ਪੰਨਾ:ਫ਼ਾਰਸੀ ਅਮੋਜ਼.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(فعل) ਦੀ ਉਹੀ ਤਰਤੀਬ ਹੈ ਜੋ ਭਾਰਤੀ ਬੋਲੀਆਂ ਵਿਚ ਹੁੰਦੀ ਹੈ। ਵਾਕ ਵਿਚ ਪਹਿਲਾਂ ਕਰਤਾ ਆਉਂਦਾ ਹੈ, ਫੇਰ ਕਰਮ ਤੇ ਫੇਰ ਕਿਰਿਆ, ਦੇਖੋ:

رام خت ننوشت - ਰਾਮ ਨੇ ਖੱਤ ਨ ਲਿਖਿਆ

طفل نان خورد - ਬਚੇ ਨੇ ਰੋਟੀ ਖਾਧੀ

کریشنا کتاب بخواند - ਕ੍ਰਿਸ਼ਨਾ ਨੇ ਕਿਤਾਬ ਪੜ੍ਹੀ

گنگادین سبق یاد کرد - ਗੰਗਾ ਦੀਨ ਨੇ ਪਾਠ ਯਾਦ ਕੀਤਾ

موهن انعام یافت - ਮੋਹਨ ਨੇ ਇਨਾਮ ਲਿਆ

دختر دوات نخرید - ਲੜਕੀ ਨੇ ਦਵਾਤ ਨ ਖਰੀਦੀ

رام شام را نزد —ਰਾਮ ਨੇ ਸ਼ਾਮ ਨੂੰ ਨ ਮਾਰਿਆ

ਅਭਿਆਸ

(ਓ)

ਪੰਜਾਬੀ ਵਿਚ ਓਲਥਾ ਕਰੋ:-

- نزير اسب خرید - اقبال خط نوشت - اکرم گاوی فروخت فقیر نان برد - دزد پول دزدید - احمد گربه راکشت - خدا مارا آفرید - نہال مقراضی آورد - اکبر اسپ را دوانید - خیاط جامه ها ندوخت - باغبان درختها نشاند گربه موش را خورد - پریم قلم بشکست

(ਅ)

ਫਾਰਸੀ ਬਣਾਓ:

(੧) ਬਾਦਸ਼ਾਹ ਨੇ ਘੋੜਾ ਨ ਖ੍ਰੀਦਿਆ (੨) ਚੌਕੀਦਾਰ ਨੇ ਚੋਰ ਨੂੰ ਪਕੜਿਆ (੩) ਬਿੱਲੀ ਨੇ ਸ਼ੇਰ ਨੂੰ ਪੜ੍ਹਾਇਆ (੪) ਰੱਬ ਨੇ ਆਦਮ ਨੂੰ ਪੈਦਾ ਕੀਤਾ (ਪ) ਅਕਬਰ ਨੇ ਰਸੀ ਤੋੜੀ। (੬) ਬੱਚੇ ਨੇ ਪਿਉ ਨੂੰ ਬੁਲਾਇਆ।

ਜਵਾਬ:- (ਓ) ਨਜ਼ੀਰ ਨੇ ਘੋੜਾ ਖਰੀਦਿਆ। ਇਕਬਾਲ ਨੇ ਖਤ ਲਿਖਿਆ। ਅਕਰਮ ਨੇ ਗਾਂ ਵੇਚੀ। ਫਕੀਰ ਰੋਟੀ ਲੈ ਗਿਆ। ਚੋਰ ਨੇ ਰੁਪਏ

4