ਪੰਨਾ:ਫ਼ਾਰਸੀ ਅਮੋਜ਼.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

این جشمه را آب بسدار خاک است
ਇਸ ਚਸ਼ਮੇ ਦਾ ਪਾਣੀ ਬੜਾ ਠੰਡਾ ਹੈ।

ਪੰਜਾਬੀ ਵਿਚ ਬਦਲੋ:-

خواهر بزرگ اینجا نیست - رام سخن شیریں بگفت - مرد بزدل بگریخت - طفل نیک سلام کرد - مادر مهربان آمد - این قلمدان قشنگ از کیست؟ مرد دانا کجا رفت ؟ برادر کوچک اسحاق در اطاق بود - دستار سفید درید - بچه یتیم ناله کرد - این کس کلان ترین مردم است - دشمن دانا به از دوست نادان است - ارشد از من خرد بر است خرد ترین شان من چابک نراست بزرگرین ما است - اسب تو از

(੨) ਫਾਰਸੀ ਵਿਚ ਉਲਥਾਓ-

ਸੁਸਤ ਲੜਕਾ। ਗੂਹੜੀ ਸਿਆਹੀ। ਫਿੱਕੀ ਦਵਾਤ। ਹਨੇਰੀ ਰਾਤ। ਬੜ ਬੋਲਾ ਮੁੰਡਾ ਇਥੇ ਨਹੀ। ਠੰਡਾ ਪਾਣੀ ਤੇ ਗਰਮ ਰੋਟੀ ਰੱਬ ਦੀ ਬੜੀ ਵੱਡੀ ਨਿਅਮਤ ਹੈ। ਗਨੇਸ਼ ਨੇ ਝੂਠਾ ਖਿਆਲ ਬੰਨ੍ਹਿਆਂ। ਛੋਟਾ ਭਰਾ ਚਲਾ ਗਿਆ। ਨਵੀਂ ਟੋਪੀ ਕਿਸ ਨੇ ਖਰੀਦੀ। ਮੋਟਾ ਬਲਦ ਚਿੱਕੜ ਵਿਚ ਫਸ ਗਿਆ। ਨੌਸ਼ੇਰਵਾਨ ਨੇਕ ਨਾਂ ਛੱਡ ਗਿਆ। ਬਹਾਦਰ ਆਦਮੀ ਜਿੱਤ ਗਿਆ। ਪਾਣੀ ਬਹੁਤ ਠੰਡਾ ਸੀ। ਸ਼ਾਮ ਰਾਮ ਨਾਲੋਂ ਮੁੰਦਾ ਹੈ। ਇਹ ਔਰਤ ਸਭ ਨਾਲੋਂ ਪਤਲੀ ਹੈ।

ਜਵਾਬ:—(੧) ਵੱਡੀ ਭੈਣ ਇੱਥੇ ਨਹੀਂ ਹੈ। ਰਾਮ ਨੇ ਮਿੱਠੇ ਮਿੱਠੇ ਵਚਨ ਕਹੇ। ਡਰਪੋਕ ਆਦਮੀ ਭੱਜ ਗਿਆ। ਨੇਕ ਲੜਕੇ ਨੇ ਸਲਾਮ ਕੀਤਾ। ਮਿਹਰਬਾਨ ਮਾਂ ਆਈ। ਇਹ ਚਿਲਕਦਾ ਕਲਮਦਾਨ ਕਿਦੵਾ ਹੈ? ਸਿਆਣਾ ਆਦਮੀ ਕਿਧੱਰ ਗਿਆ? ਇਸ ਹਾਕ ਦਾ ਛੋਟਾ ਭਾਈ ਕੋਠੜੀ ਵਿਚ ਸੀ। ਚਿੱਟੀ ਪਗੜੀ ਫੱਟ ਗਈ। ਯਤੀਮ ਬੱਚਾ ਰੋਇਆ। ਇਹ ਆਦਮੀ ਸਾਰਿਆਂ ਦਾ ਸਰਪੰਚ ਹੈ। ਅਕਲਮੰਦ ਦੁਸ਼ਮਣ ਬੇਵਕੂਫ ਦੋਸਤ ਤੋਂ ਚੰਗਾ ਹੁੰਦਾ ਹੈ। ਅਰਸ਼ਦ ਮੇਰੇ ਨਾਲੋਂ ਛੋਟਾ ਹੈ। ਤੁਹਾਡਾ ਛੋਟੇ ਤੋਂ ਛੋਟਾ ਸਾਡੇ ਵਡੇ ਤੋਂ ਵਡੇ ਦੇ ਬਰਾਬਰ ਹੈ। ਤੇਰਾ ਘੋੜਾ ਮੇਰੇ ਘੋੜੇ ਨਾਲੋਂ ਤੇਜ਼ ਹੈ।

11