ਪੰਨਾ:ਫ਼ਰਾਂਸ ਦੀਆਂ ਰਾਤਾਂ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੰਦੁਸਤਾਨੀ ਪਹਿਰਾਵਾ ਢੋਲਾ, ਬਰਮਾਕਲ, ਸੁਸਤੀ ਪੈਦਾ ਕਰਨ ਵਾਲਾ ਅਤੇ ਗਰੀਬਾਨਾ ਹੈ । ਜੁਤੀ ਤੇ ਬੂਟ ਵਿਚ ਹੀ ਫਰਕ ਹੈ । ਬੂਟ, ਨਿਕਰ, ਕਮੀਜ਼ ਜਾਂ ਬੁਨੈਨ ਸਾਨੂੰ ਕੰਮ ਕਾਜ ਵਲ ਖਿੱਚਦੇ ਹਨ ! ਸਲਵਾਰ, ਜੁੱਤੀ, ਚੈਸਟਰ ਕੋਟ ਸੁਸਤੀ ਵਲ ਲਿਜਾਂਦੇ ਹਨ ।

ਫ਼ਰਾਂਸ ਵਿਚ ਰਹਿੰਦਿਆਂ ਜਦੋਂ ਕਿਧਰ ਕਿਸੇ ਹਿੰਦੀ ਸਿਪ ਹੀ ਦੇ ਘਰੋਂ ਉਸ ਦੇ ਪ੍ਰਵਾਰ ਦੀਆਂ ਤਸਵੀਰਾਂ ਡਾਕ ਰਾਹੀਂ ਮਿਲਦੀਆਂ ਤੇ ਉਹ ਸਾਡੀਆਂ ਮਤਾਂ ਨੂੰ ਦੁਪਏ ਅਤੇ ਘੁੰਡ ਵਿਚ ਵੇਖਦੇ ਤਾਂ ਬੜੇ ਹੈਰਾਨ ਹੁੰਦੇ । ਪਹੋਲੀ ਪੂਛ ਫਰਾਂਸਣ ਕੁੜੀਆਂ ਦੀ ਇਹੋ ਹੈ :

“ਇਹ ਤੀਵੀਅ ਘੁੰਡ ਨਾਲ ਕੰਮ ਕਿਵੇਂ ਕਰਦੀਆਂ ਹੋਣਰਆਂ ?'

ਘੁੰਡ ਵਾਲੀ ਤੀਵੀਂ ਪੋਲੀਸ-ਮੈਨ, ਮੋਟਰ ਡਰਾਈਵਰ ਚਲ ਕੇ, ਡਾਕਟਰ, ਕਾਰਖਾਨੇ ਵਿਚ ਕੰਮ ਕਰਨ ਵਾਲੀ, ਦੁਕਾਨਾਂ ਵਿਚ ਸੋਦੇ ਵੇਚਣ ਵਾਲੀ ਅਤੇ ਜ਼ਿਮੀਂਦਾਰੇ ਕੰਮ ਵਿਚ ਹਿਸਾ ਲੈਣ ਵਾਲੀ ਕਿਵੇਂ ਹੋ ਸਕਦੀ ਹੈ ?

ਜਦੋਂ ਆਖਿਆ ਜਾਂਦਾ ਕਿ ਬਹੁਤੀਆਂ ਤੀਵੀਆਂ ਘੁੰਡ ਨਹੀਂ ਕੱਢਦੀਆਂ ਅਤੇ ਉਹ ਪੜੀਆਂ ਲਿਖੀਆਂ ਵੀ ਹਨ ਤੇ ਬਾਕੀ ਖੇਤਾਂ ਵਿਚ ਤਾਂ ਕੰਮ ਕਰਦੀਆਂ ਹਨ, ਪਰ ਕਾਰਖਾਨਿਆਂ ਵਿੱਚ ਕਲਰਕ ਤੇ ਦੁਕਾਨਾਂ ਵਿਚ ਘੱਟ ਹੀ ਜਾਂਦੀਆਂ ਹਨ ਤਾਂ ਝੱਟ ਉਹ ਕੁੜੀਆਂ ਸਵਾਲ ਕਰਦੀਆਂ:

ਰੇਲ ਗੱਡੀ ਵਿਚ, ਸਫ਼ਰ ਵੇਲੇ, ਜਲਸਿਆਂ ਅਤੇ ਮੇਲਿਆਂ ਵਿਚ, ਗਿਰਜੇ ਅੰਦਰ ਘੁੰਡ ਨਾਲ ਜਿਥੇ ਦੂਜੇ ਮਰਦਾਂ ਦੀ ਭਰਮਾਰ ਹੁੰਦੀ ਹੈ, ਕਿਵੇਂ ਤੁਰਦੀਆਂ, ਵਿਰਦੀਆਂ, ਬੋਲਦੀਆਂ, ਬੈਠਦੀਆਂ ਹੋਣਗੀਆਂ ?

ਅਸਲ ਵਿਚ ਇਹ ਗੱਲ ਮੰਨਣੀ ਪਵੇਗੀ ਕਿ ਸਾਡੇ ਦੇਸ਼ ਵਿਚ ਇਸਤ੍ਰੀ ਦੇ ਆਚਾਰ, ਚਾਲ ਚਲਨ, ਤੁਰਨ ਫਿਰਨ, ਕੰਮ ਕਾਜ, ਮਨ-ਮਰਜ਼ੀ ਤੇ ਇੱਜ਼ਤ ਦਾ ਰਾਖਾ ਅਤੇ ਮਾਲਕ ਮਰਦ ਹੈ । ਸਹੁਰੇ, ਜੇਠ, ਦੇਵਰ, ਭਰਾ, ਪਿਓ, ਪੁਤਰ, ਗੱਭਰੂ ਨੂੰ ਨੂੰਹ, ਭਰਜਾਈ, ਧੀ, · ਮਾਂ, ਵਹੁਟੀ ਦੀ ਰਾਖੀ ਕਰਨੀ ਪੈਂਦੀ ਹੈ, ਪਰ ਇਸਦੇ ਉਲਟ ਫਰਾਂਸਣ ਨੌਜੁਆਨ ਕੁੜੀਆਂ ਆਪਣੀ ਮਨ ਮਰਜ਼ੀ ਦੀਆਂ ਆਪ ਮਾਲਕ ਤੇ ਚਾਲ ਚਲਨ ਦੀਆਂ ਅਟਲ ਹੁੰਦੀਆਂ ਹਨ। ਇਹੋ ਕਾਰਨ

-੬੮