ਪੰਨਾ:ਫ਼ਰਾਂਸ ਦੀਆਂ ਰਾਤਾਂ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਪਰ ਦੂਜਾ, ਦੂਜੇ ਉਪਰ ਤੀਜਾ। ਇਨ੍ਹਾਂ ਦੀ ਆੜ ਵਿਚ ਕਿਚਨ ਅਤੇ ਬੇੜੀ ਵਿਥ ਉਪਰ ਟੂਟੀਆਂ ਦਾ ਪ੍ਰਬੰਧ ਸੀ।


ਦੂਜੀ ਭਲਕ ਸਵੇਰੇ ਹੀ ਸਕੂਲ ਦੇ ਕਮਰੇ ਖਾਲੀ ਹੋਣੇ ਸ਼ੁਰੂ ਹੋ ਗਏ। ਸਟਰੈਚਰ ਚੁੱਕੇ ਜਾ ਰਹੇ ਸਨ। ਸਕੂਲ ਥਾਂ ਬਾਹਰ ਐਬੁਲੈਸ ਚ ਡੀਆਂ ਦੀ ਭੈ ਭੀ ਸੁਣਾਈ ਦੇ ਰਹੀ ਸੀ। ਜ਼ਖਮੀ ਹਾ! ਹਾਇ! ਕਰਦੇ ਗਡੀਆਂ ਵਿਚ ਬੜੀ ਫੁਰਤੀ ਨਾਲ ਲਦੇ ਜਾ ਰਹੇ ਸਨ। ਜਿਉਂ ਜਿਉਂ ਗਡੀਆਂ ਭਰੀਆਂ ਜਾਂਦੀਆਂ, ਬਿਨਾ ਕਿਸੇ ਉਡੀਕ ਦੇ ਸਟੇਸ਼ਨ ਵਲ ਨੂੰ ਭਜ ਜਾਂਦੀਆਂ। ਸ਼ਹਿਰ ਥਾਂ ਬਾਹਰ ਦੁਰਾਡੇ ਇਕ ਲੰਬੇ ਤੇ ਉਜਾੜ ਪਲੇਟ ਫਾਰਮ ਉਪਰ ਲੰਬ-ਸਲੰਬੀ ਸੁਰਖ ਰੰਗ ਦੀ ਐਂਬੂਲੈਂਸ ਰੇਲ ਗਡੀ ਚੁਪ-ਚੁਪਾਤੇ ਇੰਜਨ ਸਮੇਤ ਸਵੇਰ ਦੀ ਸਰਦੀ ਵਿਚ ਖੜੋਤ ਹੋਈ ਸੀ। ਜਿਹੜੀ ਵੀ ਬੀਮਾਰਾਂ ਦੀ ਗਡੀ ਪੁਜਦੀ ਉਸ ਦੇ ਮਾਰ ਉਤਾਰ ਕੇ ਰੇਲ ਵਿਚ ਰਖ ਦਿਤੇ ਜਾਂਦੇ। ਸਤੇ ਬੀ ਨੌ ਕੁ ਵਜੇ ਤਕ ਸਾਰੇ ਜ਼ਖਮੀ ਗਡੀ ਵਿਚ ਚਾੜ ਦਿਤੇ ਗਏ। ਇਸ ਗਡੀ ਵਿਚ ਵੀ ਡਾਕਟਰ, ਵਾਰਡ- ਅਰਦਲ ਅਤੇ ਨਰਸਾਂ ਦਾ ਪ੍ਰਬੰਧ ਸੀ। ਇੰਜਨ ਬੀ ਗਾਰਡ ਦੇ ਕਮਰੇ ਤਕ ਗਡੀ ਦੇ ਅੰਦਰੋਂ ਹੀ ਆਉਣ ਜਾਣ ਲਈ ਰਾਹ ਵੀ ਸੀ। ਗਡੀ ਦੇ ਹਰ ਇਕ ਕਮਰੇ ਵਿਚ ਸਰਦੀ ਥੀ ਬਣ ਲਈ ਅੰਗੀਠਆਂ ਸਨ। ਚਾਕਲੇਟ, ਮਿਠਾਈ, ਬਿਸਕੁਟ, ਚਾਹ, ਦੁਧ, ਕਾਫ਼ੀ, ਸ਼ੋਰਬਾ ਸਾਰਾ ਹੀ ਕੁਝ ਮੌਜੂਦ ਸੀ।

ਜਿਸ ਕੈਰਿਜ ਵਿਚ ਮੈਂ ਸਟਰੈਚਰ ਉਪਰ ਪਿਆ ਸਾਂ, ਹੇਠਾਂ ਉਪਰ ਤਿੰਨ ਤਿੰਨ ਸਟਰੈਚਰ ਸਨ। ਗਡੀ ਨੇ ਵਿਸਲ ਮਾਰੀ ਤੇ ਹੌਲੀ ਹੌਲੀ ਪਲੇਟ ਫਾਰਮ ਥੀ ਖਿਸਕਣ ਲਗ ਪਈ ਤੇ ਮਿੰਟਾਂ ਵਿਚ ਹੀ ਆਪਣੀ ਤਿੱਖੀ ਚਾਲ ਅਨੁਸਾਰ ਘੁਕਰਦੀ ਜਾਣ ਲਗ ਪਈ। ਮੇਰਾ ਸਟਰੈਚਰ ਸਾਰਿਆਂ ਥੀ ਉਪਰ ਹੋਣ ਕਰ ਕੇ ਬਾਹਰ ਦਾ ਥੋੜਾ ਬਹੁਤਾ ਨਜ਼ਾਰਾ ਕਦੀ ਕਦਾਈਂ ਅੱਖਾਂ ਦੇ ਸਾਹਮਣਿਓਂ ਲੰਘ ਹੀ ਜਾਂਦਾ ਸਖਤ ਸਰਦੀ ਤੇ ਬਰਫ਼, ਮੀਹ ਦੀ ਫੁਹਾਰ ਹੋਣ ਕਰ ਕੇ ਖਿੜਕੀ ਦਾ ਖੁਲਣਾ ਲਾਭਦਾਇਕ ਨਹੀਂ ਸੀ। ਗੱਡੀ ਚ ਪੈਣ ਮਗਰੋਂ ਜਦੋਂ ਨਰਸਾਂ ਬਾਹਰਲੇ ਕੰਮਾਂ ਥੀਂ ਵਿਹਲੀਆਂ ਹੋ ਗਈਆਂ, ਤਾਂ ਉਨਾਂ ਮਾਰਾਂ ਦੀ ਸੁਖ ਸੁਰਤ ਪੁਛਣੀ ਆਰੰਭ ਦਿਤੀ। ਐਂਬੁਲੈਂਸ ਟੇਨ ਵਿਚ ਸਿਵਾਏ ਡਾਕਟਰਾਂ ਦੇ ਬਾਕੀ ਸਭੋ ' ਹੀ ਤ੍ਰੀਮਤਾਂ ਕੰਮ ਕਰਦੀਆਂ ਸਨ ਸਾਡੀ ਕੈਰਜ ਵਾਲੀ