ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਉਸ ਨੂੰ ਦਸਣਾ ਜਰੂਰੀ ਸਮਝਿਆ ਤੇ ਉਹ ਹਸ ਪਿਆ ਆਮਲੇਟ ਦਾ ਇਕ ਟੁਕੜਾ ਤੋੜਕੇ ਉਸ ਨੇ ਖੱਬਾ ਹਥ ਮੇਰੀ ਠੋਡੀ ਹੇਠਾਂ ਰਖਿਆ ਤੇ ਸਜ ਹਥ ਨਾਲ ਉਹ ਮੇਰੇ ਮੂੰਹ ਵਿਚ ਪਾ ਦਿਤੇ ਏਹ ਕਹਿੰਦੇ ਹੋਏ ਕਿ-'ਆਂਡੇ ਮਾਸ ਤਾਂ ਨਹੀਂ ਹੁੰਦੇ।'

ਚਾਹੁੰਦੀ ਹੋਈ ਵੀ ਮੈਂ ਨਾਂਹ ਨਾ ਕਰ ਸਕੀ। ਉਹਦਾ ਮੇਰੇ ਦਿਲ ਦਮਾਗ ਤੇ ਬੁਰੀ ਤਰਾਂ ਬੇਠਦਾ ਚਲਿਆ ਜਾ ਰਿਹਾ ਸੀ। ਚਾਹ ਪਤੀ ਗਈ। ਮੈਂ ਉਹਦੀ ਗੁਟ ਤੇ ਬੱਝੀ ਹੋਈ ਸੁਨੇਹਰੀ ਘੜੀ ਤੇ ਵੇਖਿਆ—ਸਾਢੇ ਚਾਰ ਵਜ ਚੁਕੇ ਸਨ।

'ਚਲੋ ਚਲੀਏ।' ਮੈਂ ਉਠਕੇ ਖੜੇ ਹੁੰਦੇ ਹੋਏ ਕਿਹਾ।

'ਚਲੇ ਚਲਦੇ ਹਾਂ', ਕਾਹਲੀ ਥੋੜੀ ਹੈ। ਉਸ ਨੇ ਕਿਹਾ ਮੇਰੀ ਬਾਂਹ ਫੜਕੇ ਮੈਨੂੰ ਆਪਣੇ ਨਾਲ ਵਾਲੀ ਕੁਰਸੀ ਤੇ ਬਿਠਾ ਲਿਆ ਪਹਿਲਾਂ ਮੈਂ ਸਾਹਮਣੇ ਵਾਲੀ ਕੁਰਸੀ ਤੇ ਬੈਠੀ ਸਾਂ ਅਤੇ ਮੇਜ਼ ਦੋਹਾਂ ਵਿਚਕਾਰ ਸੀ। ਇਹ ਵਿਚਕਾਰ ਆ ਗਿਆ ਤਾਂ ਉਹਨੇ ਆਪਣਾ ਹੱਥ ਮੇਰੇ ਮੋਢੇ ਤੇ ਰਖਿਆ ਤੇ ਫੇਰ ਉਹਨੂੰ ਹੌਲੀ ੨ ਅਗੇ ਵਧਾਉ ਦਾ ਹੀ ਆਪਣੀ ਬਾਂਹ ਮੇਰੇ ਗਲ ਵਿਚ ਪਾ ਦਿਤੀ। ਉਹਦੀ ਇਸ ਹਰਕਤ ਦਾ ਮਤਲਬ ਸਮਝ ਦੀ ਹੋਈ ਭੀ ਮੈਂ ਇਸ ਵਿਚ ਰੋਕ ਨਾ ਪਾ ਸਕੀ। ਸਰੀਰ ਵਿਚ ਕੁਝ ਝੁਨਝਨੀ ਜਿਹੀ ਹੋਣ ਲਗ ਪਈ ਸੀ ਇਸ ਨਾਲ ਕੁਝ ਸਵਾਦ ਜਿਹਾ ਮਹਿਸੂਸ ਹੋ ਰਿਹਾ ਸੀ। ਜੀਵਨ ਵਿਚ ਪਹਿਲੀ ਵਾਰ ਕਿਸੇ ਮਰਦ ਨੇ ਮੇਰੀ ਗਰਦਨ ਦੁਆਲੇ ਇਉ ਬਾਂਹ ਪਾਈ ਸੀ।

ਇਕ ਗਲ ਪੁਛਾਂ?' ਮੈ ਉਹਦੀ ਬਾਹ, ਨੂੰ ਫੜ ਕੇ ਆਪਣੀ ਗਰਦਨ ਦੁਆਲਿਓਂ ਲਾਹੁੰਦੇ ਹੋਏ ਕਿਹਾ।

'ਹਾਂ, ਜ਼ਰੂਰ ਪੁਛ। ਉਸ ਨ ਗਲ ਮੋੜੀ।

'ਇਹ ਦਸ ਕਿ ਮਾਤਾ ਜੀ ਨੂੰ ਤੁਸੀਂ ਮਾਸੀ ਕਿਹੜੇ ਜਾ ਆਖਦੇ ਹੋ। ਮੈਂ ਤਾਂ ਇਸ ਤੋਂ ਪਹਿਲਾਂ ਕਿਸੇ ਮਾਸੀ ਦਾ ਨਾਮ ਨਹੀਂ ਸੁਣਿਆ।' ਮੈਂ ਆਪਣਾ ਸ਼ਕ ਇਹਨਾਂ ਸ਼ਬਦਾਂ ਵਿਚ ਉਹ ਸਾਹਮਣੇ ਰਖ ਦਿਤਾ।

10.