ਪੰਨਾ:ਫ਼ਰਾਂਸ ਦੀਆਂ ਰਾਤਾਂ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਮੈਂ ਰਤਾ ਉਚਾ ਹੋ ਗਿਆ। ਸਿਸਟਰ ਦੀਆਂ ਕੋਮਲ ਉੱਗਲਾਂ ਨਾਲ ਪਿਆਲਾ ਹੁਣ ਮੇਰੀਆਂ ਬੁਲੀਆਂ ਉਪਰ ਸ। ਮਿਠੇ ਮਿਠਪਿਆਰ ਭਰੇ ਘੁਟ ਜਿਥੇ ਮੈਂ ਹੋਠਾਂ ਨਾਲ ਪੀ ਰਿਹਾ ਸਾਂ, ਉਥੇ ਇਕ ਲੰਮੀ ਤੇ ਨਾਂ ਮੁਕਣ ਵਾਲੀ ਡੀਕ ਸਿਸਟਰ ਦੇ ਉਚ ਤੇ ਪਵਿਤ ਹਿਰਦੇ ਵਿਚੋਂ ਮੇਰੀਆਂ ਅੱਖਾਂ ਵੀ ਦਬਾ-ਦਬ ਪੀ ਰਹੀਆਂ ਸਨ।

ਇਹ ਸੀ ਮੇਰੀ ਪਿਆਰੀ ਨਰਸ', ਜਿਸ ਨੂੰ ਮੈਂ ਕਦੇ ਵੀ ਨਹੀਂ ਭੁਲ ਸਕਿਆ। ਗਡੀ ਕਦੋਂ ਪੁਜੀ ਤੇ ਹਸਪਤਾਲ ਵਿਚੋਂ ਜ਼ਖਮੀ ਕਿਵੇਂ ਰਾਜ਼ੀ ਹੋਇਆ, ਜ਼ਖਮੀਆਂ ਦੀ ਸੇਵਾਂ, ਹਸਪਤਾਲ ਦੇ ਸੁਖ ਤੇ ਸਿਸਟਰ ਦੀ ਦੂਜੀ ਮਿਲਣੀ-ਅਗਲੀਆਂ ਕਹਾਣੀਆਂ ਵਿਚ ਪੜੋ।

੮੬