ਪੰਨਾ:ਫ਼ਰਾਂਸ ਦੀਆਂ ਰਾਤਾਂ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ । ਇਹੋ ਹੀ ਸਬਜ਼ੀਆਂ ਤੇ ਮੀਟ ਦਾ ਅਮੋਲਕ ਹਸ ਓਨਾਂ ਦੀ ਤੰਦਰੁਸਤੀ, ਚਿਹਰੇ ਦੀ ਸੁਰਖੀ ਤੇ ਰਿਸ਼ਟ-ਪੁਸ਼ਟ ਜਵਾਨੀ ਦਾ ਕਾਰਨ ਹੈ । ਸਾਡੇ ਦੇਸ਼ ਵਿਚ ਅੰਨ ਜ਼ਿਆਦਾ ਅਤੇ ਸਬਜ਼ੀ ਘਟ ਖਾਧੀ ਜਾਂਦੀ ਹੈ, ਪਰੰਤੂ ਇਸ ਦੇ ਉਲਟ ਉਹ ਡਬਲ ਰੋਟੀ ਦੇ ਦੋ ਤਿੰਨ ਟੁਕੜਿਆਂ ਨਾਲ ਸਬਜ਼ੀ ਦੀ ਪੂਰੀ ਪੂਰੀ ਪਲੇਟ ਡਕਾਰ ਲੈਂਦੇ ਹਨ । ਮੀਟ ਭਾਵੇਂ ਹਰ ਰੋਜ਼ ਤੇ ਦੋਵੇਂ ਵੇਲੇ ਹੀ ਖਾਧਾ ਜਾਂਦਾ ਹੈ, ਪਰ ਮਸਾਂ ਇਕ ਆਦਮੀ ਦੇ ਹਿਸੇ ਇਕ ਛਟਾਂਕ ਹੀ ਆਉਂਦਾ ਹੈ । ਉਹੀ ਉਬਲਿਆ ਹੋਇਆ ਟਰੜਾ ਕਰਦ ਨਾਲ ਸਿਪਾਂ ਕਟ ਕੇ ਮੁਖਣ ਜਾਂ ਚਰਬੀ ਵਿਚ ਤਲ ਕੇ ਇਕ ਅਧਾ ਹੀ ਟੁਕੜਾ ਖਾਂਦੇ ਹਨ । ਦੁਪਹਿਰ ਅਤੇ ਰਾਤ ਬੀ ਵਖ ਤਿੰਨ ਵੇਲੇ ਹੋਰ, ਚਾਹ ਦੀ ਪਿਆਲੀ ਨਾਲ, ਨਿਕਾ ਜਿਹਾ ਨਕਲ ਵੀ ਹੁੰਦਾ ਹੈ । ਇਕ ਟੁਕੜਾ ਰੋਟੀ, ਮੱਖਣ, ਅੰਡਾ, ਪਨੀਰ, ਜੋ ਵੀ ਕਿਸੇ ਨੂੰ ਪੁਚ ਆਵੇ, ਪਰ ਪੰਜ ਵੇਲੇ ਜ਼ਰੂਰ ਖਾਂਦੇ ਹਨ । ਸਰਦੀ ਹੋਣ ਕਰ ਕੇ ਥੋੜੀ ਬਹੁਤੀ ਸ਼ਰਾਬ ਵੀ ਸਭ ਨਿਕੇ ਵਡੇ ਵਰਤਦੇ ਹਨ । ਫ਼ਰਾਂਸ ਵਿੱਚ ਸ਼ਰਾਬ ਦੇ ਪੈਸੇ ਦੀ ਵੀ ਨਿਕੇ ਜਹੇ ਗਲਾਸ ਵਿਚ ਕਾਫੀ ਦੀ ਪਿਆਲੀ ਵਿਚ ਪਾਣ ਲਈ ਵਿਕਦੀ ਹੈ । ਭਾਵੇਂ ਸ਼ਰਾਬ ਦੀਆਂ ਕੀਮਤੀ ਬੀ ਕੀਮਤੀ ਕਈ ਕਿਸਮਾਂ ਹੋਣਗੀਆਂ, ਪਰ ਜ਼ਿਮੀਦਾਰ ਘਰਾਂ ਵਿਚ ਸੇਆਂ ਦੀ ਸ਼ਰਾਬ ਸੀਤ, ਬੀਰ ਜਾਵਾਂ ਦੀ ਸ਼ਰਾਬ, ਵਾਇਨ ਅੰਗੁਰਾਂ ਦੀ ਤੇ ਸਾਦੀ ਜਿਹੀ ਉਦਵੀ ਆਮ ਪ੍ਰਚਲਤ ਹੈ ।

ਕੁਸ਼ੀ ਲਾਹੌਰ (Kushi Lator) ਜਿਸ ਘਰ ਅਸੀਂ ਚਾਰ ਹਿੰਦੁਸਤਾਨੀ ਰਹਿੰਦੇ ਸਾਂ, ਉਹਨਾਂ ਦੀਆਂ ਵੀ ਅੱਠ ਗਉਆਂ ਸਨ । ਬਾਕੀ ਜਾਨਵਰਾਂ ਵਾਂਗ ਇਨ੍ਹਾਂ ਦੀ ਵੀ ਬੜੀ ਚੋਖੀ ਰਾਖੀ ਹੁੰਦੀ ਸੀ । ਬਿਨਾਂ ਬੱਚੇ ਦੇ ਘਰ ਦੀਆਂ ਦੋਵੇਂ ਕੁੜੀਆਂ ਗੋਜਲੀ ਅਤੇ ਜੁਲੀਅਨ ਆਪਣੇ ਨੌਜੁਆਨ 'ਨੌਕਰ ਯੂਸਫ ਨਾਲ ਮਿਲਕੇ ਸਵੇਰੇ, ਦੁਪਹਿਰੇ ਅਤੇ ਸ਼ਾਮੀਂ ਭਿੰਨ ਵਾਰੀ ਗਊਆਂ ਨੂੰ ਰੋਂਦੇ । ਡੇਰੀ ਫਾਰਮਾਂ ਦੇ ਵੱਡੇ ਵੱਡੇ fਪਤਲ ਦੇ ਢੋਲਾਂ ਵਿਚ ਪਾਕੇ ਟਾਂਗੇ ਪੁਰ ਲੱਦ ਨਾਲ ਦੇ ਸਟੇਸ਼ਨ ਉਪਰ Mills Train ਰਾਹੀਂ ਸ਼ਹਿਰਾਂ ਨੂੰ ਘਲ ਦਿਤਾ ਜਾਂਦਾ। ਸਾਡੇ ਸਿਖੀ ਖਿਆਲਾਂ ਵਿਚ ਅਜੇ ਤਾਈਂ ਫ਼ਰਕ ਨਹੀਂ ਸੀ

-੫੩-.