ਸੀ, ਉਹ ਦੇਵੀ ਦੇ ਟੂਣੇ ਕਰਦਾ ਹੁੰਦਾ ਸੀ । ਅਖੀਰ ਕੋਤ ਦਫ਼ੇਦਾਰ ਬੋਲਆ :
“ਜਿਹੜਾ ਇਕ ਰਾਤ ਹਿੰਮਤੁ ਦੇ ਪਾਸ ਕਰੇਗਾ, ਉਸ ਨੂੰ ਹੋਰ ਥਾਂ ਦੀਆਂ ਚਾਰ ਡਿਊਟੀਆਂ ਮਾਛ ਕਰ ਦਿਤੀਆਂ ਜਾਣਗੀਆਂ ? · ਅਮਰੀਕ ਸਿੰਘ ਆਣ ਖੜੋਤਾ, ਸਾਰੇ ਖਿਲ-ਖਿਲਾ ਕੇ ਹੱਸ ਪਏ, ਵਾਹ ਭਈ ਵਾਹ ! ਮੁਕਾਬਲਾ ਸਖ਼ਤ ਹੈ । ਭੂਤਨੇ ਨੂੰ ਭੂਤਨਾ ਹੀ ਕਾਬੂ ਕਰ ਸਕਦਾ ਹੈ । ਪਰਸੋਂ ਹੀ ਤਾਂ ਅਮਰੀਕ ਭੂਤਨਾ, ਤੀਵੀਆਂ ਨੂੰ ਚਮੜਿਆ ਸੀ, ਅਜੇ ਜ਼ਰੂਰ ਹਿਮਤੂ ਨੂੰ ਚਮੜੇਗਾ ।
ਹਸਪਤਾਲ ਦੇ ਅਰਦਲੀ ਨੇ ਆਖਿਆ :
fਬਸਤਰਾ ਅਤੇ ਲੈਪ ਨਾਲ ਚਾਹੀਦਾ ਹੈ, ਮੰਜਾ ਹਸਪਤਾਲ ਵਿਚੋਂ ਮੈਂ ਦਿਆਂਗਾ, ਹਿੰਮਤ ਦਾ ਮੰਜਾ ਬਾਹਰ ਬਰਾਂਡੇ ਵਿਚ ਹੀ ਧਰਿਆ ਹੈ ।
ਗਿਣਤੀ ਮੁੱਕੀ, ਸਭ ਘਰੋ ਘਰੀ ਤੁਰ ਗਏ । ਅਮਰੀਕ ਸਿੰਘ ਬਸਤਾ ਤੇ ਲੇਪ ਲੈ ਅਰਦਲੀ ਦੇ ਨਾਲ ਹਸਪਤਾਲ ਜਾ ਪੁਜਾ । ਆਪਣਾ ਮੰਜਾ ਮੁਰਦੇ ਬੀ ਦੋਖੀ ਵਿਬ ਉਪਰ ਵਿਛਾ ਕੇ ਅਮਰੀਕ ਸਿੰਘ ਨੇ ਲੈਪ ਫੜ ਕੇ ਹਿੰਮਤ ਦੇ ਮੂੰਹ ਥਾਂ ਹਸਪਤਾਲੀ ਚਿੱਟੀ ਚਾਦਰ ਲਾਹੀ । ਉਸ ਦੀਆਂ ਅੱਖਾਂ ਖੁਲੀਆਂ ਹੋਈਆਂ ਸਨ, ਨੱਕ ਤੇ ਜੀਭ ਉਪਰ ਥੋੜਾ ਜਿਹਾ ਖੂਨ ਸੀ । ਚਿੱਟੇ ਦੰਦ ਇਉਂ ਦਿਸਦੇ ਸਨ, ਜਾਣੋ ਹੁਣ ਵੀ ਹੱਸ ਰਿਹਾ ਹੈ । ਇਕ ਗੋਡਾ ਉਪਰ ਨੂੰ ਚੁਕਿਆ ਹੋਇਆ ਉਥੇ ਹੀ ਸੁਕ ਗਿਆ ਸੀ । ਇਕ ਹੱਥ ਛਾਤੀ ਉਪਰ ਤੇ ਦੂਜਾ ਸਿਰ ਹੇਠਾਂ ਆਕੜ ਚੁਕਿਆ ਸੀ ।
ਮੁਰਦੇ ਦੇ ਪਾਸ ਸੌਣ ਦਾ ਇਹੋ ਮਤਲਬ ਹੈ ਕਿ ਰਾਤ ਨੂੰ ਕੋਈ ਜਾਨਵਰ ਇਸ ਨੂੰ ਘਸੀਟ ਹੀ ਨਾ ਲਿਜਾਵੇ, ਕਿਉਂ ਜੁ ਹਸਪਤਾਲ ਬਾਹਰਲੇ ਪਾਸੇ ਸੀ ।
ਲੈਂਪ ਮੁਰਦੇ ਦੇ ਪਾਸ ਰਖ ਕੇ ਅਮਰੀਕ ਸਿੰਘ ਕੁਝ ਚਿਰ ਜਾਗਦਾ ਰਿਹਾ । ਉਸ ਦੇ ਦਿਲ ਵਿਚ ਕਈ ਖ਼ਿਆਲ ਆਏ : ਮਰ ਕੇ , ਕਿਥੇ
-੩੭