ਪੰਨਾ:ਫ਼ਰਾਂਸ ਦੀਆਂ ਰਾਤਾਂ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਦ ਪਤਲੂਨ ਦੇ ਹੇਠਾਂ ਸੁਫ਼ੈਦ ਕੱਛਾ ਤੇ ਕਮੀਜ਼ ਦੇ ਹੋਠਾਂ ਬਨੈਨ । ਜ਼ਨਾਨੀਆਂ ਵੀ ਕਛਹਿਰਾ, ਚੋਲੀ ਤੇ ਸਾਇਆਂ ਜ਼ਰੂਰ ਪਾਉਂਦੀਆਂ ਹਨ । ਉਪਰਲੇ ਕੋਟ ਅਤੇ ਘੱਗਰੀ, ਕੋਟ ਅਤੇ ਪਤਲੂਨ ਵਰੂਆਂ ਮਗਰੋਂ ਧੋਤੇ ਜਾਂਦੇ ਹਨ । ਬੁਰਸ਼ ਤੇ ਸਫ਼ਾਈ ਰੋਜ਼ ਹੁੰਦੀ ਹੈ; ਪਰ ਹੇਠਲੇ ਕਪੜੇ ਕੱਛਾ, ਨਿਕਰ, ਬੁਨੈਨ ਅਤੇ ਚੋਲਆਂ ਜਲਦੀ ਜਲਦੀ ਸਾਫ਼ ਕੀਤੀਆਂ ਜਾਂਦੀਆਂ ਹਨ । ਇਸੇ ਲਈ ਉਪਰਲੇ ਕਪੜੇ ਕੀਮਤੀ, ਰੰਗਦਾਰ ਤੇ ਗਰਮ ਹੁੰਦੇ ਹਨ ਅਤੇ ਹੇਠਲੇ ਕਪੜੇ ਸਾਦਾ, ਸਫ਼ੈਦ ਹੁੰਦੇ ਹਨ ।

ਪੋਰਟ-ਸਈਦ (ਨਹਿਰ ਸਵੇਜ਼) ਥਾਂ ਅਗੇ ਲੰਘਦਿਆਂ ਸਾਰੇ ਹੀ ਯੂਰਪ ਦਾ ਵੱਧ ਘਟ ਇਕੋ ਜਿਹਾ ਹੀ ਪਹਿਰਾਵਾ ਹੈ । ਕੋਟ, ਪਤਲੂਨ ਅਤੇ ਹੈਟ ਮਰਦ ਲਈ, ਘੱਗਰੀ, ਜੁਰਾਬਾਂ, ਬੂਟ, ਕਮੀਜ਼ ਤੇ ਕੋਟ ਟੋਪ ਇਸਤੀ ਲਈ । ਕਮਾਲ ਪਾਸ਼ਾ ਦੇ ਮਗਰੋਂ ਇਹ ਪਹਿਰਾਵਾ ਟਰਕੀ ਵਿਚ ਪ੍ਰਚਲਤ ਹੋ ਚੁਕਾ ਹੈ । 'ਕੀ ਮਰਦ ਕੀ ਇਸਤੀਆਂ ਬੱਚ, ਸਭੋ ਅੰਗਰੇਜ਼ੀ ਪਹਿਰਾਵਾ ਪਸੰਦ ਕਰਦੇ ਹਨ । ਮਿਸਰ, ਸ਼ਾਮ, ਇਰਾਕ, ਫ਼ਲਸਤੀਨ ਆਦਿਕ ਇਲਾਕਿਆਂ ਵਿਚ ਵੀ ਅਮੀਰ ਘਰਾਣਿਆਂ, ਯਹੂਦੀਆਂ, ਆਰਮੀਨੀਆਂ ਤੇ ਮੁਸਲਮਾਨਾਂ ਵਿਚੋਂ ਈਸਾਈਅਤ ਧਾਰਨ ਕਰ ਚੁਕੇ ਲੋਕ ਭੀ ਅੰਗਰੇਜ਼ੀ ਫੈਸ਼ਨ ਅਤੇ ਇਹੋ ਪਹਿਰਾਵਾ ਹੀ ਪਸੰਦ ਕਰਦੇ ਹਨ । ਹਿੰਦੁਸਤਾਨ ਵਿਚ ਪਾਰਸੀਆਂ ਦੀ ਸਾੜ੍ਹੀ ਅਤੇ ਬੰਡੀ ਕੋਟ ਤੇ ਮਛਲਰ ਇਸਤੀਆਂ ਲਈ ਪ੍ਰਚਲਤ ਤਾਂ ਹੋ ਚੁਕੇ ਹਨ; ਪਰ ਹਿੰਦ ਦੀਆਂ ਇਸਤੀਆਂ ਹਾਲੀ ਅੰਗਰੇਜ਼ੀ ਘੱਗਰੀ ਤੇ ਟੋਪੀ ਗਾਉਨ ਥਾਂ ਦੁਰ ਹੀ ਹਨ । ਹਾਂ, ਮਰਦਾਂ ਵਿਚ ਕੋਟ ਪਤਲੂਨ ਤੇ ਹੈਟ ਨੇ ਪੂਰਾ ਪੂਰਾ ਪ੍ਰਚਾਰ ਕੀਤਾ ਹੈ । ਹਿੰਦੁਸਤਾਨੀ ਤੀਆਂ ਯੂਰਪ ਜਾ ਕੇ ਵੀ ਹਿੰਦੁਸਤਾਨੀ ਸਾੜੀ ਦੀ ਵਿਸ਼ੇਸ਼ਤਾ ਨੂੰ ਨਹੀਂ ਤਿਆਗਦੀਆਂ ਤੇ ਸਾਰੇ ਯੂਰਪ ਦੀ ਸੈਰ ਵਿਚ ਸਾੜੀ ਦੀ ਉੱਚਤਾ ਹਿੰਦੀ ਤੀਵੀਆਂ ਨੂੰ ਸ਼ਹਿਜ਼ਾਦੀਆਂ ਤੇ ਰਾਣੀਆਂ ਅਖਵਾਉਂਦੀ ਹੈ, ਬਲਕਿ ਕਈ ਯੂਰਪੀਨ ਨੌਜਵਾਨ ਸੁੰਦਰੀਆਂ ਵਿਚ ਵੀ ਸਾੜੀ ਦੇ ਪਹਿਰਾਵੇ ਦੀ ਮਹਾਨਤਾ ਵਧਦੀ ਜਾ ਰਹੀ ਹੈ । ਅਸਲ ਵਿਚ ਯੂਰਪੀ ਪਹਿਰਾਵਾ ਚਟਕ ਵਟਕ, ਫੁਰਤੀ ਤੇ ਚੁਸਤੀ ਪੈਦਾ ਕਰਨ ਦੇ ਨਾਲ ਨਾਲ ਹੀ ਕੰਮ ਕਾਜ ਵਿਚ ਦਿਲਚਸਪੀ ਪੈਦਾ ਕਰਨ ਵਾਲਾ ਹੈ ਅਤੇ - -