ਪੰਨਾ:ਫ਼ਰਾਂਸ ਦੀਆਂ ਰਾਤਾਂ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਿਆਂ ਮਗਰੋਂ ਤੀਹ ਫੁਟ ਇਸ ਦੀ ਉਚਾਈ ਘਟ ਹੋ ਚੁਕੀ ਹੈ । ਦਸਿਆ ਜਾਂਦਾ ਹੈ ਕਿ ਸ਼ੁਰੂ ਵਿਚ ਇਸ ਦੇ ਉਪਰ ਚਮਕੀਲੇ ਅਤੇ ਕੂਲੇ ਪਥਰਾਂ ਦਾ ਗਿਲਾਫ਼ ਸੀ, ਪਰ ਅਜ ਉਹ ਲੱਥ ਚੁਕਾ ਹੈ । ਅਸਲ ਵਿਚ ਇਹ ਵਡੀਆਂ ਵਡੀਆਂ ਚਟਾਨਾਂ ਦਾ ਇਕ ਢੇਰ ਹੈ ਅਤੇ ਇਸ ਨੂੰ ਦੋ ਕਰੋੜ ਤੀਹ ਲਖ ਵਡੀਆਂ ਵਡੀਆਂ ਚਟਾਨਾਂ ਲਾਈਆਂ ਗਈਆਂ ਹਨ ਅਤੇ ਇਕ ਇਕੱਲੀ ਚਟਾਨ ਦਾ ਭਾਰ ਦਾਈ ਟਨ ਹੈ । ਅਕਲ ਦੰਗ ਹੁੰਦੀ ਹੈ ਕਿ ਢਾਈ ਢਾਈ ਟਨ ਦੇ ਦੋ ਕਰੋੜ ਤੀਹ ਲਖ ਪੱਥਰ ਚਾਰ ਸੌ ਇਕਾਸੀ ਫੁੱਟ ਦੀ ਉਚਾਈ ਉਪਰ ਕਿਸ ਜਾਦੁ ਭਰੀ ਤਾਕਤ ਨੇ ਪੁਚਾਏ ਹੋਣੇ ਹਨ ਜਦੋਂ ਕਿ ਇੰਜਨ ਅਤੇ ਬਿਜਲੀ ਦਾ ਜ਼ਮਾਨਾ ਨਾ ਸੀ ।

ਖੁਫੋ, ਬਾਦਸ਼ਾਹ ‘ਸਿਨਜ਼ਦੂ’’ ਦਾ ਦਰਬਾਰੀ ਸੀ । ਇਨ੍ਹਾਂ ਹੀ ਦਿਨਾਂ ਵਿਚ ਇਕ ਮਿਸਰੀ ਭਰੀਮਤ ਦਾ ' ਸਿਨਜ਼ਰੂ ਦੇ ਮਨ ਵਿਚ ਪਿਆਰ ਉਗਮਿਆ, ਪਰ ਨਾਲ ਹੀ ਉਹ ਖੁਫੋ ਨੂੰ ਵੀ ਚਾਹੁੰਦੀ ਸੀ । ਅਖੀਰ ਬਾਦਸ਼ਾਹ ਦੀ ਮੌਤ ਮਗਰੋਂ ਖੁਫੋ ਨੇ ਤਖਤ ਉਪਰ ਕਬਜ਼ਾ ਕਰ ਲਿਆ ਅਤੇ ਉਸੇ ਮਿਸਰੀ ਤਰੀਮਤ ਨਾਲ ਸ਼ਾਦੀ ਵੀ ਕਰ ਲਈ । ਤਖ਼ਤ ਉਪਰ ਬੈਠਦਿਆਂ ਹੀ ਮੁਲਕ ਦੀ ਸਾਰੀ ਦੌਲਤ, ਬੰਦਿਆਂ ਦੀ ਸਾਰੀ ਤਾਕਤ, ਉਸ ਵੇਲੇ ਦਾ ਸਾਰਾ ਹੁਨਰ, ਇਸ ਮਕਬਰੇ ਉਪਰ ਲਾ ਦਿਤਾ। ਮੀਨਾਰ ਦੇ ਅੰਦਰ ਕਈ ਕਮਰੇ ਹਨ, ਜਿਥੇ ਖੂਣੋ ਅਤੇ ਉਸ ਦੇ ਸ਼ਾਹੀ ਖਾਨਦਾਨ ਦੀਆਂ ਲਾਸ਼ਾਂ ਅਜੇ ਤਕ ਮੌਜੂਦ ਹਨ ।

ਭਾਵੇਂ ਹੋਰ ਵੀ ਮੀਨਾਰ ਹਨ, ਪਰ ਖੁਭੋ ਦੇ ਜਾ-ਨਸ਼ੀਨ ‘ਖਫਰਾਂ ਅਤੇ ਖੂਫ ਦੇ ਸ਼ਹਿਜ਼ਾਦੇ ‘ਮਿਨਕਾਰਾ' ਦੇ ਮੀਨਾਰ ਵੀ ਵੇਖਣ ਨਾਲ ਹੀ ਤਅੱਲਕ ਰੱਖਦੇ ਹਨ । ‘ਖਫਰਾਂ’ ਦਾ ਮੀਨਾਰ ਤਾਂ “ਸੰਗ ਖਾਰਾ ਦਾ : ਬਣਿਆ ਹੋਇਆ ਅਤੇ ਇਸ ਦੀ ਬਣਤਰ ਵਿਚ ਕਾਫੀ ਸਾਦਗੀ ਵਰਤੀ ਗਈ ਹੈ ਅਤੇ ਮਿਨਕਾਰਾ ਦਾ ਮੀਨਾਰ ਇਸ ਨਾਲੋਂ ਵੀ, ਘਟੀਆ ਹੈ । ਇਸ ਦੀ ਉਚਾਈ ਕੇਵਲ ਦੋ ਸੌ ਪੰਦਰਾਂ ਫੁਟ ਹੈ, ਜਿਥੇ ਖੂਡੋ ਦੀ ਚਾਰ ਸੌ ਇਕਾਸੀ ਫੁਟ ਅਤੇ ਖ਼ਵਰਾਂ ਦੀ ਚਾਰ ਸੌ ਪੰਜਾਹ ਛੂਟ ਹੈ।

ਜਦੋਂ ਮਿਨਕਾਰਾ ਦੀ ਸ਼ਹਿਜ਼ਾਦੀ ਮਰ ਗਈ ਤਾਂ ਬਾਦਸ਼ਾਹ ਮਿਨਕਾਰਾ ਨੇ ਇਕ ਸੋਨੇ ਜੜਤ ਪੰਘੂੜਾ ਤਿਆਰ ਕਰਵਾ ਕੇ, ਸ਼ਹਿਜ਼ਾਦੀ ਦੀ ਲਾਸ਼ ਨੂੰ ਮਸਾਲੇ ਲਾ ਕੇ ਸ਼ਾਹੀ ਮਹਿਲ ਵਿਚ ਰਖਵਾ ਦਿਤਾ, ਜਿਸ

-੬੫