ਕਰਨੀ ਪੈਂਦੀ ਹੈ ਅਤੇ ਜੇਤ ਸਿਪਾਹੀ ਇਨਾਂ ਘਰਾਂ ਅਤੇ ਘਰਾਂ ਦੇ ਸਾਮਾਨ ਨੂੰ ਕਿਵੇਂ ਵਰਤਦੇ ਹਨ ? ਇਹ ਅੱਖੀਂ ਵੇਖਿਆਂ ਹੀ ਪ੍ਰਵਾਨ ਹੋ ਸਕਦਾ ਹੈ-ਇਥੇ ਲਿਖਿਆਂ ਯਕੀਨ ਨਹੀਂ ਕਰਾ ਸਕਦਾ ।
ਸੀਂ ਓਦੋਂ ਟਰਕੀ ਦਾ ਇਲਾਕਾ ਫਤਹ ਕਰਨ ਮਗਰੋਂ ਇਕ ਸ਼ਹਿਰ ਦੀ ਤਲਾਸ਼ੀ ਲੈ ਚਕੇ ਸਾਂ । ਟਰਕੀ ਬੜਾ ਆਬਾਦ, ਸਰਸਬ ਇਲਾਕਾ ਸੀ । ਜਿਥੇ ਸਾਡਾ ਕੈਂਪ ਸੀ, ਇਹ ਇਕ ਫੌਜੀ ਛਾਵਣੀ ਸੀ ਅਤੇ ਹੁਣ ਅਸੀਂ ਫੌਜੀ ਬੈਰਕਾਂ ਵਿਚ ਰਿਹਾ ਕਰਦੇ ਸਾਂ । ਔਧ ਕੁ ਮੀਲ ਦੀ ਵਿਥ ਉਪਰ ਦਰਿਆ ਵਗਦਾ ਸੀ । ਹਰ ਰੋਜ਼ ਸ਼ਾਮ ਨੂੰ ਸਿਪਾਹੀ ਜਾਂ ਤਾਂ ਦਰਿਆ ਦੀ ਸੈਰ ਨੂੰ ਨਿਕਲ ਜਾਂਦੇ, ਜਾਂ ਸ਼ਹਿਰ ਵਿਚ ਜਾਕੇ ਚੱਕਰ ਲਾਉਂਦੇ । ਭਾਵੇਂ ਚੋਖੀ ਦੁਨੀਆ ਨੱਸ ਭੱਜ ਗਈ ਸੀ, ਪਰ ਫਿਰ ਵੀ ਬੜੀ ਰੌਣਕ ਸੀ । ਇਥ ਐਸ਼-ਪਸਤ ਸੰਦਰ ਰੰਗੀਲੇ ਨੌਜਵਾਨ ਬਾਗਾਂ ਵਿਚ ਲੌਢੇ ਪਹਿਰ ਥਾਂ ਆਨੰਦ ਲੈਣ ਲਗ ਜਾਂਦੇ ਸਨ । ਸੌਫੀ ਸ਼ਰ'ਬ (ਕੱਚੀ ਲੱਸੀ ਵਾਂਗ) ਆਮ ਵਿਕਦੀ । ਖੁਲੇ ਬਾਗਾਂ ਵਿਚ ਥੋੜੀ ਥੜੀ ਵਿਥ ਉਪਰ ਦਰੱਖਤਾਂ ਦੀ ਛਾਵੇਂ ਦਰੱਖਤਾਂ ਨਾਲ ਹੀ ਬੀੜੇ ਹੋਏ ਮੇਜ਼, ਕੁਰਸੀਆਂ, ਬੈਂਚ ਪਏ ਸਨ । ਸਾਮਣੇ ਸਟੇਜ ਸੀ, ਜਿਥੇ ਵਾਇਲਨ ਵਜਾਕੇ ਕੁੜੀਆਂ ਆਪਣੇ ਮਨੋਹਰ ਗੀਤ ਗਾਉਂਦੀਆਂ ਸਨ । ਜਦੋਂ ਇਕ ਗਰੁਪ ਦੀ ਵਾਰੀ ਮੁਕ ਜਾਂਦੀ ਤਾਂ ਉਹ ਤਿੰਨੇ ਕੁੜੀਆਂ ਦਾ ਜਥਾ ਆਪੋ ਆਪਣੇ ਸਾਜ਼ਾਂ ਸਮੇਤ ਬਾਗ ਵਿਚ ਫਿਰਨ ਲਗ ਜਾਂਦਾ, ਨਾਲ ਪੰਗਤੀਆਂ ਗਾਈਆਂ ਜਾਂਦੀਆਂ ਤੇ ਨਾਲ ਹੀ ਵਾਇਲਨ ਵੱਜਦਾ ਰਹਿੰਦਾ । ਇਹ ਜਲਸਾ ਢਾਈ ਤਿੰਨ ਵਜੇ ਥੀਂ ਲੈ ਕੇ ਰਾਤ ਦੇ ਗਿਆਰਾਂ ਬਾਰਾਂ ਵਜੇ ਤਕ ਲੱਗਾ ਰਹਿੰਦਾ। ਫ਼ਰਕ ਕੇਵਲ ਇਤਨਾ ਸੀ, ਜਿਹੜਾ ਪੇਂਗ ਬਾਜ਼ਾਰ ਵਿਚ ਸੌਫੀ ਦਾ ਕੇਵਲ ਦੋ ਆਨੇ ਨੂੰ ਮਿਲਦਾ, ਇਥੇ ਉਸ ਦਾ ਮੁਲ ਕੁੜੀਆਂ ਦੀ ਸੁੰਦਰਤਾ ਅਤੇ ਗੀਤਾਂ ਦੀ ਰੰਗੀਨੀ ਵਿਚ ਛੇ ਆਨੇ ਦੇਣਾ ਪੈਂਦਾ ਸੀ--ਪਰ ਲੋਕਾਂ ਦੇ ਇਥੇ ਹੀ ਆ ਕੇ ।
ਅਜ ਕੁਝ ਵਧੀਕ ਚਿਠੀਆਂ ਲਿਖਣ ਕਰਕੇ ਮੈਨੂੰ ਸਾਥੀਆਂ ਨਾਲੋਂ ਵੱਖਰਿਆਂ ਸ਼ਹਿਰ ਜਾਣਾ ਪਿਆ। ਰੋਜ਼ ਵਾਂਗ ਅੱਜ ਵੀ ਮੈਂ ਉਸੇ ਕੋਠੀ ਪਾਸੋਂ ਲੰਘ ਰਿਹਾ ਸਾਂ । ਅੰਗੁਰਾਂ ਦੇ ਗੁਛੇ ਬਾਹਰੋਂ ਉਸੇ ਤਰਾਂ ਬਰਾਂਡੇ ਦੀਆਂ ਕੰਧਾਂ ਨਾਲ ਲਟਕਦੇ ਦਿਸ ਰਹੇ ਸਨ । ਬਾਹਰਲਾ
-੧oo