ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਪਰ ਹੀ ਦੋ ਪੇਸ਼ੇ, ਚਾਰ ਪੈਸੇ ਅਤੇ ਦੁਆਨੀ ਦਾ ਠੱਪਾ ਲਾ ਦਿੱਤਾ ਹੈ, ਇਵੇਂ ਹੀ ਇਸ ਹੋਟਲ ਦੀ ਹਰ ਇਕ ਚੀਜ਼, ਪਲੇਟ; ਗਿਲਾਸ ਜਾਂ fਪਿਆਲੀ, ਜਿਸ ਵਿਚ ਚੀਜ਼ ਦਿਤੀ ਜਾਂਦੀ ਹੈ, ਜਿਤਨੇ ਮਲ ਦੀ ਚੀਜ਼ ਹੋਵੇ, ਉਤਨੇ ਮੁਲ ਦਾ ਠੱਪਾ ਲੱਗਾ ਹੋਇਆ ਹੈ । ਬਿਲ ਤਾਰਨ ਸਮੇਂ ਤਿੰਨ, ਪੰਜ, ਦੌ, ਨੌਂ, ਅੱਠ, ਕ੍ਰਿਪਾਲੁ ਜੀ, ਇਕ ਰੁਪਿਆ ਗਿਆਰਾਂ ਆਨੇ ਬਣਦੇ ਹਨ | ਬਸ, ਵਡੀ ਇਕੋ ਗੱਲ ਕਿ ਭਾਂਡੇ ਸਾਰਿਆਂ ਬੀ ਅਖੀਰ ਚੁਕੇ ਜਾਣਗੇ ।
ਸਾਡੀ ਪਾਰਟੀ ਹੋਟਲ ਵਿਚ ਸੈਰ ਕਰਨ ਹੀ ਗਈ ਸੀ । ਕਿਸੇ ਚੀਜ਼ ਦੇ ਖਾਣ ਪੀਣ ਦੀ ਆਗਿਆ ਸਾਡਾ ਮਜ਼ਬ ਨਹੀਂ ਸੀ ਦਿੰਦਾ। ਹੋਟਲ ਵਿਚ ਬੈਠੇ ਕਈ ਉਹ ਅੰਗਰੇਜ਼, ਜਿਹੜੇ ਹਿੰਦੁਸਤਾਨ ਵਿਚੋਂ ਹੋ ਗਏ ਸਨ, ਸਾਨੂੰ ਵੇਖ ਵੇਖ ਹਸਦੇ ਤੇ ਫ਼ਰਾਂਸੀਸੀ ਸਾਡੀ ਵੱਖਰੀ ਨਸਲ, ਪਹਿਰਾਵਾ, ਜਿਨਸ, ਅਦਭੁਤ ਦਾਰੇ ਤੇ ਦਸਤਾਰੇ ਵੇਖ ਵੇਖ ਅੰਗਰੇਜ਼ਾਂ ਬੀ ਵੀ ਵਧ ਹੈਰਾਨ ਹੋਏ । ਗਰਮ ਦੇਸ ਦੇ ਹਿੰਦੁਸਤਾਨੀਆਂ ਲਈ ਬਰਫ਼ਾਨੀ ਮੁਲਕਾਂ ਵਿਚ ਰਹਿਣਾ ਅਤੇ ਫਿਰ ਲੜਾਈ ਦੇ ਦਿਨਾਂ ਅੰਦਰ ਬੜੀ ਹੀ ਔਖਿਆਈ ਦਾ ਕਾਰਨ ਸੀ । ਬਾਹਰ ਮੈਦਾਨਾਂ ਵਿਚ ਤੰਬਆਂ ਦੇ ਅੰਦਰ ਰਹਿਣਾ ਜਾਣੋ ਮੌਤ ਸਹੇੜਨਾ ਸੀ । ਇਸੇ ਲਈ ਫ਼ਾਇਰਿੰਗ-ਲਾਇਨ ਬੀ ਦੂਰ ਪਿਛੇ ਪੇਡੂ ਆਬਾਦੀ ਵਿਚ ਰਸਾਲਿਆਂ ਦੇ ਡਵੀਯਨਾਂ ਨੂੰ ਘਰਾਂ ਦੇ ਅੰਦਰ ਘੋੜਿਆਂ ਸਮੇਤ ਰਹਿਣ ਲਈ ਥਾਂ ਦਿਤੀ ਗਈ । Oarlans
- ਗੱਡੀ ਚੜ੍ਹ ਕੇ ਜਦੋਂ ਅਸੀਂ ਪਿੰਡਾਂ ਵਿਚ ਪੁਜੇ, ਤਾਂ ਹਰ ਇਕ ਘਰ ਦੇ ਹੋ ਅਗੇ ਇਕ ਕਾਲੀ ਤਖਤੀ ਉਪਰ ਜਵਾਨ, ਘੋੜੇ, ਇੰਡੀਅਨ ਆਫ਼ੀਸਰ, ਅਤੇ ਬ੍ਰਿਟਿਸ਼ ਆਫ਼ੀਸਰਾਂ ਲਈ ਥਾਂ ਦਾ ਵੇਰਵਾ ਦਿਤਾ ਹੋਇਆ ਸੀ । ਜਿਸ ਘਰ ਸਾਨੂੰ ਥਾਂ ਮਿਲੀ, ਉਥੇ ਚਾਰ ਘੋੜੇ ਅਤੇ ਚਾਰ ਜਵਾਨਾਂ ਦੀ ਥਾਂ ਸੀ · ਇਹ ਵੱਡਾ ਜ਼ਿਮੀਦਾਰੀ ਘਰ ਸੀ । ਮਾਈ ਦੇ ਤਿੰਨ ਮੁੰਡੇ ਅਤੇ ਪਤੀ ਤੋਪਖਾਨੇ ਵਿਚ ਨੌਕਰ ਸਨ ਤੇ ਇਸ ਵੇਲੇ ਲੜਾਈ ਵਿਚ ਗਏ ਹੋਏ ਸਨ । ਪਿਛੇ ਘਰ ਵਿਚ ਘਰ ਵਾਲੀ, ਉਸ ਦੀਆਂ ਦੋ ਕਵਾਰੀਆਂ ਧੀਆਂ ਤੇ ਉਹਨਾਂ ਦਾ ਨੌਕਰ ਯੂਸ਼ਫ਼, ਸਾਰਾ ਕੰਮ ਤੋਰਦੇ ਸਨ । ਸਾਰੇ ਹੀ ਫ਼ਰਾਂਸੀਸੀ ਆਪਣੇ ਜ਼ਿਮੀਂਦਾਰੇ ਕੰਮ ਦੇ ਨਾਲ
-੫੧-