ਪੰਨਾ:ਫ਼ਰਾਂਸ ਦੀਆਂ ਰਾਤਾਂ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀਆਂ ਇਹ ਸਾਰੀਆਂ ਹੀ ਕਹਾਣੀਆਂ ਪ੍ਰਤੱਖ ਵਾਪਰੀਆਂ, ਇਕ , ਵਿਮੀਦ ਹੈ ਅਤੇ ਆਮ ਸਾਧਾਰਣ ਜੀਵਾਂ ਨਾਲ ਸਬਧ ਰਖਦੇ ਹਨ। ਇਹਨਾਂ ਵਿਚ ਕਿਧਰੇ ਵੀ ਵਿਖਾਵਾ ਜਾਂ ਬਨਾਵਟ ਸ਼ਾਇਦ ਹੀ ਹੋਵੇ । ਹਰ ਇਕ ਦੇਸ਼ ਵਿਚ ਸ਼ਹਿਰੀ ਅਤੇ ਪੇਂਡੂ ਜੀਵਨ, ਰਹਿਣੀ ਬਹਿਣੀ ਵਿਚ ਫਰਕ ਹੋਇਆ ਕਰਦਾ ਹੈ । ਇਹੋ ਹਾਲ ਬੋਲੀ ਵਿਚ ਹੈ । ਪੋਰਸ, ਮਾਰਸੇਲਸ਼, ਰਆਨ ਦੇ ਇਲਾਕੇ ਫਰਾਂਸੀਸੀ ਤੇ ਅੰਗਰੇਜ਼ੀ ਮਿਲਾ ਜੁਲਾ ਕੇ ਬੋਲਦੇ ਹਨ । ਬਿਲਜੀਅਮ ਦੇ ਨਾਲ ਲਗਵੇਂ ਸ਼ਹਿਰ ਫਰਾਂਸੀਸੀ ਤੇ ਬਿਲਜੀਅਮੀ ਭੱਠੀ ਬੋਲਦੇ ਹਨ । ਇਸੇ ਤਰਾਂ ਜਰਮਨ ਸਰਹੱਦਾਂ ਨਾਲ ਚਲਦੇ ਪਿੰਡ ਅਤੇ ਸ਼ਹਿਰ ਜਰਮਨ ਤੇ ਫਰਾਂਸੀ ਰਲਾ ਕੇ ਬੋਲਦੇ ਹਨ ॥

ਫਰਸੀਆਂ ਅਤੇ ਅੰਗਰੇਜ਼ਾਂ ਦੀ ਰਹਿਣੀ ਬਹਿਣੀ ਉਪਚ ਵੀ ਵਖੋ ਵੱਖਰਾ ਅਸਰ ਹੈ। ਅੰਗਰੇਜ਼ ਕੁੜੀਆਂ ਤੇ ਮੁੰਡੇ ਚਟਕ-ਫਟਕ, ਤਿਖੇ ਅਤੇ ਛੰਗੇ ਛੰਗ ਦਿਸਣਗੇ; ਪਰ ਫਰਾਂਸੀ ਕੁੜੀਆਂ ਮੁੰਡੇ ਇਨ੍ਹਾਂ ਨਾਲੋਂ ਥੋੜੀ ਸਾਦਗੀ ਅਤੇ ਠਰਮੇ ਵਿਚ ਮਿਲਣਗੇ । ਪਹਿਰਾਵੇ ਵਿੱਚ ਵੀ ਫਰਕ ਹੈ । ਅੰਗਰੇਜ਼ ਕੁੜੀ ਦੀ ਘੱਗਰੀ ਗੋਡਿਆਂ ਤਕ ਜਾ ਪੁਜੀ ਹੈ ਤੇ ਘੇਰਾ ਇਤਨਾਂ ਤੰਗ ਹੋ ਰਿਹਾ ਹੈ ਕਿ ਪੁਰਾ ਕਦਮ ਨਹੀਂ ਪਟਿਆ ਜਾ ਸਕਦਾ । ਇਹੋ ਕਾਰਨ ਹੈ ਕਿ ਵਿਚਾਰੀ ਨੂੰ ਨਿਕੇ ਨਿਕੇ ਕਦਮ ਪੁਟਣੇ ਪੈਂਦੇ ਹਨ ਅਤੇ ਹੁਣ ਘੱਗਰੀਆਂ ਨੂੰ ਵੀ ਬਟਣ ਇਸ ਲਈ ਲਾਏ ਜਾ ਰਹੇ ਹਨ ਕਿ ਲੋੜ ਅਨੁਸਾਰ ਜੇ ਤਿਖਾ ਟੁਰਨਾ ਪਵੇ ਤਾਂ ਘੱਗਰੀ ਦੇ ਗੋਡਿਆਂ ਦੇ ਕੋਲ ਵਾਲੇ ਬਟਣ ਖੋਲ ਦਿੱਤੇ ਜਾਣ ਤੇ ਗੋਡਿਆਂ ਤੇ ਪਿੰਨੀਆਂ ਦੇ ਨੇੜਿਓਂ ਘੱਗਰੀ ਖੁਲੀ ਹੋ ਜਾਵੇ। ਇਹੋ ਹਾਲ ਹਿਕ ਅਤੇ ਬਾਹਵਾਂ ਦਾ ਹੈ | ਇਹ ਬਾਹਵਾਂ ਵੀ ਵਧ ਬੀ ਵਧ ਅਣ-ਢਕੀਆਂ ਰਖਣ ਵਿਚ ਅੰਗਰੇਜ਼ ਕੁੜੀਆਂ ਨੂੰ ਪਸੰਨਤਾ ਹੈ; ਪਰ ਇਸ ਦੇ ਉਲਟ ਫਰਾਂਸਣ ਕੁੜੀਆਂ ਵਿਚ ਵੀ ਭਾਵੇਂ ਖਲ ਆ ਹੀ ਰਹੀ ਹੈ ਪਰ ਅੰਗਰੇਜ਼ਾਂ ਥੀਂ ਘੱਟ । ਲੰਬੀਆਂ ਸਾਦਾਰ ਘਗਰੀਆਂ ਤੇ ਕੰਜਵੀਆਂ ਹਿਕਾਂ ਅਤੇ ਬਾਹਵਾਂ ਇਹ ਮੁਕਾਬਲੇ ਪਿੰਡਾਂ ਦੇ ਹਨ ॥ ਪੈਰਸ, ਉਵਰਲੈਨ, ਰੁਆਨ, ਮਾਰਸੇਲਜ਼, ਨਿਉਸੀਪਲ, ਲਿਲ ਵਿਚ ਇਸ ਥਾਂ ਵਧੀਕ ਖੁਲਾਂ ਸਨ । ਮਰਦਾਵੇ ਤੇ ਜ਼ਨਾਨੇ ਕਪੜਿਆਂ ਦੇ ਦੋ ਹਿਸੇ ਹਨ-ਇਕ ਅੰਦਰ ਦੇ, ਜਿਹੜੇ ਸਰੀਰ ਨਾਲ ਛੁੰਹਦੇ ਹਨ ।