ਪੰਨਾ:ਫ਼ਰਾਂਸ ਦੀਆਂ ਰਾਤਾਂ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਹਿਰ ਵਿਚ ਪੰਦਰਾਂ ਵੀਹ ਕਾਰਾਂ ਆਣ ਪਜੀਆਂ। ਇਹ ਥਾਂ ਕੇਵਲ ਡਵੀਯਨ ਹਸਪਤਾਲ ਸੀ ਸਾਰੇ, ਫਰੰਟ ਦੇ ਜ਼ਖਮੀ ਜਦੋਂ ਇਥੇ ਕੋਠੇ ਹੋ ਜਾਂਦੇ ਤਾਂ ਸੈਂਕੜੇ ਮੀਲ ਦੂਰ ਸ਼ਹਿਰੀ ਆਬਾਦੀ ਵਿਚ ਕਿਸੇ ਚੰਗੇ ਹਸਪਤਾਲ, ਪੁਰ ਆਰਾਮ ਲਈ ਘਲ ਦਿਤਾ ਜਾਂਦਾ। ਇਥੇ ਵੀ ਕੋਈ ਚੰਗਾ ਪ੍ਰਬੰਧ ਨਹੀਂ ਸੀ। ਡਵੀਯਨਲ ਹਸਪਤਾਲ ਇਕ ਸਕੂਲ ਵਿਚ ਬਣਾਇਆ ਗਿਆ ਸੀ। ਵਿਹੜੇ ਵਿਚ ਪਏ ਸਕੂਲ ਦੇ ਡੈਸਕ, ਕੰ ਦੇ ਨਕਸ਼ੇ ਅਤੇ ਬਲੈਕ ਬੋਰਡ ਸਕੂਲ ਦੀਆਂ ਮੂੰਹ ਬੋਲਦੀਆਂ ਨਿਸ਼ਾਨੀਆਂ ਸਨ। ਇਥੇ ਜ਼ਖਮੀਆਂ ਲਈ ਮਾਮੂਲੀ ਜਿਹਾ ਡਰੈਸਿੰਗ ਰੂਮ ਸੀ। ਕਮਰਿਆਂ ਵਿਚ ਪਿਛੇ ਦੀ ਤਰਾਂ ਹੀ ਸਟਰੈਚਰ ਸਨ। ਮੰਜਿਆਂ ਦਾ ਪਹੁੰਧ ਜਾਂ ਸੁਖ ਦੇਣ ਵਾਲੀਆਂ ਹੋਰ ਚੀਜ਼ਾਂ ਇਥੇ ਵੀ ਮੌਜੂਦ ਨਹੀਂ ਸਨ ਭਾਵੇਂ ਮਸ਼ੀਨਗਨਾਂ ਅਤੇ ਬੰਦੁਕਾਂ ਦੀਆਂ ਗੋਲੀਆਂ ਦਾ ਇਥੇ ਕੋਈ ਡਰ ਨਹੀਂ ਸੀ, ਪਰ ਹਵਾਈ ਜਹਾਜ਼ਾਂ ਦੇ ਬੰਬ , ਅਤੇ ਤੋਪ ਦੇ ਗੋਲੇ ਇਸ ਥਾਂ ਨੂੰ ਵੀ ਬਰਬਾਦ ਕਰਦੇ ਰਹਿੰਦੇ ਸਨ। ਅਨੇਕਾਂ ਟੁੱਟੇ ਫੁਦੇ ਤੇ ਡਿਗੇ ਹੋਏ ਘਰ ਖਾਲਮ-ਖਾਲੀ ਥਾਂ ਥਾਂ ਪਏ ਕਰਦੇ ਸਨ, ਪਰ ਟਾਵੀਂ ਟਾਵੀਂ ਫ਼ਰਾਂਸੀ ਆਬਾਦੀ ਵੀ ਮੌਜੂਦ ਸੀ।

ਰਾਤ ਦੇ ਤਿੰਨ ਵਜੇ ਪੁਜਦਿਆਂ ਸਾਰ ਹੀ ਸਾਨੂੰ ਗਰਮਾ ਗਰਮ : ਚਾਹ ਪਿਲਾਈ ਗਈ। ਐਬੁਲੈਂਸ ਗੱਡੀਆਂ ਵਿਚੋਂ ਜ਼ਖ਼ਮੀਆਂ ਨੂੰ ਉਤਾਰਦਿਆਂ ਤੇ ਅੰਦਰ ਲਿਜਾਂਦਿਆਂ ਜਦੋਂ ਵੀ ਹਿਚਕੋਲਾ ਵਜਦਾ, ਹਾਏ! ਹਾਇ! ਦੀ ਆਵਾਜ਼ ਆਉਂਦੀ। ਕਮਰਿਆਂ ਵਿਚ ਬੜਾ ਹੀ ਦਰਦਨਾਕ ਨਜ਼ਾਰਾ ਸੀ। ਪੈਰ, ਗੋਡੇ, ਬਾਹਵਾਂ, ਸਿਰ, ਜੁਬਾੜੇ, ਸਰੀਰ . ਦੇ ਅਨੇਕ ਹਿਸਿਆਂ ਦੇ ਜ਼ਖਮੀ ਹਾਇ ਡਾਕਟਰ ਜੀ', ਮਰ ਗਿਆ ਡਾਕਟਰ ਜੀ!' ਦੀਆਂ ਪੁਕਾਰਾਂ ਕਰਦੇ ਸ ਜ਼ਖਮੀ ਬੜੇ ਜ਼ਿਆਦਾ ਸਨ ਅਤੇ ਉਹਨਾਂ ਦੀ ਸੇਵਾ ਸੰਭਾਲ ਕਰਨ ਵਾਲੇ ਡਾਕਟਰ ਅਤੇ ਵਾਰਡ-ਅਰਦਲ ਬੜੇ ਘਟ ਸਨ। ਦਰ-ਅਸਲ ਇਸ ਥਾਂ ਨੂੰ ਕੇਵਲ ਏਸ ਲਈ ਬਣਾਇਆ ਗਿਆ ਸੀ ਕਿ ਫ਼ਾਇਰਿੰਗ ਲਾਇਨੇ ਵਿਚੋਂ ਆਏ। ਬੀਮਾਰਾਂ ਨੂੰ ਐਂਬੁਲੈਂਸ ਟੇਨ ਵਿਚ ਚਾੜਨ ਦਾ ' ਪ੍ਰਬੰਧ ਕੀਤਾ ਜਾਵੇ। ਜਿਹੜੇ ਫਟੜਾਂ ਦੀਆਂ ਮੌਤਾਂ ਇਸ ਥਾਂ ਪੁੱਜ ਕੇ ਵੀ ਹੋ ਜਾਂਦੀਆਂ ਸਨ ਉਹਨਾਂ ਨੂੰ ਵੀ ਪਿਛਲੇ ਸਟੇਸ਼ਨ ਵਾਂਗ ਹੀ ਜ਼ਖਮੀ ਦੇ ਆਪਣੇ ਕੰਬਲ ਵਿਚ ਸੀਊ ਕੇ ਨਾਲ ਵਾਲੇ ਵਿਹੜੇ ਵਿਚ ਧਰਤੀ ਮਾਤਾ ਦੀ ਪਿਆਰੀ,