ਪੰਨਾ:ਫ਼ਰਾਂਸ ਦੀਆਂ ਰਾਤਾਂ.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਹਿਰ ਦੀ ਤਲਾਸ਼ੀ ਤੋਂ ਵਖ, ਸ਼ਹਿਰ ਤੋਂ ਬਾਹਰ ਬੰਗਲੇ, ਕੋਠੀਆਂ ਅਤੇ ਵਖ ਵਖ ਮਕਾਨਾਂ ਦੀ ਤਲਾਸ਼ੀ ਵੀ ਕੀਤੀ ਗਈ । ਉਸੇ ਦਿਨ ਹੀ ਨਹੀਂ, ਬਲਕਿ ਸਿਪਾਹੀਆਂ ਲਈ ਇਹ ਗਲ ਉਤਨਾ ਚਿਰ ਬਣਿਆ ਰਿਹਾ, ਜਦੋਂ ਮਹੀਨਾ ਕੁ ਅਸੀਂ ਇਸੇ ਸ਼ਹਿਰ ਦੇ ਬਾਹਰਵਾਰ ਕੈਂਪ ਕੀਤੀ ਰਖਿਆ । ਜਦੋਂ ਵੀ ਕੋਈ ਸਾਊ ਮੁੰਡਾ-ਕੁੜੀ ਮਿਲ ਪੈਂਦੇ ਜਾਂ ਜਿਥੇ ਕਿਸੇ ਦਾ ਮਰਦ ਨਾ ਹੁੰਦਾ, ਉਥੇ ਹਰ ਇਕ ਨੂੰ ਸਿਰ ਤੋਂ ਪੈਰਾਂ ਤਕ ਚੰਗੀ ਤਰ੍ਹਾਂ ਟੁਹ ਵਾਹ ਕੇ ਵੇਖ ਚਾਖ ਲਿਆ ਜਾਂਦਾ। ਮੇਰੀ ਹੋਲੀਨਾ ਨਾਲ ਕਿਵੇਂ ਬੀਤੀ ?

-੬੯