ਹਨ ਕਿ ਜਿਥੇ ਉਹ ਖੁਲੀਆਂ ਝੋਲੀਆਂ ਆਜ਼ਾਦ ਤੁਰਨ ਫਿਰਨ ਤੇ ਸੈਪਟੇ ਕਰਨ ਵਾਲੀਆਂ ਹਨ, ਉਥੇ ਮਨ-ਮਰਜ਼ੀ ਦੇ ਜੋੜੇ ਲੱਭ ਕੇ ਬੜੀਆਂ ਚਰਾਕੀਆਂ ਵਿਆਹੀਆਂ ਜਾਂਦੀਆਂ ਹਨ। ਦੂਜੇ ਸ਼ਬਦਾਂ ਵਿਚ ਤਕੜੀਆਂ ਨੌਜੁਆਨ ਰਿਸ਼ਟ ਪੁਸ਼ਟ ਅਤੇ ਚੰਗੀ ਉਲਾਦ ਪੈਦਾ ਕਰਨ ਵਾਲੀਆਂ ਹੁੰਦੀਆਂ ਹਨ । ਸਾਡੇ ਦੇਸ ਦੇ ਰਿਵਾਜ ਵਾਂਗ ਫਰਾਂਸੀ ਮਾਪੇ ਅਤੇ ਸ਼ਹਿਰੀ ਬਰਾਦਰੀ ਕੁੜੀਆਂ ਦੀ ਹਰ ਇਕ ਗੱਲ ਨੂੰ ਬਦਮਾਸ਼ੀ ਨਹੀਂ ਗਿਣਦੇ, ਸਗੋਂ ਕੇਵਲ ਬਦਮਾਸ਼ੀ ਨੂੰ ਹੀ ਬਦਚਲਣੀ ਆਖਦੇ ਹਨ।
ਅਜ ਕਲ ਲੜਾਈ ਦੇ ਦਿਨ ਸਨ । ਹਰ ਇਕ, ਫਰਾਂਸੀਸੀ ਨੌਜੁਆਨ ਫੌਜ ਵਿਚ ਜਾ ਰਿਹਾ ਸੀ । ਫੌਜੀ ਭਰਤੀ ਵਿਚ ਉਤਸ਼ਾਹ ਪੈ ਕ ਟਨ ਲਈ ਪਿੰਡ ਪਿੰਡ ਵਿਚ ਨੌਜੁਆਨ ਕੁੜੀਆਂ ਅਤੇ ਮੁੰਡਿਆਂ ਦੇ ਸੋਝੇ ਨਾਚ ਘਰ ਅਤੇ ਕਲੱਬ ਘਰ ਸਨ, ਜਿਥੇ ਐਤਵਾਰ ਨੂੰ ਜਲਸੇ, ਗੀਤ, ਮੀਟਿੰਗਾਂ, ਗਾਣੇ, ਡਰਾਮੇ, ਖੇਡਾਂ ਹੁੰਦੀਆਂ । ਹਰ ਥਾਂ ਸ਼ਨੀਚਰ ਨੂੰ ਔਤੀ ਛੁਟੀ ਹੁੰਦੀ ਤੇ ਐਤਵਾਰ ਨੂੰ ਹਫਤੇ ਦੀ ਸਰੀਰਕ ਥਕਾਵਟ ਤੇ ਦਮਾਗ਼ ਨੂੰ ਸਜfਆਂ ਕਰਨ ਲਈ ਸੈਰਾਂ, ਪਿਕਨਿਕ, ਨਾਚ ਤੇ ਡਰਾਮੇ ਹੁੰਦੇ । ਨੰਬਰਦਾਰ ਦਾ ਦਫਤਰ ਪਿੰਡ ਦੇ ਵਿਚਕਾਰ ਅਪ-ਟੂ-ਡੇਟ ਮੌਜੂਦ ਹੈ ਅਤੇ ਜਦੋਂ ਕਿਸੇ ਮੁੰਡੇ ਦੇ ਬਾਲਗ਼ ਹੋਣ ਦਾ ਐਲਾਨ ਏਸ ਦਫਤਰੋਂ ਹੁੰਦਾ ਹੈ ਤਾਂ ਨੰਬਰਦਾਰ, ਜਿਸ ਨੂੰ ਮੇਅਰ ਆਖਦੇ ਹਨ-ਵਲੋਂ ਉਸਨੂੰ ਇਕ ਲਿਖਤੀ ਨੋਟਸ ਮਿਲਦਾ । ਇਹੋ ਜਹੇ ਇਕ, ਦੋ, ਤਿੰਨ, ਚਾਰ ਬਾਲਗ ਮੁੰਡਿਆਂ ਨੂੰ ਉਹਨਾਂ ਦੀ ਵਰੇ-ਗੰਢ ਵਾਲੇ ਦਿਨ ਪਿੰਡ ਦੀ ਕਲੱਬ ਵਿਚ ਬੜੇ ਉਤਸ਼ਾਹ ਨਾਲ ਸੰਦ'-ਪੰਤ ਦਿਤਾ ਜਾਂਦਾ । ਵਿਖਾਵਾ, ਘਰ ਦੀਆਂ ਸਿਫਤਾਂ, ਮਾਪਿਆਂ ਦੇ ਹਾਲਾਤ, ਪਿਛਲੀਆਂ , ਖਿਦਮਤਾਂ ਨੂੰ ਸਾਰੇ ਪਿੰਡ ਦੇ ਸਾਮਣੇ ਵਡਿਆਇਆ ਜਾਂਦਾ । ਫਿਰ ਸਾਰੀਆਂ ਕੁੜੀਆਂ ਮਿਲ ਕੇ ਚਾਹ-ਪਾਣੀ ਮਿਠਾਈ, ਖੇਡਾਂ ਵਿਚ ਹਿੱਸਾ ਲੈਂਦੀਆਂ ਤੇ ਰਾਤ ਨੂੰ ਗਾਣ ਅਤੇ ਨਾਚ ਹੁੰਦੇ । ਸਰਕਾਰ ਵਲੋਂ ਇਹੋ ਜਹੇ ਨੌ-ਜੁਆਨਾਂ ਨੂੰ ਭਰਤੀ ਕਰਨ ਲਈ ਰੇਲਵੇ ਪਾਸ ਤੇ ਸਫ਼ਰ ਖਰਚ ਦੀਆਂ ਸਲਿੱਪਾਂ ਪਿੰਡ ਦੇ ਮੇਅਰ ਪਾਸ ਆਈਆਂ ਹੁੰਦੀਆਂ । ਜਲਸੇ ਦੇ ਦੂਜੇ ਦਿਨ ਪਿੰਡ ਦੀਆਂ ਕੁੜੀਆਂ ਮਿਲਕੇ ਇਹਨਾਂ ਮੁੰਡਿਆਂ ਨੂੰ ਘਰਾਂ ਵਿਚੋਂ ਨਾਲ ਲੈ ਮੇਅਰ ਦੇ
-੬੬