ਆਖਿਆ:
ਭੈਣ ! ਔਹ ਵੇਖੇਂ ਨਾ, ਧਰਤੀ ਉਪਰ ਮੁਰਦਾ ! ਦੁਜੀ ਬੋਲੀ:
ਜਿਵੇਂ ਕੋਈ ਆਦਮੀ ਮਰਿਆ ਪਿਆ ਹੋਵੇ । ਪਰ ਹੌਲਦਾਰਨੀ ਨੇ ਦਲੇਰੀ ਨਾਲ ਆਖਿਆ: “ਇਹ ਰੰਗਰੂਟਾਂ ਦੀ ਸਿਖਲਾਈ ਵਾਸਤੇ ਬੌਰੀਆਂ ਦੇ ਭਰੇ ਹੋਏ ਮੁਰਦੇ
ਹੁੰਦੇ ਹਨ, ਜਿਨ੍ਹਾਂ ਨੂੰ ਰੰਗਰੂਟ ਸੰਗੀਨਾਂ ਮਾਰਨੀਆਂ ਸਿਖਦੇ ਅਤੇ ਫਿਰ ਇਹਨਾਂ ਨੂੰ ਹੀ ਚੁਕ ਚੁਕ ਕੇ ਕੰਧਾਂ ਉਪਰ ਚੜ੍ਹਦੇ, ਰਸੇ ਟਪਦੇ, ਖਾਈਆਂ ਥੀਂ ਲੰਘਦੇ, ਜਾਣੋ ਕਈ ਮਸ਼ਕਾਂ ਕਰਦੇ ਹਨ । ਅਸਲ ਵਿਚ ਹੌਲਦਾਰਨੀ ਨੂੰ ਉਸ ਦੇ ਪਤੀ ਜੀ ਮਹਾਰਾਜ ਇਹ ਸਾਰੀਆਂ ਕਹਾਣੀਆਂ ਸੁਣਾਉਂਦੇ ਹੋਣਗੇ । ਭਾਵੇਂ ਹੌਲਦਾਰਨੀ ਵੀ ਤੁਰੀ ਜਾਂਦੀ ਸੀ, ਪਰ ਦਿਲ ਉਸ ਦਾ ਵੀ ਧੜਕ ਰਿਹਾ ਸੀ। ਉਹ ਆਖ ਰਹੀ ਸੀ:
‘ਡਰਨ ਵਾਲੀ ਕੋਈ ਗੱਲ ਨਹੀਂ, ਤੁਰੀਆਂ ਆਓ ਖਾਂ ਮੇਰੇ ਮਗਰੇ ਮਗਰੇ !' ਹੋਣ ਲੰਬੇ ਪਏ “ਅਮਰੀਕ’ ਨੇ ਚਾਂਗਰਾਂ ਮਾਰੀਆਂ, ਫਿਰ ਹਥ ਹਿਲਾਏ, ਟੰਗਾਂ ਉਪਰ ਕੀਤੀਆਂ, ਫਿਰ ਪਾਗਲਾਂ ਵਾਂਗ ਗਿਦੜ ਦੀਆਂ ਬੋਲੀਆਂ ਬੋਲਦਾ ਤੀਵੀਂਆਂ ਵਲ ਨੂੰ ਮੁੜਿਆ ।.. ਹੌਲਦਾਰਨੀ ਨੇ ਆਖਿਆ: ਆ ਖਾਂ । ਸਾਡੇ ਨੇੜੇ ! ਕੌਣ ਹੈਂ ਤੂੰ ? ਅਮਰੀਕ ਸਿੰਘ ਸਿਰ ਦੇ ਵਾਲ ਖਿਲਾਰੀ ਜਦੋਂ ਤੀਵੀਆਂ ਵਲੋਂ ਵਧਿਆ ਤਾਂ ਨੇੜੇ ਆਉਂਦੇ ਜਿੰਨ ਭੂਤ ਨੂੰ ਵੇਖ ਹੌਲਦਾਰਨੀ ਦੇ ਵੀ ਪੈਰ ਉਖੜ ਗਏ । ਬਾਕੀ ਤੀਵੀਆਂ ਪਹਿਲਾਂ ਹੀ ਹੌਲਦਾਰਨੀ ਥੀ ਦੁਰਾਡੇ ਘਰ ਵਲ ਨੂੰ ਭੱਜਣ ਲਈ ਤਿਆਰ ਖਲੋਤੀਆਂ ਸਨ। ਮਿੰਟਾਂ ਵਿਚ ਸਾਰੀ ਜ਼ਨਾਨ-ਪਲਟਨ ਉਹਨਾਂ ਮੋਰਚਿਆਂ, ਖਾਈਆਂ ਅਤੇ ਰੁਕਾਵਟਾਂ ਵਲ ਨੂੰ ਭੱਜੀ, ਜਿਧਰ ਨੂੰ ਪਲਟਨ ਦੇ ਰੰਗਰੂਟਾਂ ਲਈ ਸਾਰਾ ਕੁਝ ਮੌਜੂਦ ਸੀ । ਅਗੇ ਅਗੇ ਤੀਵੀਆਂ, ਪਿਛੇ ਹੌਲਦਾਰਨੀ ਤੇ ਸਾਰਿਆਂ fਪਛੇ ਅਮਰੀਕ ਚਾਂਗਰਾਂ ਮਾਰਦਾ, ਲੇ ਕੇਸ ਗਲ ਵਿਚ ਪਾਈ । ਭਜਦੀਆਂ, ਡਿਗਦੀਆਂ, ਖਾਈਆਂ ਟਪਦੀਆਂ ਜਦੋਂ -੩੫