ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧.
(مصدر)
ਫਾਰਸੀ ਵਿਚ ਕੁਝ ਅਜਿਹੇ ਸ਼ਬਦ ਹਨ ਜਿਨ੍ਹਾਂ ਤੋਂ ਹਰ ਇਕ ਪਰਕਾਰ ਦੀ ਕਿਰਿਆ ਬਣਦੀ ਹੈ। ਅਜਿਹੇ ਸ਼ਬਦਾਂ ਨੂੰ ਫਾਰਸੀ ਵਿਆਕਰਣ ਵਿਚ ‘ਮਸਦਰ’ ਅਥਵਾ ਧਾਤੂ ਆਖਦੇ ਹਨ, ਜਿਵੇਂ,
آمدن — ਆਉਣਾ
گفتن — ਕਹਿਣਾ
رفتن — ਜਾਣਾ
دیدن — ਦੇਖਣਾ
ਫਾਰਸੀ ਜਾਣਨ ਲਈ ਇਨ੍ਹਾਂ ਨਾਲ ਚੰਗੀ ਵਾਕਫੀ ਹੋਣੀ ਜ਼ਰੂਰੀ ਹੈ। ਕਿਤਾਬ ਦੇ ਪਿਛੇ ਅੰਤਕਾ ਨੰਬਰ ੧ ਵਿਚ ਅਜਿਹੇ ਸ਼ਬਦਾਂ ਦੀ ਇਕ ਲੰਮੀ ਲੜੀ ਅਰਥਾਂ ਸਹਿਤ ਦਿਤੀ ਹੋਈ ਹੈ। ਫ਼ਾਰਸੀ ਸਿਖਣ ਦੇ ਚਾਹਵਾਨਾਂ ਨੂੰ ਅਸੀਂ ਸਿਫਾਰਸ਼ ਕਰਾਂਗੇ ਕਿ ਉਹ ਉਸ ਲੜੀ ਨੂੰ ਅਰਥਾਂ ਸਹਿਤ ਰੱਟ ਲੈਣ। ਇਨ੍ਹਾਂ ਦਾ ਬੋਧ ਫਾਰਸੀ ਜ਼ੁਬਾਨ ਲਈ ਰੀੜ੍ਹ ਦੀ ਹੱਡੀ ਦਾ ਕੰਮ ਦੇਵੇਗਾ।
੨.
(ماضی مطلق)
ਅਸੀਂ ਪਿਛੇ ਦਸ ਆਏ ਹਾਂ ਕਿ ਫਾਰਸੀ ਦੇ ਸਭ ਕਿਰਿਆ ਰੂਪ 'ਮਸਦਰ' ਤੋਂ ਬਣਾਏ ਜਾਂਦੇ ਹਨ। ਪਾਠਕਾਂ ਨੇ ਦੇਖਿਆ ਹੋਵੇਗਾ ਕਿ 'ਮਸਦਰ' ਦੇ ਪਿਛੇ ਇਕ ن ਆਉਂਦਾ ਹੈ। ਜੇ ਇਸ ن ਨੂੰ ਹਟਾ ਦੇਈਏ ਤਾਂ ਸਾਡੇ ਪਾਸ 'ਅਨਿਸਚਤ ਭੂਤ ਕਾਲ' ਅਥਵਾ (ماضی مطلق) ਰਹਿ ਜਾਂਦਾ ਹੈ।
1