ਪੰਨਾ:ਫ਼ਰਾਂਸ ਦੀਆਂ ਰਾਤਾਂ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਆਪਣੇ ਬਸਤੀ-ਪਣ ਦੇ ਮਾਣ ਨੂੰ ਵਧਾਉਣ ਲਈ ਬੜੇ ਮਿਠੇ ਸ਼ਬਦਾਂ ਵਿਚ ਕੋਇਲ ਵਾਂਗ ਬੋਲ ਕੇ ਆਖ ਰਹੀ ਸੀ:


ਫ਼ਿਕਰ ਨਹੀਂ!

ਬਹੁਤ ਅੱਛਾ ਇੰਡੀਅਨ!

ਆਪਣਾ ਘਰ! “

ਆਪਣਾ ਬਾਲ ਬੱਚਾ! “

ਫ਼ਿਕਰ ਨਹੀਂ! “

ਬਹੁਤ ਹੀ ਨੇਕ ਇੰਡੀਅਨ! :

ਉਸ ਦੀ ਉਚਤਾ ਤੇ ਪਵਿਤਾ ਨੇ ਮੇਰੇ ਹਿਰਦੇ ਦੇ ਪਿਆਰੇ ਦਰਿਆ ਦਾ ਕੜ ਤੋੜ ਦਿੱਤਾ। ਬਚਪਨ ਵਿਚ ਮਾਤਾ ਜੀ ਦਾ ਪਿਆਰ, ਭੈਣਾਂ ਦਾ ਵੀਰਾਂ ਦੇ ਨਾਲ ਨਿੱਘਾ ਤੇ ਸੁਚਾ ਪਿਆਰ, ਇਸ ਪਤੀ ਦਾ ਡੂੰਘਾ ਤੇ ਅਣਟੁਟ ਪਿਆਰ-ਸਾਰੇ ਹੀ ਪਿਆਰ ਇਸ ਓਪਰੀ, ਕਿਸੇ ਅਮੀਰ ਘਰਾਣੇ ਦੋ-ਤੇਵਲ ਸੇਵਾ ਭਾਵਨਾ ਨਾਲ ਘਰੋਂ ਨਿਕਲੀ ਸਿਸਟਰ ਨੇ-ਮੇਰੇ ਹਿਰਦੇ ਵਿਚੋਂ ਭੁਲਾ ਦਿਤੇ ਸਨ। ਮੇਰੇ ਹਿਰਦੇ ਵਿਚ, ਮੇਰੀਆਂ ਅੱਖਾਂ ਵਿਚ ਉਹ ਮਾਤਾ ਸੀ, ਉਹ ਭੈਣ ਸੀ, ਈਸਾ ਦੀ ਸ਼ਰਧਾਵਾਨ ਤੇ ਈਸਾ ਮਤ ਦੀ ਪ੍ਰਚਾਰਕ ਸੀ। ਹਿੰਦੂ, ਸਿੱਖ, ਮੁਸਲਮਾਨਾਂ ਨੂੰ ਇਕੋ ਸਾਂਝੇ ਪਿਆਰ-ਮਜ਼ਬ ਵਿਚ ਹੋਣ ਵਾਲੀ ਬਹਿਸ਼ਤਾਂ ਦੀ ਹਰ ਸੀ। ਉਹ ਸਿਸਟਰ ਸੀ

ਰੇਲ ਗੱਡੀ ਉਸੇ ਪੂਰੀ ਰਫ਼ਤਾਰ ਨਾਲ ਦੌੜਦੀ ਜਾ ਰਹੀ ਸੀ। ਹਵਾ ਵਿਚ ਬਰਫ਼ ਦੇ ਚਿੱਟੇ ਦੁਧ ਵਰਗੇ ਨੂੰ ਦੇ ਗੋਹੜੇ ਉਡ ਉਡ ਕੇ ਭੱਜੀ ਜਾਂਦੀ ਰੇਲ ਗੱਡੀ ਨਾਲ ਟਕਰਾ ਰਹੇ ਸਨ। ਪਹਾੜੀਆਂ ਉਪਰ ਥੋੜੀ ਥੋੜੀ ਵਿਥ ਉਪਰ ਖੁਸ਼-ਨੁਮਾ ਸੁੰਦਰ ਬੰਗਲੇ ਤੇ ਉਨਾਂ ਦੀਆਂ ਚਿਮਨੀਆਂ ਵਿਚੋਂ ਨਿਕਲਦੇ ਧੰਏ, ਵਗਦੇ ਪਾਣੀ ਦੀਆਂ ਕੁਲਾਂ, ਛੱਤਾਂ ਪੂਰ ਜੰਮੀ ਹੋਈ ਦੁਧ ਚਿਟੀ ਬਰਫ਼-ਨਾਲ ਦੀਆਂ ਖਿੜਕੀਆਂ ਵਿਚੋਂ ਮੈਂ ਲੰਮਾ ਪਿਆ ਹੀ ਵੇਖ ਰਿਹਾ ਸਾਂ। ਸਿਸਟਰ ਨੇ ਗਰਮ ਗਰਮ ਦੁੱਧ ਦਾ ਪਿਆਲਾ ਲਿਆਂਦਾ ਪਿਆਲੇ ਦਾ ਧੂੰਆਂ ਗੱਡੀ ਦੀ ਛਤ ਨਾਲ ਟਕਰਾ ਕੇ ਉਥੇ ਹੀ ਚੌੜਾ ਹੋ ਜਾਂਦਾ ਸੀ। ਇਕ ਹਬ ਦੇ ਸਹਾਰੇ

-੮੫