ਪੰਨਾ:ਫ਼ਰਾਂਸ ਦੀਆਂ ਰਾਤਾਂ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਨੇ ਨਮਸ਼ਕਾਰ ਕਰਦਾ ਸੀ। ਉਹਨਾਂ ਨੇ ਆਪੋ ਵਿਚ ਗੱਲ ਬਾਤ ਸ਼ਰ ਕੀਤੀ ਤੇ ਝੂਟ ਹੀ ਮੈਨੂੰ ਸਿਰ ਥੀ' ਪੋਗ ਲਾਹਣ ਲਈ ਆਖਿਆ. ਜਦੋਂ ਮੇਰੇ ਕੇਸ ਵੀ, ਮਸੀਹ ਵਾਂਗ ਗਲ ਵਿਚ ਪਾ ਦਿਤੇ ਗਏ ਤਾਂ ਉਹਨਾਂ ਇਕ ਵਾਰ ਫਿਰ ਬੜੇ ਸਿਦਕ ਤੇ ਪਿਆਰ ਨਾਲ ਮਸਹ ਵੇਲ ਵੇਖਿਆ, ਅਤੇ ਫਿਰ ਮੇਰੇ ਵਲ । ਯਕੀਨਨ ਅਜ ਬੀ ਸੈਂਕੜੇ ਵਰਿਆਂ ਪਹਿਲਾਂ ਵਾਲੇ ਮਸੀਹ ਅਤੇ ਮੇਰੇ ਵਿਚ ਕੋਈ ਫ਼ਰਕ ਨਹੀਂ ਸੀ, ਜੇ ਮੇਰੀ ਵਰਦੀ ਉਪਰ , ਕੰਧਾਰੋਂ ਖਰੀਦਿਆ ਵੱਡਾ ਚੋਗਾ ਪਾ ਦਿੱਤਾ ਜਾਂਦਾ । ਹੁਣ ਉਹਨਾਂ ਦੇ ਬੁਢੇ ਮਾਂ-ਪਿਓ ਵੀ ਅੰਦਰ ਆ ਗਏ ਸਨ, ਆਪਣੀਆਂ ਪਿਆਰੀਆਂ ਬੱਚੀਆਂ ਦੀ ਖੁਸ਼ੀ ਵਿਚ ਦਿਲਚਸਪੀ ਲੈ ਰਹੇ ਸਨ | ਅਖ਼ੀਰ ਕੁੜੀਆਂ ਨੇ ਇਕ ਵਾਰੀ ਫਿਰ ਸੰਨਤਾਂ ਨਾਲ ਦੋਸ ਕੇ ਕੋਸ਼ਿਸ਼ ਕੀਤੀ, ਕਿ ਸਡ ਮਸੀਹ, ਅਤੇ ਪਿਆਰੀ ਮ: ਯਮ ਵੀ ਮੇਜ਼ ਉਪਰ ਪਈਆਂ ਸਾਰੀਆਂ ਚੀਜ਼ਾਂ ਖਾ ਲੈਂਦੇ ਸਨ । ਇਹ ਵੀ ਸਮਝਾਉਣ ਦਾ ਉਪਦਾਲਾ ਕੀਤਾ, ਕਿ ਅਸੀਂ ਜਰਮਨ' ਵਲ ਨਹੀਂ ਹਾਂ, ਅਸੀਂ 'ਮਿਤਰ ਹਾਂ, ਇੰਡੀਆ ਨੇ ਆ ਕੇ ਸਾਨੂੰ ਬਚਾਇਆ ਹੈ । ਮੇਰੇ ਦਸਤ-ਪੰਜੇ ਵਿਚ ਆਪਣਾ ਚਸਤ-ਪੰਜਾ ਘੁਟ ਘੁਟ ਕੇ ਦਸਿਆ ।

ਪਰ ਇਸ ਪਾਸੋਂ ਮੇਰੇ ਮਜ਼ਬ ਦੀ ਆਗਿਆ ਨਾ ਹੁੰਦਿਆਂ, ਇਕੋ ਇਕ ਇਨਕਾਰ ਹੀ ਉੱਤਰ ਸੀ । ਉਹ ਵਿਚਾਰੀਆਂ ਬੜੀਆਂ ਨਿਰਾਸ, ਗ਼ਮਗੀਨ ਤੇ ਉਦਾਸ ਸਨ । ਹਾਸੇ ਦੀ ਥਾਂ ਉਹਨਾ ਦੇ ਖਿੜੇ ਹੋਏ ਜੋਬਨਾਂ ਉਪਰ ਉਦਾਸੀ ਆ ਰਹੀ ਸੀ, ਅੱਖਾਂ ਵੀ ਨਿਮੋਝੂਣੀਆਂ ਸਨ। ਉਹ ਨਵ-ਜੋਬਨੀਆਂ ਇਕ ਹਿੰਦੁਸਤਾਨ ਦੀਆਂ ਖੁਸ਼ੀਆਂ ਵਿਚ ਵਾਧਾ ਕਰਦੀਆਂ ੨ ਪਾਣੀਓਂ ਨਿਕਲੀ ਮੱਛੀ ਵਾਂਗ ਤੜਫ਼ ਉਠੀਆਂ।

ਪਿਤਾ ਜੀ ਨੇ ਕੁਝ ਆਖਿਆ, ਵਿਚ ਮਾਤਾ ਵੀ ਬੋਲ, ਨੌਕਰਾਣੀ ਭਜਦੀ ਗਈ, ਇਕ ਵਡੀ ਪਲੇਟ ਵਿਚ ਅਖਰੋਟ, ਬਦਾਮ, ਛੁਹਾਰੇ, ਪਿਸਤਾ, ਸੇਬ, ਅੰਗੂਰ ਆਦਿਕ ਸੁਕੇ ਮੇਵੇ ਚੁਕ ਲਿਆਈ । ਮੇਵਿਆਂ ਨੂੰ ਵੇਖਦਿਆਂ ਹੀ ਮੇਰੇ ਸਿਖ ਮਜ਼ਬ ਦੀ ਚਟਾਨ ਵਿਚ ਰੌਸ਼ਨੀ ਆ ਗਈ, ਅੱਖਾਂ ਚਮਕ ਪਈਆਂ ਅਤੇ ਇਕ ਲਾਲ ਬਿੰਬ ਸੇਬ ਐਵੇਂ ਹੀ ਚੁਕ ਕੇ ਮੈਂ ਵਿਚ ਕੂਚ ਚੱਬਣਾ ਸ਼ੁਰੂ ਕਰ ਦਿਤਾ । ਤਿੰਨੇ ਕੁੜੀਆਂ ਪ੍ਰਸੰਨਤਾ -੪੭