ਸਨ। ਜਾਪਦਾ ਸੀ ਕਿ ਰਿਆਸਤਾਂ ਦੇ ਮਹਾਰਾਜਿਆਂ ਵਲੋਂ ਇਨਾਂ ਕਮਰਿਆਂ ਲਈ ਮੰਜੇ, ਬਿਸਤਰੇ, ਕੰਬਲ ਅਤੇ ਹੋਰ ਸਾਮਾਨ ਖ਼ਰੀਦ ਕੇ ਦਿਤਾ ਗਿਆ ਸੀ; ਪਰ ਇਨਾਂ ਕਮਰਿਆਂ ਵਿਚ ਕੌਮਾਂ ਦੀ ਵੰਡ ਨਹੀਂ ਸੀ । ਜਿਥੇ ਜਿਸ ਜ਼ਖਮਾਂ ਦੀ ਥਾਂ ਖ਼ਾਲੀ ਹੋਈ ਉਥੇ ਹਰ ਕੌਮ ਦੇ ਬੰਦੇ ਨੂੰ ਘੋਲ ਦਿਤਾ ਜਾਂਦਾ।
ਰੇਲ ਗੱਡੀ ਦੀਆਂ ਨਰਸਾਂ, ਡਾਕਟਰ ਅਤੇ ਸਾਮਾਨ ਰੇਲ ਗੱਡੀ ਤਕ ਹੀ ਸਨ। ਮੇਰੀ ਹਿਕੜੀ ਵਿਚ ਪਰੋਤੀ ਮੇਰੀ ਮਿਠੀ ਨਰਸ ਨੂੰ ਟਰੇਨ ਵਿਚੋਂ ਲਹਿੰਦਿਆਂ ਜਾਂਦੀ ਵਾਰੀ ਫਿਰ ਆਖਿਆ:
ਬਹਾਦਰ ਇੰਡੀਅਨ-
“ਬਹੁਤ ਆਰਾਮ
ਆਪਣਾ ਬੀਵੀ ਬੱਚਾ-1)
ਜਲਦੀ ਇੰਡੀਆ-
ਉਹ ਜਾਂਦੀ ਬਾਰੀ ਦਿਲਾਸਾ ਦੇ ਕੇ ਆਖ ਰਹੀ ਸੀ, ਜਲਦ ਹੀ ਤੂੰ ਰਾਜ਼ੀ ਬਾਜ਼ੀ ਹੋ ਕੇ ਹਿੰਦੁਸਤਾਨ ਚਲਾ ਜਾਵੇਗਾ ਤੇ ਆਪਣੇ ਪ੍ਰਵਾਰ ਨੂੰ ਜਾ ਮਿਲੇਂਗਾ ।
ਮੇਰਾ ਸਟਰੈਚਰ ਵੀ ਚੁਕਿਆ ਗਿਆ । ਦੋ ਝੋਲੀ ਬਹਿਰੇ ਸ਼ਪਾਸ਼ਪ ਕੰਬਲਾਂ ਵਿਚ ਵਲੇਟੀ ਮੇਰੀ ਅੱਧਮੋਈ ਲੋਬ ਨੂੰ ਚੁਕੀ ਭੇਜੇ ਜਾਂਦੇ ਸਨ | ਮਿੰਟਾਂ ਵਿਚ ਇਕ ਬਿਜਲੀ ਚਮਕਦੇ ਕਮਰੇ ਵਿਚ ਪੁਚਾ ਦਿਤਾ ਗਿਆ । ਡਾਕਟਰ ਦੇ ਆਉਣ ਥਾਂ ਪਹਿਲਾਂ ਹੀ ਗਰਮ ਪਾਣੀ ਨਾਲ ਹੱਥ, ਪੈਰ, ਮੂੰਹ, ਮਿਟੀ ਝਬੜਿਆ ਸਰੀਰ ਸਾਫ਼ ਹੋਇਆ । ਗਲ ਪਾਈ ਵਰਦੀ ਤੇਜ਼ ਕੈਂਚੀ ਨਾਲ ਪਾੜਕੇ ਲਾਹ ਦਿਤੀ ਗਈ ! ਹਸਪਤਾਲ ਦਾ ਨੀਲਾ ਪਾਜਾਮਾ ਅਤੇ ਕੁਝਤੀ ਪਵਾ ਦਿਤੀ ਗਈ । ਇਤਨਾ ਕੁਝ ਹੋ ਜਾਣ ਮਗਰੋਂ ਜਦੋਂ ਉਨ੍ਹਾਂ ਬਿਸਤਰੇ ਉਪਰ ਪਾਉਣਾ ਚਾਹਿਆ ਤਾਂ ਮੈਂ ਦਰਖਾਸਤ ਪੇਸ਼ ਕੀਤੀ: “ ਜਨਾਬ ! ਮੈਨੂੰ ਟੱਟੀ ਪਿਸ਼ਾਬ ਦੀ ਹਾਜਤ ਹੈ ।
ਬੜੀ ਜਲਦੀ ਸਰਿੰਜ ਦਾ ਪ੍ਰਬੰਧ ਕੀਤਾ ਗਿਆ ਅਤੇ ਮਿੰਟ ਵਿਚ ਹੀ ਚਾਰ ਦਿਨਾਂ ਦਾ ਰੁਕਿਆ ਪੇਟ ਸਾਫ਼ ਹੋ ਗਿਆ। ਹੁਣ ਮੈਂ ਇਕ ਸ਼ਾਹੀ ਮਰੀਜ਼ ਸਾਂ । ਇਸ ਕਮਰੇ ਦੇ ਵੀਹ ਦੇ ਵੀਹ ਬਿਸਤਰੇ ਇਕੋ ਹੀ ਨਮੂਨੇ ਦੇ ਸਨ | ਮਖ਼ਮਲੀ ਚੌਰਸ ਸਰਾਣੇ, ਸੁਫ਼ੈਦ ਚਾਦਰਾਂ ਜਿਨਾਂ ਨੂੰ
-੮੮