ਪੰਨਾ:ਫ਼ਰਾਂਸ ਦੀਆਂ ਰਾਤਾਂ.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਤ ਦਿਨ ਉਨ ਕੋ ਯਾਦ ਕਰਤੀ ਹੈ !
ਹਿਜਰ ਮੇਂ ਠੰਢੀ ਸਾਂਈਂ ਭਰਤੀ ਨੂੰ !
ਲੇਕਿਨ ਅਫਸੋਸ ਵਹ ਨਹੀਂ ਆਤੇ !


ਪੁਰਾਣੇ ਮਿਸਰੀਆਂ ਦਾ ਵਿਸ਼ਵਾਸ ਸੀ ਕਿ ਮਰਨ ਵਾਲੇ ਦੀ ਆਤਮਾ ਕਬਰ ਵਿਚ ਪੈ ਜਾਣ ਮਗਰੋਂ ਸਵਰਗ ਪੁਰੀ ਵਿਚ ਜਾ ਕੇ ਗੀਤ ਗਾਉਂਦੀ ਹੈ । ਇਸੇ ਲਈ ਮਰਨ ਵਾਲੇ ਦੇ ਤਾਬੂਤ ਨਾਲ fਪਿਆਰ ਭਰੇ ਗੀਤ ਲਿਖ ਕੇ ਰਖੇ ਜਾਂਦੇ ਸਨ । ਉਪਰਲੇ ਤਿੰਨੇ ਗੀਤ ਮਿਸਰ ਦੇ ਉਨਾਂ ਮਕਬਰਿਆਂ ਵਿਚੋਂ ਪ੍ਰਾਪਤ ਹੋਏ ਹਨ, ਜਿਹੜੇ ਅਜ ਕਲ ਮਿਸਰ ਦੇ ਮੀਨਾਰ ਅਖਵਾਉਂਦੇ ਹਨ । ਇਹ ਮੀਨਾਰ ਖੁਣੋ ਖਾਨਦਾਨ ਦੇ ਬਾਦਸ਼ਾਹ ਨੇ ਤਿਆਰ ਕਰਵਾਏ ਸਨ । ਇ । ਵਿਚੋਂ ਤਿੰਨ ਬੇਹਦ ਵਡੇ ਅਤੇ ਮਿਸ਼ਰੀ ਕਾਰੀਗਰੀ ਦਾ ਨਮੂਨਾ ਹਨ ਅਤੇ ਬਾਕੀ ਛੋਟੇ ਛੋਟੇ “ਹੈਛਾ ਅਤੇ “ਰਦਿਆਸ਼` ਦੇ ਬਾਹਰ ਖੜੋਤੇ ਅਜ ਵੀ ਨਜ਼ਰੀਂ ਆਉਂਦੇ ਹਨ ।

ਸਾਰਿਆਂ ਤੋਂ ਵਡਾ ਮੀਨਾਰ ਸ਼ਾਹਿ ਖੁਫੌਂ ਦੀ ਕਬਰ ਹੈ । fਸਰੀਆਂ ਦਾ ਕਮਾਲ ਇਥੋਂ ਪਤਾ ਲਗਦਾ ਹੈ ਕਿ ਖੁਭੋ ਦੀ ਲਾਸ਼ ਇਹੋ ਜਹੇ ਮਸਾਲੇ ਲਾ ਕੇ ਕਬਰ ਵਿਚ ਰਖੀ ਗਈ ਕਿ ਹਜ਼ਾਰਾਂ ਵਰਿਆਂ ਮਗਰੋਂ ਵੀ ਉਹ ਸਹੀ ਸਲਾਮਤ ਨਿਕਲੀ ਸੀ । ਇਸ ਮੀਨਾਰ ਨੂੰ ਵੇਖਿਆਂ ਅਕਲ ਦੰਗ ਰਹਿ ਜਾਂਦੀ ਹੈ । ਸਿਧ ਯੂਨਾਨੀ ਹੈਰਵਨਸ ਲਿਖਦਾ ਹੈ ਕਿ ਖੁਭੋ ਦੇ ਮੀਨਾਰ ਉਪਰ ਅਜ ਤੋਂ ਛੇ ਹਜ਼ਾਰ ਵਰੇ ਪਹਿਲਾਂ ਇਕ ਲਖ ਬੰਦਿਆਂ ਨੇ ਮਜ਼ਦੂਰੀ ਕੀਤੀ। ਫਿਰ ਵਾਧਾ ਇਹ ਸੀ ਕਿ ਹਰ ਤੀਜੇ ਮਹੀਨੇ ਇਨ੍ਹਾਂ ਦੀ ਤਬਦੀਲੀ ਹੋ ਜਾਂਦੀ । ਮਤਲਬ ਇਹ ਕਿ ਉਹ ਇਤਨੇ ਥਕ ਕੇ ਚੂਰ ਹੋ ਜਾਂਦੇ ਸਨ ਕਿ ਨਵੇਂ ਇਕ ਲਖ ਮਜ਼ਦੂਰ ਲਾਉਣੇ ਪੈਂਦੇ । ਫਿਰ ਵੀ ਇਹ ਮੀਨਾਰ ਵੀਹ ਵਰਿਆਂ ਵਿਚ ਜਾ ਕੇ ਮੁਕਿਆ ਸੀ । ਯੂਨਾਨੀ ਇਸ ਨੂੰ ਸ਼ਿਉ ਪਸ਼’’ ਆਖਦੇ ਹਨ | ਖੜੋ ਦਾ ਮੀਨਾਰ ਜਿਸ ਨੂੰ ਮਿਸਰੀ ਲੋਕ ਖਫੋ ਦਾ ਹਰਮ ਵੀ ਆਖਦੇ ਹਨ, ਤੇਰਾਂ ਏਕੜ ਧਰਤੀ ਉਪਰ ਫੈਲਿਆ ਹੋਇਆ ਹੈ । ਇਸ ਦੀ ਉਚਾਈ ਚਾਰ ਸੌ ਇਥਾਸੀ ਫੁਟ ਸੀ, ਪਰ ਅਜ ਛਾਂ ਹਜ਼ਾਰ

-੯੪