ਪੰਨਾ:ਫ਼ਰਾਂਸ ਦੀਆਂ ਰਾਤਾਂ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਆਰ ਕੀਤੇ । ਅਸਾਂ ਮਡਮ ਨਿਨੀ ਨੂੰ ਚੰਗੀ ਤਰਾਂ ਸਮਝਾ ਦਿਤਾ ਸੀ । ਲੰਮੇ ਵਾਲਾਂ ਵਾਲੇ ਸਿਖ ਗਉ ਦਾ ਮਾਸ ਨਹੀਂ ਖਾਂਦੇ ਤੇ ਮੁਸਲਮਾਨਾਂ ਨੂੰ, ਜਿਨ੍ਹਾਂ ਦੇ ਕੇਸ ਬੋਦੀ ਦੋਵੇਂ ਹੀ ਨਾ ਹੋਣ, ਸੂਰ ਬ ' ਬੜੀ ਨਫਰਤ ਹੈ । ਰੋਟੀ ਬੀ ਪਹਿਲਾਂ ਚਾਰ ਪੰਜ ਤਰਾਂ ਦੀ ਸ਼ਰ ਬ ਵਰਤਾਈ ਗਈ । ਮੈਡਮ ਤੇ ਉਸ ਦੀਆਂ ਧੀਆਂ ਬੜੇ ਪਿਆਰ ਨਾਲ ਵਖੋ ਵਖ ਬੋਤਲਾਂ ਵਿਚੋਂ ਵਖੋ ਵਖ ਨਮੂਨੇ ਦੇਖਾਂਦੀਆਂ । ਨਾਲੇ ਨਲ ਫਰਾਂਸਣ ਕੁੜਤੀ ਮਾਂ ਦੀਆਂ ਗਲਾਂ, ਰਬ ਦੀ ਹੋਂਦ, ਪੈਰਸ ਦੀ ਸੁੰਦਰਤਾ ਲੜਾਈਆਂ ਦੀਆਂ ਗਲਾਂ ਵੀ ਹੁੰਦੀਆਂ । ਕਿਧਰੇ ਇਸ਼ ਰੇ, ਕਿਧਰੇ ਸੈਨਤਾਂ ਨਾਲ ਹੀ ਕੁਝ ਫਰਾਂਸੀ ਤੇ ਦੁਟੀ ਛੁਟੀ ਅੰਗਰੇਜ਼ੀ ਮਿਲ-ਗੋਭਾ ਵਰਤੀ ਜਾ ਰਹੀ ਸੀ । ਬੜਾ ਹੀ ਅਨੰਦ ਆਇਆ । ਜਦੋਂ ਸ਼ਰ ਬ ਰਜ ਕੇ ਪੀਤੀ ਗਈ ਤਾਂ ਮਜ਼ ਉਪਰ ਤਲੇ ਹੋਏ ਆਲੂ, ਮਾਸ ਦੀਆਂ ਚਾਪਾਂ, ਖਰਗੋਸ਼, ਕੁਕੜ, ਡਬਲ ਰੋਟੀ, ਮੱਖਣ, ਪਨੀਰ, ਜਾਮ, ਸਲਾਧ ਤੇ ਚਟਣੀਆਂ ਆਦਿ ਕਈ ਚੀਜ਼ਾਂ ਆਈਆਂ । ਅਸਲ 1. ਚ ਕੜੀਆਂ ਨੇ ਆਪਣੀ ਵਿਤੋਂ ਵਧ ਕੇ ਬੜੇ ਚਾ ਨਾਲ ਖਾਣ ਦੀ ਤਿਆਰੀ ਕੀਤੀ ਸੀ ।

ਖਾਣਾ ਸ਼ੁਰੂ ਹੋਇਆ ਅਤੇ ਅਧਕ ਵਿਚ ਜਾਕੇ ਇਕ ਮੋਟਾ ਮਾਸ ਦਾ ਤਕੜਾ' ਡਲਾ ਸਾਰੀਆਂ ਪਲੇਟਾਂ ਵਿਚ ਵਰਤਿਆ । ਹਰ ਵਾਰੀ ਇਕੋ ਚੀਜ਼ ਵਰਤਦੀ ਸੀ । ਜਦੋਂ ਉਹ ਖਾਧੀ ਜਾ ਚੁਕੇ ਤਾਂ ਮਗਰੋਂ ਦੁਜੀ ਦੀ ਵਾਰੀ ਆਉਂਦੀ । ਡਬਲ ਰੋਟੀ ਦੇ ਟੁਕੜੇ ਵਿਚਾਲੇ ਮੌਜੂਦ ਸਨ, ਮੋਟਾ ਮਾਸ ਦਾ ਡਲਾ ਆਪੋ ਆਪਣੀਆਂ ਪਲੇਟਾਂ ਵਿਚ ਵੇਖਕੇ ਅਸਾਂ ਸਾਰਿਆਂ ਨੂੰ ਹੀ ਸ਼ਕ ਪੈ ਗਿਆ ਅਤੇ ਮੈਡਮ ਨਿਨੀ ਪਾਸੋਂ ਪਛ ਹੋਈ ਕਿ ਇਹ ਕਿਸੇ ਚੀਜ਼ ਦਾ ਮਾਸ ਹੈ ? ਅਸੀਂ ਸਾਰਿਆਂ ਜਾਨਵਰਾਂ ਨੇ ਨਾਂ ਲਏ-ਘੋੜਾ, ਬੈਲ, ਗਉ, ਮੁਰਗਾ, ਬਹਾ, ਸੁਰ, ਬਕਰਾ ਪਰੇ ਮੈਡਮ ਅਤੇ ਉਸ ਦੀਆਂ ਧੀਆਂ ਹਰ ਵਾਰੀ “ਨੋ ਆਖਕੇ (ਪੈਟੀਮਉਲ’’ ਆਖੀ ਜਾਣ । ਅਸਾਂ ਸਭਨਾਂ ਫੈਸਲਾ ਕੀਤਾ, ਚਲੋ ਗਉ ਮਾਸ ਤਾਂ ਹੈ ਹੀ ਨਹੀਂ, ਫਿਰ ਕੀ ਡਰ ਹੈ ! ਬੜੇ ਸਵਾਦਾਂ ਨਾਲ ਪਚਾਕੇ ਲੈ ਲੈ ਖਾਧਾ। ਇਹ ਪੀਤੀ ਭੋਜਨ ਰਾਤ ਦੇ ਬਾਰਾਂ ਵਜੇ ਕਿਧਰੇ ਸਮਾਪਤ ਹੋਇਆ | ਕੁੜੀਆਂ ਅਤੇ ਮੈਡਮ ਵੀ ਬਕ ਅਕ ਗਈਆਂ । ਉਹ ਵੀ ਖਾਣ ਵਾਲੇ ਮੇਜ਼ ਖਾਂ ਉਠਦੀਆਂ ਸਿਧੀਆਂ

-੬੨ -