ਪੰਨਾ:ਫ਼ਰਾਂਸ ਦੀਆਂ ਰਾਤਾਂ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਾਟਕ ਸ਼ਰਾਬੀ ਦੀ ਅੱਖ ਵਾਂਗ ਅੱਧ-ਖੁਲਾ ਸੀ । ਮੈਂ ਅਤੇ ਮੇਰੇ ਸਾਥੀ ਕਈ ਵਾਰੀ ਇਸ ਕੋਠੀ ਦੀ ਤਲਾਸ਼ੀ ਲੈ ਚੁਕੇ ਸਾਂ । ਮਕਾਨ ਦੇ ਅੰਦਰ ਟੁਟੀਆਂ ਭੇਜੀਆਂ ਚੀਜ਼ਾਂ, ਖੁਲੇ ਸੰਦੂਕ, ਪਾਟੇ ਹੋਏ ਪਰਦੇ, ਕੌਚ ਅਤੇ ਚੀਨੀ ਦੇ ਨਿਕੰਮੇ ਭਾਂਡੇ ਹਮੇਸ਼ਾਂ ਵਾਂਗ ਅੱਜ ਵੀ ਖਿਲਰੇ ਪਏ ਸਨ। ਇਸ ਘਰ ਦੀਆਂ ਕਈ ਚੀਜ਼ਾਂ ਲੋੜ ਅਨੁਸਾਰ ਸਿਪਾਹੀਆਂ ਦੇ ਹਿਸੇ ਆਈਆਂ ਸਨ । ਚਿਠੀਆਂ ਲਿਖਣ ਵਾਲਾ ਪੇਡ ਮੈਂ ਕਿਤਨਾ ਚਿਰ ਵਰਤਦਾ ਰਿਹਾ । ਅਨਪੜ ਸਿਪਾਹੀਆਂ ਦੀਆਂ ਚਿੱਠੀਆਂ ਮੈਂ ਹੀ fਲfਖਿਆ ਕਰਦਾ | ਮਾਤਾ ਪਿਤਾ ਦੇ ਖਤ, ਭਰਾਵਾਂ ਦੀਆਂ ਵੰਡਾਂ ਦੇ ਖਤ, ਸ਼ਰੀਕਾਂ ਦੀਆਂ ਵਧੀਕੀਆਂ ਤੇ ਮੁਕਦਮਿਆਂ ਦੇ ਖਤ, ਪਤੀ ਪਤਨੀ ਦੇ ਵਿਛੋੜੇ ਦੀਆਂ ਦਰਦਨਾਕ ਕਹਾਣੀਆਂ, ਜਦੋਂ ਵੀ ਹਫ਼ਤੇ ਦਸਵੇਂ ਦਿਨ ਡਾਕ ਅ ਉ ਦੀ, ਮੈਂ ਪੜ੍ਹਦਾ ਅਤੇ ਉਨਾਂ ਦੇ ਉਤਰ ਵੀ ਲਿਖਦਾ ਸਾਂ । ਹਰ ਇਕ ਖਤ ਚ ਇਕ ਵਖਰੀ ਕਹਾਣੀ ਦਾ ਪਲਾਟ ਮੌਜੂਦ ਸੀ । ਅਜ ਕੁਝ ਵਧੀਕ ਚਿੱਠੀਆਂ ਹੋਣ ਕਰਕੇ ਮੈਂ ਚਿਰਕਾ ਹੀ ਸਾਰਿਆਂ ਥੀਂ ਵੱਖ ਕੈਂਪ ਵਿਚੋਂ ਤੁਰਿਆ ਸਾਂ । ਜਿਸ ਕੋਠੀ ਨੂੰ ਅਸੀਂ ਕਈ ਵਾਰੀ ਹੂੰਝਾ ਫੇਰ ਗਏ ਸਾਂ, ਅਜ ਉਸ ਵਿਚੋਂ ਬੋਲ ਚਾਲ ਦੀ ਆਵਾਜ਼ ਆ ਰਹੀ ਸੀ । ਮੈਂ ਸੋਚਿਆ, ਸ਼ ਇਦ ਮਾਲਕ ਮੁੜ ਆਏ ਹਨ । ਹਰ ਇਕ ਚੀਜ਼ ਨਵੀਂ ਬਣਾਉਣਗੇ । ਮੰਜੇ, ਮੇਜ਼, ਬਿਸਤਰੇ, ਭਾਂਡੇ, ਖਿੜਕੀਆਂ, ਦਰੀਆਂ, ਗਲੀਚ, ਕੁਰਸੀਆਂ, ਕੀ ਕੁਝ ਖ਼ਰੀਦਣਗੇ । fuਛਲੀ ਬਾਰੀ ਵਿਚੋਂ ਉਚਾ ਹੋਕੇ ਵੇਖਿਆ, ਦੂਰ ਤਕ ਦਰਵਾਜ਼ੇ ਉਸੇ ਤਰਾਂ ਖੁਲੇ ਪਏ ਸਨ । ਹੁਣ ਮੈਂ ਫਾਟਕ ਪਾਸ ਪੁਜ ਕੇ ਖੜੋ ਗਿਆ । ਮੈਨੂੰ ਪੂਰਾ ਵਿਸ਼ਵਾਸ਼ ਸੀ ਮਕਾਨ ਬਿਲਕੁਲ ਖ਼ਾਲੀ ਹੈ । ਪਰ ਕੰਨ ਆਖਦੇ ਸਨ, ਕੋਈ ਅੰਦਰ ਜ਼ਰੂਰ ਮੌਜੂਦ ਹੈ । ਆਵਾਜ਼ ਹੁਣ ਵੀ ਆ ਰਹੀ ਸੀ । ਮੈਂ ਫਾਟਕ ਵਿਚ ਲੰਘਦਿਆਂ ਚੌਟ ਖੁਲੇ ਹੋਏ ਹਾਲ ਕਮਰੇ ਵਿਚ ਨਜ਼ਰ ਮਾਰੀ । ਨਾਲ ਦੇ ਖ਼ਾਲੀ ਕਮਰੇ ਵੀ ਵੇਖੋ ਤੇ ਹੁਣ ਮੈਂ ਉਪਰ ਜਾ ਰਿਹਾ ਸੀ-ਜਿਧਰੋਂ ਅਜੇ ਵੀ ਆਖਿਆ ਜਾ ਰਿਹਾ ਸੀ:

ਐਕਸਕਿਊਜ਼ ਮੀ............।

ਇਕ ਨੌਜਵਾਨ ਕੁੜੀ ਦੋ ਸਿਪਾਹੀਆਂ ਨੇ ਘੇਰੀ ਹੋਈ ਸੀ । ਇਹ ਇਕ ਬਿੱਲੀ ਅਤੇ ਚੂਹੇ ਦਾ ਤਮਾਸ਼ਾ ਸੀ । ਜਿਵੇਂ ਬਿੱਲੀ ਆਪਣੇ

-੧੦੧