ਪੰਨਾ:ਫ਼ਰਾਂਸ ਦੀਆਂ ਰਾਤਾਂ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਦੁਕਾਨ ਵਿਚ ਦਾਖਲ ਹੁੰਦਿਆਂ ਹੀ ਇਕ ਵਡਾ ਕਮਰਾ, ਜਿਸ ਦੀਆਂ ਕੰਧਾਂ ਨਾਲ ਬੈਠਣ ਤੇ ਆਰਾਮ ਕਰਨ ਲਈ ਰੇਲਵੇ ਦੇ ਮੁਸਾਫ਼ਰ ਖਾਨਿਆਂ ਵਾਂਗ ਬੈਂਚ ਮੌਜੂਦ ਸਨ ਅਤੇ ਕੰਧਾਂ ਉਪਰ ਦੁਕਾਨ ਦੇ ਨਕਸ਼ੇ, ਚੌਕਾਂ, ਛੜਾ, ਸਟੋਰੀਆਂ ਦੇ ਨੰਬਰ, ਮਿਲਣ ਵਾਲੀਆਂ ਚੀਜ਼ਾਂ ਦੇ ਨਾਮ ਅਤੇ ਕਿਸਮਾਂ, ਸਾਰਾ ਕੁਝ ਵੇਰਵੇ ਅਨੁਸਾਰ ਮੌਜੂਦ ਸੀ । ਇਹ ਸਾਰਾ ਕੁਝ ੧, ੨, ੩, ੪, ੫ ਦੀ ਤਰਤੀਬਵਾਰ ਇਉਂ ਸਿਆਣਪ ਨਾਲ ਚਿਤਰਿਆ ਪਿਆ ਸੀ ਕਿ ਪੁਛਣ ਦੀ ਲੋੜ ਹੀ ਨਹੀਂ ਸੀ ਰਹਿੰਦੀ; ਪਰ ਹੈ ਸੀ ਸਾਰਾ ਕੁਝ ਹੀ ਫਰਾਂਸੀਸੀ ਲਿਖਤ ਵਿਚ ਇਸ ਦੁਕਾਨ ਦੇ ਅੰਦਰ ਹਰ ਇਕ ਚੀਜ਼ ਲਈ ਵਖੋ ਵਖਰੇ ਸਟਾਲ ਸਨ । ਚੀਨ ਦੇ ਬਰਤਨ, ਕੰਚ ਦਾ ਸਾਮਾਨ, ਕਪੜਾ, ਦਰੀਆਂ, ਲਕੜੀ ਦੀਆਂ ਚੀਜ਼ਾਂ, ਸਟੇਸ਼ਨਰੀ, ਸਬਜ਼ੀਆਂ, ਫਰੂਟ, ਮੀਟ, ਦਾਲਾਂ, ਦੁਧ, ਮੱਖਣ, ਹਰ ਇਕ ਚੀਜ਼ ਇਥੇ ਮੌਜੂਦ ਸੀ । ਇਸ ਸ਼ਾਹੀ ਦੁਕਾਨ ਉਪਰ ਇਨ੍ਹਾਂ ਦਾ ਆਪਣਾ ਹੀ ਸਿੱਕਾ ਚਾਲ ਸੀ । ਬਾਹਰੋਂ ਖਜ਼ਾਨ ਪਾਸੋਂ ਫਰਾਂਸੀ, ਅੰਗਰੇਜ਼ੀ, ਇੰਡੀਅਨ, ਕਿਸੇ ਵੀ ਆਪਣੇ ਮੁਲਕ ਦੇ ਸਿਕੇ ਦੇਕੇ, ਇਸ ਦੁਕਾਨ ਤੋਂ ਨੋਟ ਤੁੜਾ ਲਵੋ । ਜੋ ਮਾਲ ਖਰੀਦੋ, ਇਹੋ ਨੋਟ ਵਰਤੋ ਤੇ ਬਾਹਰ ਜਾਂਦਿਆਂ ਫਿਰ ਆਪਣੀ ਮਰਜ਼ੀ ਅਨੁਸਾਰ ਜਿਸ ਦੇਸ਼ ਦੇ ਸਿੱਕੇ ਚਾਹੋ ਵੱਟਾ ਲਵੋ । ਅਨੇਕਾਂ ਚੀਜ਼ਾਂ ਥੀ ਵੱਖ ਇਕ ਸਟਾਲ ਉਪਰ ਮਕਾਨਾਂ, ਕੋਠੀਆਂ ਤੇ ਬਿਲਡਿੰਗਾਂ ਦੇ ਮਾਡਲ ਮੌਜੂਦ ਸਨ । ਹਰ ਇਕ ਦੇ ਨਾਲ ਬਿਲਡਿੰਗ ਦਾ ਮੁਲ ਵਾਲਾ ਗੱਤਾ ਲਟਕ ਰਿਹਾ ਸੀ । ਪੰਜ, ਪੰਦਰਾਂ, ਤਿੰਨ, ਹਜ਼ਾਰ ! ਹਰ ਇਕ ਮਕਾਨ ਦੀ ਤਿਆਰੀ ਦਾ ਮੁਲ ਦਰਜ ਹੈ ਸੀ । ਤੁਸੀਂ ਜ਼ਮੀਨ ਦਸ ਦਿਓ, ਕੰਪਨੀ ਨਮੂਨੇ ਅਨੁਸਾਰ ਸਮੇਂ ਦੇ ਅੰਦਰ ਮਕਾਨ ਤਿਆਰ ਕਰ ਦੇਵੇਗੀ।

ਇਕ ਇਸੇ ਤਰਾਂ ਦੇ ਸ਼ਾਹੀ ਹੋਟਲ ਦੀ ਸੈਰ ਕੀਤੀ । ਹੋਟਲ ਦੀ ਲੰਬਾਈ, ਚੌੜਾਈ, ਛੱਤਾਂ, ਕਮਰੇ ਗਿਣੇ ਨਹੀਂ ਸਨ ਜਾਂਦੈ। ਹਰ ਮੇਜ਼ ਉਪਰ ਘੰਟੀ ਮੌਜੂਦ ਹੈ | ਘੰਟਾ, ਦੋ ਘੰਟੇ, ਚਾਰ ਘੰਟੇ ਬੈਠ ਕੇ ਸਾਰੀ ਪਾਰਟੀ ਅਨੇਕਾਂ ਹੀ ਚੀਜ਼ਾਂ ਖਾਈ ਜਾਵੇ, ਹੱਸ ਹੱਸ ਕੇ ਫ਼ਰਾਂਸਣ ਕੁੜੀਆਂ ਸਾਰਾ ਕੁਝ ਲਿਆਈ ਜਾਣਗੀਆਂ। ਬਿਲ ਤਾਰਨ ਵੇਲੇ ਮੇਜ਼ ਦੀਆਂ ਪਲੇਟਾਂ ਗਿਣਿਆਂ ੫-) ਜੋੜ ਲਏ ਜਾਣਗੇ । ਜਿਵੇਂ ਸਾਡੇ ਦੇਸ਼ ਵਿਚ ਰੇਲਵੇ ਟੀ-ਸਟਾਲਾਂ ਨੇ ਚਾਹ ਦੀਆਂ ਪਿਆਲੀਆਂ

-੫੦-