ਪੰਨਾ:ਫ਼ਰਾਂਸ ਦੀਆਂ ਰਾਤਾਂ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੜਕ ਦੇ ਕਿਨਾਰੇ ਪੁਜੀਆਂ ਤਾਂ ਅਗੇ ਰਾਮ ਸਿੰਘ ਤੇ ਉਸ ਦੇ ਸਾਥੀ ਖੜੋਤੇ ਵੇਖ, ਸਾਰੀਆਂ ਭਰੀਆਂ ਪੀਤੀਆਂ, ਸਾਹ ਚੜੇ ਹੋਏ, ਸੜਕ ਉਪਰ ਆਣ ਕੇ ਡਿਗ ਪਈਆਂ ਅਤੇ ਕਿਤਨਾ ਹੀ ਚਿਰ ਪਈਆਂ ਰਹੀਆਂ । ਹੁਣ ਬਹੁਤਾ ਚਿਰ ਹੋ ਜਾਣ ਕਰਕੇ ਬਾਕੀ ਕਬੀਲਦਾਰ . ਆ ਚੁਕੇ ਸਨ ਅਤੇ ਜਦੋਂ ਪਤਾ ਲਗਾ ਕਿ ਬਿਸ਼ਨ ਦੇ ਘਰ ਵਾਲਾ ਅਮਰੀਕ ਸਿੰਘ ਹੀ ਇਸ ਸਾਰੀ ਸ਼ਰਾਰਤ ਦਾ ਮਾਲਕ ਸੀ ਤਾਂ ਸਾਰੀ ਲਾਇਨ ਵਿਚ ਖੂਬ ਖਿਲੀ ਮਚੀ ਤੇ ਕਈ ਮਹੀਨੇ ਤੀਆਂ ਦੀ ਦੌੜ ਤੇ ਹੌਲਦਾਰਨੀ ਦੀ ਦਲੇਰੀ ਦਾ ਚਰਚਾ ਰਿਹਾ ।

ਅਜ ਕਲ ਤਾਂ ਹਰ ਛਾਵਣੀ ਵਿਚ ਇੰਡੀਅਨ ਸਟੇਸ਼ਨ ਹਸਪਤਾਲ ਹਨ, ਪਰ ਓਦੋਂ ਹਰ ਫੌਜ ਦਾ ਆਪਣਾ ਵੱਖਰਾ ਹੀ ਹਸਪਤਾਲ ਹੋਇਆ ਕਰਦਾ ਸੀ । ਇਸ ਹਸਪਤਾਲ ਦੇ ਨਾਲ ਹੀ ਇਕ ਵੱਡਾ ਸੋਹਨ ਅਤੇ ਸੁੰਦਰ ਬਾਗ਼ ਸੀ । ਮਹਿਰਾਬਾਂ ਦੀਆਂ ਡਾਟਾਂ ਉਪਰ ਇਸ਼ਕ ਪਦ ਦੀਆਂ ਵੇਲਾਂ ਨੇ ਡਾਢੀ ਬਹਾਰ ਬਣਾਈ ਸੀ । ਗਮਲਿਆਂ ਵਿਚ ਬੜੇ ਸੰਦਰੇ ਸੁਗੰਧੀ ਭਰੇ ਫਲ ਸਨ | ਡਾਕਟਰ ਦਾ ਬੰਗਲਾ ਤੇ ਹਸਪਤਾਲ ਦੇ ਨੌਕਰਾਂ ਦੀਆਂ ਕੋਠੀਆਂ ਦੀ ਲਾਇਨ ਵੀ ਬਗੀਚ ਦੇ ਪਰਲੇ ਕਿਨਾਰੇ ਦਰੋਂ ਹੀ ਦਿਸਦੀ ਸੀ । ਬਾਗ਼ ਦੇ ਵਿਹੜੇ ਵਿਚ ਖੁਹ ਸੀ, ਜਿਸ ਦਾ ਪਾਣੀ ਕੱਢਣ ਅਤੇ ਬਾਗ ਨੂੰ ਪਾਣੀ ਦੇਣ ਲਈ ਹਰ ਰੋਜ਼ ਉਠ ਜੋਇਆ ਜਾਂਦਾ ਸੀ । ਇਸ ਸਾਰੀ ਬਣਤਰ ਵਿਚ ਦੇਖਾਨਾ ਅਤੇ ਓਪਰੇਸ਼ਨ ਰੂਮ ਨਹੀਂ ਸਨ। ਜਦੋਂ ਕਦੇ ਵੀ ਕੋਈ ਭੁਲ ਭੁਲੇਖੇ ਮੌਤ ਹੋ ਜਾਂਦੀ ਤਾਂ ਉਸ ਨੂੰ ਉਸੇ ਵੇਲੇ ਫੁਕ ਜਾਂ ਦਫਨਾ ਦਿਤਾ ਜਾਂਦਾ, ਪਰ ਹਿੰਮਤ ਲਾਂਗਰੀ ਜਿਹੜਾ ਕਿਤਨੇ ਚਿਰਾਂ ਦਾ ਬੀਮਾਰ ਸੀ, ਰਾਤ ਦੇ ਨੌਂ ਵਜੇ ਗੁਜ਼ਰ ਗਿਆ । ਲਾਇਨ ਵਿਚ ਗਿਣਤੀ ਹੋ ਰਹੀ ਸੀ, ਜਦੋਂ ਹਸਪਤਾਲ ਦਾ ਅਰਦਲੀ ਆਇਆ ਤੇ ਕੋਤ ਦਫੇਦਾਰ ਨੂੰ ਆਖਿਆ : ਹਿੰਮਤੁ ਲਾਂਗਰੀ ਦਾ ਮੁਦਾ ਬਰਾਂਡੇ ਵਿਚ ਰੱਖ ਦਿਤਾ ਗਿਆ ਹੈ। ਰਾਤ ਦੀ ਰਾਖੀ ਲਈ ਉਸ ਦੇ ਪਾਸ ਕੋਈ ਜਵਾਨ ਘਲੋ, ਮਤਾਂ ਗਿੱਦੜ ਹੀ ਖਾ ਜਾਣ ।

ਕੋਤ ਦਫ਼ੇਦਾਰ ਨੇ ਕਈਆਂ ਨੂੰ ਆਖਿਆ : ਕੋਈ ਆਖੇ ਸਿਰ ਪੀੜ ਹੈ, ਕੋਈ ਆਖੇ ਡਰ ਲਗਦਾ ਹੈ, ਕੋਈ ਆਖੇ ਹਿੰਮਤੂ ਭੂਤਣਾ

- ੬