ਪੰਨਾ:ਫ਼ਾਰਸੀ ਅਮੋਜ਼.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

طفل گریست - ਬੱਚਾ ਰੋਇਆ

موھن نشست - ਮੋਹਨ ਬੈਠਾ

دختر خندید - ਕੁੜੀ ਹੱਸੀ

باران بیامد - ਮੀਂਹ ਵਸਿਆ

آفتاب بہ آمد − ਸੂਰਜ ਨਿਕਲਿਆ

آتش افسرد − ਅੱਗ ਬੁੱਝ ਗਈ

صندلی بشکست - ਕੁਰਸੀ ਟੁੱਟ ਗਈ

خادم برفت - ਨੋਕਰ ਗਿਆ

ਨੋਟ: بشکست ਅਤੇ برفت ਵਿੱਚ ਇਕ ب ਕਿਰਿਆ ਤੋਂ ਪਹਿਲਾਂ ਵਾਧੂ ਆਇਆ ਹੈ। ਫਾਰਸੀ ਵਿਚ ਕਿਰਿਆ ਤੋਂ ਪਹਿਲਾਂ ਇਸ ਤਰ੍ਹਾਂ ب ਵਧਾ ਲੈਂਦੇ ਹਨ। ਇਸ ਤਰ੍ਹਾਂ ਕਰਨ ਨਾਲ ਉਚਾਰਣ ਵਿਚ ਸੌਖ ਤੇ ਬੋਲੀ ਵਿਚ ਰਵਾਨੀ ਆ ਜਾਂਦੀ ਹੈ। ਹੋਰ ਮਿਸਾਲਾਂ ਵੇਖੋ:

چوب بسوخت - ਲਕੜੀ ਜਲੀ

شام بخفت - ਸ਼ਾਮ ਸੁਤਾ

سوهن خندید - ਸੋਹਨ ਹਸਿਆ

دزد بدوید - ਚੋਰ ਦੌੜਿਆ

زن بترسيد - ਔਰਤ ਡੱਰੀ

گلھا بشگفت - ਫੁੱਲ ਖਿਲੇ

فاخته بپرید - ਘੁੱਗੀ ਉਡੀ

غزال بجست- ਹਿਰਨ ਕੁਦਿਆ

اخوند بفرمود - ਅਧਿਆਪਕ ਨੇ ਫਰਮਾਇਆ

(فاعل فعل و مفعول)

ਫਾਰਸੀ ਵਿਚ ਕਰਤਾ (فاعل), ਕਰਮ (مفعول) ਅਤੇ ਕਿਰਿਆ

3