਸਿੰਘ ਨੇ ਇਹ ਕਹਿੰਏ ਹੋਏ ਸਚਮੁਚ ਹੀ ਆਪਣੀ ਪਤਲੂਨ ਦੀ ਜੇਬ ਵਿਚੋਂ ਪਸਤੌਲ ਕਢਕ ਮੇਰੇ ਸਾਹਮਣ ਰਖ ਦਿਤਾ। ਇਹ ਕਾਲੇ ਰੰਗ ਦਾ ਛੋਟਾ ਜਿਹਾ ਪੰਜਾਂ ਗੋਲੀਆਂ ਵਾਲਾ ਪਸਤੌਲ ਜਰਮਨੀ ਦਾ ਬਣਿਆ ਹੋਇਆ ਸੀ। ਮਰਾ ਦਿਲ ਡਰ ਗਿਆ ਉਸਨੂੰ ਵੇਖਕੇ। ਮੈਂ ਕਿਹਾ-"ਇਹਨੂੰ ਰਖ ਲਓ, ਤੁਸਾਂ ਮਰਾ ਕੀ ਵਗਾੜਿਆ ਹੈ ਕਿ ਜੋ ਮੈਂ ਤੁਹਾਨੂੰ ਮਾਰਾਂ।'

'ਗਲ ਗਲ ਤੇ ਝਾੜ ਜੂ ਰਹੇ ਹੋ, ਇਸ ਨਾਲੋਂ ਤਾਂ ਇਹੋ ਚੰਗਾ ਹੈ ਕਿ ਇਕ ਵਾਰ ਹੀ ਬੰਨ ਕਰ ਦਿਉ।

13.