ਪੰਨਾ:ਫ਼ਰਾਂਸ ਦੀਆਂ ਰਾਤਾਂ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿਆਂ ਨੇ ਕੀਤਾ। ਘਰ ਵਾਲੀ ਨੇ "ਗੁਰੂ ਕੰਡੀ ਹੋਵੇ।" "ਠੰਡੀ ਵਾ ਆਉਂਦੀ ਰਹੇ।" ਪਰ ਇਥੇ ਦੋਵੇਂ ਹੀ ਗੱਲਾਂ ਉਲਟ ਸਨ, ਠੰਡੀ ਹਵਾ ਤੇ ਬਰਫ ਕਾਲਜਾ ਕੱਢਦੀ ਸੀ ਅਤੇ ਫਰਾਂਸ ਵੇਖਦਿਆਂ ਹੀ ਗੁਰੂ ਅਤੇ ਮਜ਼ਬ ਹੌਲੀ ਹੌਲੀ ਵਿਸਰਦਾ ਜਾਂਦਾ ਸੀ। ਹਰ ਪਾਸਿਓਂ ਪਿਆਰਾਂ ਦੇ ਇਸ਼ਾਰੇ ਤੇ ਜੀ ਆਇਆਂ ਲਈ ਰੁਮਾਲ ਹਿਲਦੇ ਸਨ। ਜਹਾਜ਼ ਥੀਂ ਉਤਰਦਿਆਂ ਹੀ ਜਾਣੋਂ ਫ਼ਰਾਂਸ ਵਾਲਿਆਂ ਸਾਨੂੰ ਸਿਰ ਉਪਰ ਚੁਕ ਲਿਆ ਸੀ। ਅਸਲ ਵਿਚ ਉਹ ਚੰਗੀ ਤਰਾਂ ਜਾਣਦੇ ਸਨ ਕਿ ਹਿੰਦੀਆਂ ਨੇ ਆਉਂਦਿਆਂ ਹੀ ਡੱਕਾ ਪਾਉਣਾ ਹੈ। ਸਾਡੇ ਪਹਿਲੀਆਂ ਪਲਟਣਾਂ ਨੇ ਚੰਗੀ ਉਪਮਾ ਪ੍ਰਾਪਤ ਕੀਤੀ ਸੀ। ਬੜੇ ਚਿਰ ਵਿਚ ਹੀ ਸਾਰਾ ਸਾਮਾਨ ਅਤੇ ਘੋੜੇ ਜਹਾਜ਼ ਥੀਂ ਲੱਥ ਗਏ, ਕਈ ਨਵੀਆਂ ਚੀਜ਼ਾਂ ਬੰਦਰ ਦੀ ਗੋਦੀ ਉਪਰ ਹੀ ਮਿਲ ਗਈਆਂ, ਜਿਨਾਂ ਦੀ ਮੈਦਾਨ-ਜੰਗ ਵਿੱਚ ਲੋੜ ਹੈਸੀ। ਅਖੀਰ ਪੰਜ ਵਜੇ ਸ਼ਾਮ ਜਦੋਂ ਮਾਰਸੇਲਜ਼ ਵਿਚ ਨਿਤ ਨਵੀਂ ਰਾਤ ਦੀਵਾਲੀ ਅਤੇ ਦਿਨ ਈਦ ਹੋਇਆ ਕਰਦੀ ਹੈ, ਫੌਜ ਨੇ ਘੋੜੇ ਹੱਥ ਵਿਚ ਫੜਕੇ ਪੈਦਲ ਕੂਚ ਕੀਤਾ। ਪੈਦਲ ਚਲਣ ਦੇ ਦੋ ਕਾਰਨ ਸਨ-ਇਕ ਤਾਂ ਸ਼ਹਿਰ ਦੀਆਂ ਸਾਫ਼ ਸੁਥਰੀਆਂ, ਤਿਲਕਣੀਆਂ ਸੜਕਾਂ ਉਪਰ ਘੋੜਿਆਂ ਦੇ ਪੈਰ ਤਿਲਕਦੇ ਸਨ। ਦੂਜੇ ਜਹਾਜ਼ ਵਿਚ ਕਈ ਦਿਨ ਖੜੇ ਰਹਿਣ ਕਰਕੇ ਘੋੜਿਆਂ ਦੀਆਂ ਲੱਤਾਂ ਆਕੜ ਗਈਆਂ ਸਨ। ਥਾਓਂ ਥਾਈਂ ਸਤਿਕਾਰ ਹੁੰਦਾ ਸੀ। ਰਾਹ ਵਿਚ ਰੁਮਾਲਾਂ ਨਾਲ ਜੀ ਆਇਆਂ ਥੀਂ ਵਖ ਕਈ ਥਾਈਂ ਚਾਹ, ਸੇਬ, ਤਸਵੀਰਾਂ, ਮਠਿਆਈ ਵੀ ਇਕੱਲੇ ਦੁਕੱਲੇ ਵੰਡਦੇ ਸਨ। ਬਿਨਾਂ ਖੜੇਤੇ ਜੋ ਕਿਸੇ ਨੂੰ ਮਿਲ ਜਾਂਦਾ, ਲੈ ਲੈਂਦਾ। ਸ਼ਹਿਰ ਥੀਂ ਦੁਰਾਡੇ ਰਾਤ ਨੂੰ ਚਿਰਾਕੇ ਪੜਾਉ ਉਤੇ ਪੁਜੇ। ਤੰਬੂ ਤਾਂ ਪਹਿਲਾਂ ਹੀ ਲਾਏ ਹੋਏ ਸਨ। ਬਰਫ਼ ਪੈ ਰਹੀ ਸੀ ਤੇ ਮੀਂਹ ਸ਼ੁਰੂ ਸੀ। ਜਲਦੀ ਹੀ ਡੇਰੇ ਲਾ ਦਿਤੇ ਗਏ। ਆ

ਦੂਜੇ ਦਿਨ ਲਕੜਾਂ ਦੀ ਥਾਂ ਪੱਥਰ ਦਾ ਕੋਇਲਾ, ਆਟੇ ਦੀ ਥਾਂ ਇੰਗਲੈਂਡ ਦੀਆਂ ਡਬਲ ਰੋਟੀਆਂ ਤੇ ਬਿਸਕੁਟ, ਮੁਰੱਬਾ, ਚਟਣੀ, ਮੀਟ, ਪਨੀਰ, ਮੱਖਣ ਦੇ ਬੰਦ ਡੱਬੇ ਰਾਸ਼ਨ ਵਿਚ ਆਏ ਸਨ। ਨਾਲ ਹੀ ਬਾਲਾ-ਸੁੰਦਰੀ (ਰਮ) ਦੇ ਕਈ ਜਾਰ ਵੀ ਸਿਪਾਹੀਆਂ ਨੂੰ ਵੰਡਣ ਲਈ ਮੌਜੂਦ ਸਨ। ਸਾਰਾ ਹੀ ਰਾਸ਼ਨ ਪਿਆ ਰਿਹਾ। ਸਾਨੂੰ ਸਾਰੀ

-੪੪-