ਪੰਨਾ:ਫ਼ਰਾਂਸ ਦੀਆਂ ਰਾਤਾਂ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਸਮੁੰਦਰ ਵਿਚ ਕੁਦ ਪਈਆਂ ਤੇ ਤਿਨ੍ਹਾਂ ਨੇ ਪਿਆਰ ਭਰੀਆਂ ਬਾਹਵਾਂ ਮੇਰੇ ਗਿਰਦੇ ਵਲੇਟ ਦਿਆਂ | ਮੈਂ ਵੀ ਸਵੇਰ ਦਾ ਭੁਖਾ ਸਾਂ। ਬਥੇਰਾ ਕੁਝ ਖਾਧਾ-ਸੇਬ, ਅੰਗੁਰੂ, ਮਾਲਟੇ, ਖੁਰਮਾਣੀਆਂ, ਅਖ਼ਰੋਟ, ਬਾਦਾਮਪਤਾ ਨਹੀਂ ਕੀ ਕੁਝ ।

ਹੁਣ ਫੇਰ ਪੁਛਾਂ ਸ਼ੁਰੂ ਹੋਈਆਂ | ਮੋਜ਼, ਕਰਸੀ, ਅੰਗੀ, ਮਕਾਨ, ਕਪੜਿਆਂ ਵਲ ਸੈਨਤਾਂ ਹੋਈਆਂ-ਕੀ ਇਹ ਇੰਡੀਆ ਵਿਚ ਨਹੀਂ ਹੁੰਦੀਆਂ ? ਉਬੇ ਘਰ ਹੈ ? ਤੇ ਬਾਹਰ ਬਾਗ਼ ਵਲ ਸੈਨਤ ਕਰਕੇ

ਜਾਂ ਜੰਗਲ ਵਿਚ ਹੀ ਤੁਸੀਂ ਰਹਿੰਦੇ ਹੋ ? ਉਹਨਾਂ ਦੇ ਭਾਣੇ ਮੈਂ ਕਿੰਨੀਆਂ ਪੱਕੀਆਂ ਚੀਜ਼ਾਂ ਏਸ ਲਈ ਨਹੀਂ ਸਨ ਖਾਧੀਆਂ ਕਿ ਮੈਂ ਜਾਂਗਲੀ ਹਾਂ ਤੇ ਜੰਗਲਾਂ ਵਿਚ ਹੀ ਫਲ ਖਾ ਕੇ ਗੁਜ਼ਾਰਾ ਕਰਦੇ ਹਾਂ । ਮਕਾਨਾਂ ਥੀਂ ਬਾਹਰ ਰਹਿੰਦੇ ਹਾਂ, ਤਾਹੀਓਂ ਜਾਂਗਲੀਆਂ ਵਾਂਗ ਦਾੜੀ ਅਤੇ ਕੇਸ ਲੰਮੇ ਕੀਤੇ ਹੋਏ ਹਨ, ਪਰ ਮੇਰੇ ਪਾਸ ਕੇਵਲ ਦੇ ਹੀ ਉਤਰ ਸਨ-ਇਕ ਯਸੂਹ ਮਸੀਹ ਦਾ ਨਾਮ ਅਤੇ ਦੂਜੇ ਦੋਵੇਂ ਹੱਥ ਜੋੜ ਕੇ ਨਮਸਕਾਰ। ਉਹ ਕੀ ਸਮਝਦੀਆਂ ਸਨ ਇਹ ਰੱਬ ਹੀ ਜਾਣੇ ਜਾਂ ਉਹ !

ਮੈਨੂੰ ਫ਼ਿਕਰ ਤਾਂ ਸੀ ਕਿ ਮੈਂ ਬੜੇ ਚਿਰ ਦਾ ਫ਼ੌਜ ਵਿਚੋਂ ਗੈਰਹਾਜ਼ਰ ਹਾਂ; ਪਰ ਉਥੇ ਇਕੋ ਉਤਰ ਬੜਾ ਕਾਫੀ ਸੀ, 'ਮੈਂ ਰਾਹ ਭੁਲ ਗਿਆ ਤੇ ਚਾਰ ਘੰਟੇ ਟੱਕਰਾਂ ਮਾਰਦਾ ਮਸਾਂ ਮਸਾਂ ਪੁਛ ਪੁਛਾ ਕੇ ਪੂਜਾ ਹਾਂ ।

ਕੈਂਪ ਵਿਚ ਆ ਕੇ ਪਤਾ ਲਗਾ ਕਿ ਅਧਿਆਂ ਤੋਂ ਵਧੀਕ ਨੇ ਡਬਲ ਰੋਟੀ, ਬਿਸਕੁਟ, ਮੁਰੱਬੇ, ਮੱਖਣ, ਪਨੀਰ ਬਾਕੀਆਂ ਦੇ ਹਿਸੇ ਦਾ ਵੀ ਚਟਮ ਕਰ ਲਿਆ । ਮੇਰੇ ਦਿਲ ਦੀ ਲੱਤ ਦੋਹਾਂ ਬੇੜੀਆਂ ਉਪਰ ਸੀ । ਚਿੱਤ ਕਰੇ ਫਿਰ ਉਸੇ ਕੋਠੀ, ਉਨ੍ਹਾਂ ਹੀ ਕੁੜੀਆਂ ਖਾਸ ਮੁੜ ਚਲਾਂ ਅਤੇ ਮੇਜ਼ ਉਪਰ ਪਈਆਂ ਸਾਰੀਆਂ ਗਰਮਾ ਗਰਮ ਚੀਜ਼ਾਂ ਬੜੇ ਪ੍ਰੇਮ ਨਾਲ ਉਡਾਵਾਂ, ਪਰ 'ਹਾਲੀ ਤਿੰਨ ਦਿਨ ਹੋਰ ਨਾ ਖਾਣ ਵਾਲੇ ਧਰਮੀਆਂ ਨਾਲ ਸਰਬ, ਸੰਤੌਖ ਕਰ ਕੇ ਲੰਘਾਏ। ਘੋੜਿਆਂ ਦੇ ਦਾਣੇ ਵਿਚੋਂ ਜਾਂ ਤਾਂ ਛੋਲੇ ਚਬ ਲੈਂਦੇ, ਜਾਂ ਫਿਰ ਨਾਲ ਦੇ ਬਾਗਾਂ ਵਿਚੋਂ ਸੇਬ ਖਾ ਕੇ ਹੀ ਗੁਜ਼ਰਾਨ ਕੀਤੀ | ਪਰ ਅਖੀਰ ਚੌਥੇ ਦਿਨ ਮੇਰੀ ਗ਼ਜ਼ਲੀ ਨੇ ਮੈਨੂੰ ਸਿਧੇ ਰਾਹ ਤੇ ਪਾ ਹੀ ਲਿਆ | ਇਹ ਗੋਲੀ ਦੀ ਕਹਾਣੀ ਕਿਵੇਂ ਹੋਈ ? ਫਰਾਂਸਣ ਸਹੇਲੀ ਨੂੰ ਪੜ

-੪੮-