ਪੰਨਾ:ਫ਼ਰਾਂਸ ਦੀਆਂ ਰਾਤਾਂ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜੰਗੇ ਹਸਪਤਾਲ

ਸਪੋਟ ਭੇਜੀ ਜਾਂਦੀ ਜ਼ਖਮੀਆਂ ਦੀ ਗੱਡੀ ਜੰਗਲ, ਪਹਾੜ, ਦਰਿਆ, ਸ਼ਹਿਰਾਂ ਵਿਚੋਂ ਲੰਘਦੀ ਛੀ ਸੱਤ ਸੌ ਮੀਲ ਫ਼ਰੰਟ ਲਾਇਨ ਬੀ ਦਰ, ਅਖੀਰ ਨੂੰ ਰਾਤ ਦੇ ਦਸ ਵਜੋ ਇਕ ਚੰਗੇ ਸ਼ਾਨਦਾਰ ਰੌਣਕੀ ਰੇਲਵੇ ਸਟੇਸ਼ਨ ਉਪਰ ਆਣ ਖਲੋਤੀ । ਦੂਰ ਤਕ ਬਿਜਲੀ ਦੀਆਂ ਬੱਤੀਆਂ, ਗਡੀਆਂ ਦੀ ਆਵਾਜਾਈ, ਮੁਸਾਫਰਾਂ ਦੀ ਭੀੜ-ਭਾੜ, ਅਮਨ ਦੀਆਂ ਨਿਸ਼ਾਨੀਆਂ ਸਨ । ਇਕ ਵੱਖਰੇ ਪਲੈਟ-ਫਾਰਮ ਉਪਰ ਜਿਥੇ ਅੱਬਲੈਸ ਕਾਰਾਂ ਪਲੈਟ-ਛਾਰਮ ਉਪਰ ਪੁਜ ਸਕਦੀਆਂ ਸਨ, ਰੋਲ ਗੱਡੀ ਨੇ ਇੰਜਨ ਲਾਹ ਦਿਤਾ ।

ਜਿਸ ਤਰ੍ਹਾਂ ਪਿਛਲੇ ਸਟੇਸ਼ਨ ਤੇ ਬੀਮਾਰ ਲਏ ਗਏ ਸਨ, ਉਸੇ ਤਰ੍ਹਾਂ ਇਸ ਸਟਸ਼ਨ ਪੁਰ ਬੀਮਾਰਾਂ ਨੂੰ ਵੇਨ ਥੀਂ ਉਤਾਰ ਕੇ ਕਾਰਾਂ ਉਪਰ ਲਿਟਾ ਦਿਤਾ ਗਿਆ ਅਤੇ ਮਿੰਟਾਂ ਵਿਚ ਹੀ ਵਾਰੋ ਵਾਰੀ ਐਂਬੂਲੈਂਸ ਕਾਰਾਂ ਜੰਗ ਹਸਪਤਾਲ ਨੂੰ ਜਾਣੀਆਂ ਸ਼ੁਰੂ ਹੋ ਗਈਆਂ ।

ਇਹ ਇਕ ਸ਼ਾਹੀ ਹਸਪਤਾਲ ਸੀ, ਕਿਸੇ ਸ਼ਾਨਦਾਰ ਬਿਲਡਿੰਗ ਵਿਚ । ਸ਼ਾਇਦ ਕਿਸੇ ਵੇਲੇ ਇਹ ਸ਼ਾਹੀ ਮਹਿਲ ਸੀ । ਵਿਹੜੇ ਵਿਚ ਬੜਾ ਸ਼ਾਨਦਾਰ ਬਾਗ਼ ਸੀ। ਇਰਦ ਗਿਰਦ ਵੀ ਚੋਖੀ ਥਾਂ ਛਲਾਂ ਬੂਟਿਆਂ ਲਈ ਖਾ ਸੀ । ਲਗਭਗ ਸਾਰੀ ਹਸਪਤਾਲ ਹੀ ਤਿੰਨ ਛੋਤਾ ਸੀ । ਉੱਪਰਲੀਆਂ ਛੱਤਾਂ ਵਿਚ ਤੁਰਨ ਫਿਰਨ ਵਾਲੇ ਜ਼ਖਮੀ ਸਨ। ਅਤੇ ਹੇਠਲੀਆਂ ਛੱਤਾਂ ਵਿਚ ਲੰਬੇ ਪਏ ਬਹਿਣ ਵਾਲੇ ।

ਇਕ ਇਕ ਕਾਰ ਇਸ ਸ਼ਾਹੀ ਮਹਿਲ ਦੇ ਅੰਤ ਆਉਂਦੀ ਅਤੇ ਔਖਮੀਆਂ ਨੂੰ ਲਾਹਿਆ ਜਾਂਦਾ ਸੀ । ਤੁਰਨ ਫਿਰਨ, ਬੈਠਣ ਅਤੇ ਲੋਟਣ ਵਾਲੇ ਜ਼ਖਮੀ ਵਖੋ ਵਖਰੇ ਵਾਰਡਰਾਂ ਨੂੰ ਵੰਡੇ ਜਾ ਰਹੇ ਸਨ । ਹਸਪਤਾਲ ਦੇ ਵਾਰਡਰਾਂ ਦੇ ਨਵੇ ਪਟਿਆਲਾ ਵਾਰੰਭ, ਨਾਭਾ ਵਾਰਡ, ਰਾਜਪੂਤਾਨਾ ਵਾਰਡ, ਨੈਪਾਲ ਬਾਰਡ, ਹੈਦਰਾਬਾਦ ਵਾਰਡ ਆਦਿਕ

-੮੭