ਪੰਨਾ:ਫ਼ਰਾਂਸ ਦੀਆਂ ਰਾਤਾਂ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਮਰ ਸਖਾਇਆ ਗਿਆ ਸੀ ਕਿ ਕਿਸੇ ਦੇ ਹਬਾਂ ਦੀ ਰਿੰਨੀ ਪਕਾਈ ਜਾਂ ਕਿਸੇ ਨਾਲ ਛੂਹੀ ਹੋਈ ਚੀਜ਼ ਖਾਣ ਕਰਕੇ ਸਿਖੀ ਮਜ਼ਬ ਨਸ਼ਟ ਹੋਜਾਂਦਾ ਹੈ।

ਮੈਂ ਉਸ ਦਿਨ ਬੀਮਾਰ ਘੋੜੇ ਨੂੰ ਲੈਕੇ ਘੋੜਿਆਂ ਦੇ ਹਸਪਤਾਲ ਜਾ ਰਿਹਾ ਸਾਂ । ਰਾਹ ਵਿਚ ਸਾਡੇ ਰਸਾਲਦਾਰ ਮੇਚਰ, ਜਿਹੜੇ ਇੰਗਲੈਂਡ ਹੋ ਗਏ ਸਨ, ਮੀਟ ਦੇ ਡਬਿਆਂ ਉਪਰ ਦੇਬੇ ਦੀ ਸ਼ਕਲ ਵਿਖਾ ਵਿਖਾ ਤਸਲੀਆਂ ਦੇ ਰਹੇ ਸਨ ਕਿ ਡਬ ਵਿਚ ਜ਼ਰੂਰ ਦੁਬੇ ਦਾ ਹੀ ਮਾਸ ਹੈ, ਪਰ ਆਪ ਹੀ ਆਖਦੇ ਸਨ ਨਿਆ ਬਣਾਇਆ ਕਿਸ ਅਤੇ ਕਿਵੇਂ ?

ਜਦੋਂ ਮੈਂ ਬੀਮਾਰ ਘੋੜਾ ਹਸਪਤਾਲ ਦਾਖਲ ਕਰਵਾ ਕੇ ਮੁੜਿਆ ਤਾਂ ਰਾਹ ਵਿਚ ਇਕ ਸ਼ਾਨਦਾਰ ਕੋਠੀ ਦੇ ਸ਼ੀਸ਼-ਮਹਿਲ ਵਿਚ ਤਿੰਨ ਨੌਜਵਾਨ ਕੁੜੀਆਂ ਆਪਣੇ ਮਾfਪਿਆਂ ਨਾਲ ਬਰਫ਼ ਤੇ ਮੀਂਹ ਦਾ ਆਨੰਦ ਲੈ ਰਹੀਆਂ ਸਨ । (ਇਹ ਸ਼ੀਸ਼ੇ ਦੇ ਮਕਾਨ ਫ਼ਰਾਂਸੀਸੀ ਅਮੀਰਾਂ ਦੇ ਬਾਗਾਂ ਵਿਚ ਬਣੇ ਹੁੰਦੇ ਹਨ । ਇਹਨਾਂ ਦੀਆਂ ਕੰਧਾਂ ਤੇ ਛਤ ਸਾਰਾ ਕੁਝ ਹੀ ਲੱਕੜ ਦੇ ਫ਼ਰੇਮ ਦਾ ਅਤੇ ਚਵੀਂ ਪਾਸੀਂ ਸ਼ੀਸ਼ੇ ਲਗੇ ਹੁੰਦੇ ਹਨ । ਬਰਫ਼, ਮੀਂਹ ਅਤੇ ਚਾਨਣੀਆਂ ਰਾਤਾਂ ਵਿਚ ਇਥੇ ਬੈਠ ਕੇ ਬੜਾ ਆਨੰਦ ਆਉਂਦਾ ਹੈ। ਮੈਨੂੰ ਵੇਖ ਉਹ ਤਿੰਨੇ ਭਜਦੀਆਂ ਕੋਠੀ ਦੇ ਫਾਟਕ ਉਪਰ ਆ ਗਈਆਂ ਤੇ ਸਜਦੇ, ਘੁਲਦੇ, ਲਿਬੜੇ ਤੇ ਸਰਦੀ ਨਾਲ ਕੰਬਦੇ ਨੂੰ ਉਹਨਾਂ ਅੰਦਰ ਆਉਣ ਲਈ ਤਰਲਾ ਕੀਤਾ। ਹਿਚਕਦੇ, ਡਰਦੇ ਮੈਂ ਵੀ ਇਨ੍ਹਾਂ ਜਾਦੂਗਰਨੀਆਂ ਮਗਰ ਇਹੋ ਸੋਚਦਾ ਤੁਰ ਪਿਆ ਕਿ ਮਰਦਾਨਾ ਵਿਚਾਰਾ ਤਾਂ ਲੇਲਾ ਬਣ ਕੇ ਮਜਬੂਰਨ ਹੀ ਗਿਆ ਸੀ, ਪਰ ਮੈਂ ਪੂਰਾ ਮਨੁਖ ਹੀ ਆਪਣੇ ਆਪ ਜਾਦੂਗਰਾਂ ਦੇ ਪੰਜੇ ਵਿਚ ' ਜਾ ਰਿਹਾ ਹਾਂ । ਦੇ

ਸੁੰਦਰ ਤੇ ਸੁਗੰਧੀ ਭਰੇ ਬਾਗ ਵਿਚੋਂ ਲੰਘ ਕੇ ਜਦ ਅਸੀਂ ਬਰਾਂਡੇ ਵਿਚ ਪੁਜੇ ਤਾਂ ਤਿੰਨੇ ਕੁੜੀਆਂ ਦੇ ਦਿਲ, ਅੱਖਾਂ, ਹੱਬ ਪੈਰ, ਸਰੀਰ ਤੇ ਮਨ ਸਾਰਾ ਕੁਝ ਹੀ ਨੱਚ ਰਿਹਾ ਸੀ । ਜਾਣੋ ਉਨ੍ਹਾਂ ਨੂੰ ਸਾਰੇ ਸੰਸਾਰ ਦੀਆਂ ਖੁਸ਼ੀਆਂ ਅੱਜ ਹੀ ਲੱਭੀਆਂ ਨੇ । ਨੌਕਰਾਣੀ ਨੇ ਪਟਿੰਕ ਬੂਹਾ ਖੋਲਿਆ ਤੇ ਜਾਦੂ ਦੀ ਮਸ਼ੀਨ ਵਾਂਗ ਮੇਰੇ ਉਪਰਲੀ ਬਰਸਾਤੀ ਲਾਹੁੰਦਿਆਂ ਇਕ ਭਖਦੀ ਅੰਗੀਠੀ ਦੇ ਲਾਗੇ ਮੈਨੂੰ ਕੁਰਸੀ ਉਪਰ ਬਿਠਾ ਦਿਤਾ ਗਿਆ । ਸ਼ਾਹ ਬਹਿਰਾਮ ਦਾ ਕਿੱਸਾ : ਮੈਂ ਵੀ ਪੜਿਆ ਸੀ :

-੪੫