ਪੰਨਾ:ਫ਼ਰਾਂਸ ਦੀਆਂ ਰਾਤਾਂ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਖ ਬਾਰਡਰ ਸੀ, ਹਰ ਬਿਸਤਰੇ ਉਪਰ ਤਿੰਨ ਸੁਰਖ ਕੰਬਲ, ਸਚ ਜਾਣੋ ਜਦੋਂ ਬੜਾ ਜਿਹਾ ਦੁਧ ਪੀ ਕੇ ਮੈਂ ਇਸ ਬਿਸਤਰੇ ਉਪਰ ਲੇਟਿਆ, ਸਾਰੇ ਦੁਖ ਦੂਰ ਹੋ ਗਏ । ਮੈਨੂੰ ਨਰਸ ਦੇ ਆਖੇ ਹੋਏ ਸ਼ਬਦ ਮੁੜ ਮੁੜ ਚੇਤੇ ਆਉਂਦੇ ਸਨ:

ਬੜਾ ਹਸਪਤਾਲ ।

ਬਹੁਤ ਆਰਾਮ !

ਬਹਾਦਰ ਇਡੀਅਨ :

ਬੀਵੀ ਬੱਚਾ ਅਪਨਾ ਹਿੰਦੁਸਤਾਨ ।

ਅਤੇ ਇਸ ਬਿਸਤਰੋ ਉਪਰ ਲੋਟਿਆਂ ਮੈਨੂੰ ਪਿਆਰੀ ਨਸਰ ਦੀਆਂ ਸਾਰੀਆਂ ਗੱਲਾਂ ਉਪਰ ਵਿਸ਼ਵਾਸ ਹੁੰਦਾ ਜਾ ਰਿਹਾ ਸੀ। ਮੈਂ ਬੜੀ ਜਲਦ ਸੌਂ ਗਿਆ। ਹੁਣ ਮੈਂ ਫਿਰ ਮੋਰਚਿਆਂ ਵਿਚ ਸਾਂ। ਗੋਲੇ ਫਟ ਰਹੇ ਸਨ, ਮਸ਼ੀਨ ਗਨਾਂ ਚਲ ਰਹੀਆਂ ਸਨ। ਮੈਂ ਫਿਰ ਐਬਲੈਂਸ ਗੱਡੀ ਵਿਚ ਸਫ਼ਰ ਵੀ ਕੀਤਾ। ਅਖੀਰ ਸਮੁੰਦਰ ਵਿਚ ਹਸਪਤਾ ਜਹਾਜ਼ ਰਾਜ਼ੀ ਹੋਏ ਬੀਮਾਰਾਂ ਨੂੰ ਲੈ ਜਾ ਰਿਹਾ ਸੀ। ਫਰਾਂਸ ਦੀ ਧਰਤ, ਥੀਂ ਇਹ ਜਹਾਜ਼ ਚੰਦਰ ਫਰਾਂਸ ਨੂੰ ਪਾਰ ਕਰ ਕੇ ਇੰਗਲੈਂਡ ਜਾ ਪੁਜਾ ਦਰਿਆ ਟੈਮਜ਼ ਦੇ ਕਿਨਾਰੇ ਅਸੀਂ ਇਕ ਸ਼ਾਹੀ ਹਸਪਤਾਲ ਵਿਚ ਪੁਚਾਏ ਗਏ। ਇੰਗਲੈਂਡ ਦੇ ਸ਼ਾਹੀ ਬੀਮਾਰ ਮਹਿਮਾਨਾਂ ਨੂੰ ਲੰਡਨ ਦੀ ਹਰ ਇਕ ਚੀਜ਼ ਵਿਖਾਈ ਗਈ। ਲੰਡਨ ਲੰਡਨ ਹੀ ਹੈ। ਜ਼ਮੀਨ ਦੋਜ਼ ਰੇਲਾਂ, ਸਾਰੇ ਸ਼ਹਿਰ ਵਿਚ ਵਗਦਾ ਦਰਿਆ, ਸ਼ਹਿਰ ਦੇ ਅੰਦਰ ਸੈਰਗਾਹਾਂ, ਚਿੜੀਆ ਘਰ, ਹੋਟਲ, ਕਾਰਖਾਨੇ, ਅਜਾਇਬ ਘਰ, ਬਾਦਸ਼ਾਹੀ ਮਹਿਲ, ਗਿਰਜੇ ਅਤੇ ਫਿਰ ਲੰਡਨ ਥੀਂ ਬਾਹਰ ਦਿਹਾਤੀ ਆਬਾਦੀ, ਕੀ ਕੁਝ ਵੇਖਣ ਵਾਲਾ ਨਹੀਂ। ਅਖੀਰ ਇਕ ਹਸਪਤਾਲ ਜਹਾਜ਼ ਵਿਚ ਹਿੰਦੁਸਤਾਨ ਵੀ ਆਣ ਪੁਜੇ ॥ਫਿਰ ਉਹੀ ਸਮੁੰਦਰੀ ਸੈਰ, ਬੰਬਈ ਦੀ ਬੰਦਰਗਾਹ, ਉਹੀ ਭੱਜਦੀ ਰੋਲ ਗੱਡੀ ਮੁੜ ਸਿਆਲਕੋਟ ਨੂੰ ਆ ਰਹੀ ਸੀ । ਕਿੰਤਨਾਂ ਸਵਾਦ ਸੀ ਇਸ ਮਿਲਣ ਵਿਚ ! ਕਤਨਾ ਸਵਰਗ ਸੀ ਇਸ ਪਹਿਲੀ ਤੱਕਣੀ ਵਿਚ !-ਇਹ ਉਹੀ ਦੱਸ ਸਕਦਾ ਹੈ, ਜਿਹੜਾ ਮੌਤ ਦੇ ਮੂੰਹ ਵਿਚੋਂ ਨਕਲਕੇ ਆਇਆ ਹੋਵੇ, ਪਰ ਜਦੋਂ ਸਵੇਰੇ ਲਾਂਗਰੀ ਨੇ ਆਕੇ ਆਖਿਆ:“ਸਰਦਾਰ, ਚਾਹ ਪੀ ਲੈ!

-t੯