ਪੰਨਾ:ਫ਼ਰਾਂਸ ਦੀਆਂ ਰਾਤਾਂ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਇਨ ਵਿਚ ਵੜਦਿਆਂ ਹੀ ਫਿਰ ਇਕ ਵਾਰੀ ਹਾਸਾ ਮੰਚਿਆ ਤੇ 1 ਚਵਾਂ ਪਾਸਿਆਂ ਵਲੋਂ ਪਰਾਉਂਠੇ ਅਤੇ ਮਹਾਂ ਪ੍ਰਸ਼ਾਦ ਦੀਆਂ ਚਾਂਗਰਾਂ ਪਈਆਂ ।

ਇਕ ਵਾਰੀ ਰਾਤ ਨੂੰ ਤੀਆਂ ਦਾ ਟੋਲਾ ਉਹ ਥਾਂ ਵੇਖਣ ਤੁਰ ਪਿਆ ਜਿਥੇ ਚਾਂਦ-ਮਾਰੀ ਹੁੰਦੀ ਹੈ । ਇਹ ਥਾਂ ਵੇਖਣ ਲਈ ਨਾਲ ਵਾਲੀ ਪਲਟਨ ਦੀ ਪੇਟ ਵਿਚੋਂ ਲੰਘ ਕੇ ਜਾਣਾ ਪੈਂਦਾ ਸੀ, ਇਹੋ ਰਾਹ ਨੇੜੇ ਸੀ । ਤੀਵੀਆਂ ਦੇ ਨਾਲ ਜਿਹੜਾ ਸਿਪਾਹੀ ਸੀ. ਟਬਰਦਾਰ ਹੀ ਸੀ, ਉਸ ਨੇ ਬੜਾ ਮਨਾ ਕੀਤਾ, ਰੋਕਿਆ ਕਿ ਫਿਰ ਕਿਸੇ ਦਿਨ ਲੇ ਚਲਾਂਗਾ । ਚਾਂਦ-ਮਾਰੀ ਦੀ ਥਾਂ ਕਾਫੀ ਦੂਰ ਹੈ, ਫਿਰ ਪਲਟਨ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ, ਕੀ ਜਾਣੀਏ ਕੋਈ ਸ਼ਰਾਰਤ ਹੀ ਹੋ ਜਾਏ । ਤੁਸੀਂ ਸਾਰਆਂ ਤੀਵੀਆਂ ਹੋ ਅਤੇ ਮੈਂ ਇਕੱਲਾ ਹਾਂ । ਭਲਕੇ ਅਸੀਂ ਚਾਰ ਪੰਜ ਨਾਲ ਹੋ ਤੁਰਾਂਗੇ । ਹੌਲਦਾਰਨੀ ਬੋਲ:
ਲੈ ਖਾਂ, ਮੈਂ ਜੋ ਨਾਲ ਹਾਂ । ਤੇ ਅਸੀਂ ਕਿਹੜੀਆਂ ਕਿਸੇ ਪਾਸੋਂ ਡਰਨ ਵਾਲੀਆਂ ਹਾਂ ?

ਰਾਮ ਸਿੰਘ ਨੇ ਸੋਚਿਆ, ਇਹਨਾਂ ਮੁੜਨਾ ਤਾਂ ਹੈ ਨਹੀਂ, ਮੈਂ ਦੋ ਸਿਪਾਹੀ ਹੋਰ ਬੁਲਾ ਲਿਆਵਾਂ ।

ਤੀਵੀਆਂ ਨੂੰ ਉਸ ਸੜਕ ਦੇ ਪਾਰਲੇ ਕੰਢੇ ਖਲੋਣ ਲਈ ਆਖਿਆ ਅਤੇ ਆਪ ਫਿਰ ਲਾਇਨ ਵਿਚ ਦੋ ਹੋਰ ਟੱਬਰਦਾਰਾਂ ਨੂੰ ਨਾਲ ਲਿਜਾਣ ਲਈ ਮੁੜ ਪਿਆ ਪਰ ਜਦੋਂ ਨੂੰ ਉਹ ਤਿੰਨ ਫਿਰ ਮੜ ਕੇ ਉਬ ਆਏ, ਤੀਵੀਆਂ ਦੁਰ ਫ਼ਾਸਲੇ ਉਪਰ ਜਾਂਦੀਆਂ ਦਿਸੀਆਂ। ਰਾਤ ਬੜੀ ਹੀ ਚਾਨਣੀ ਸੀ ਅਤੇ ਸਾਫ਼ ਦਿਸ ਰਿਹਾ ਸੀ ਕਿ ਹੌਲਦਾਰਨੀ ਸਾਰਿਆਂ ਥੋਂ ਅਗੋ ਅਗੇ ਤੁਰੀ ਜਾ ਰਹੀ ਹੈ-ਫੌਜ ਦੇ ਜਰਨੈਲ ਵਾਂਗੂੰ । ਨ।

ਤਿੰਨਾਂ ਸਿਪਾਹੀਆਂ ਵਿਚੋਂ ਇਕ ਲੰਬੀ ਦੌੜ ਲਾ ਕੇ ਪਾਸੇ ਵਲੋਂ ਅਗੋ ਹੀ ਚਾਂਦਮਾਰੀ ਦੇ ਦਮਦਮੇ ਉਪਰ ਪੁਜ ਗਿਆ । ਖਿੜੀ ਹੋਈ ਚਾਨਣੀ, ਖੁਲਾ ਮੈਦਾਨ, ਸਿਪਾਹੀ ਨੇ ਕੇਸ ਖੋਲ ਦਿੱਤੇ ਅਤੇ ਲੰਮਸਲੰਮਾ ਮੈਦਾਨ ਵਿਚ ਨੰਗ-ਭਗਾ ਲੇਟ ਗਿਆ । ਤੀਵੀਆਂ ਨੇ, ਜਿਹੜੀਆਂ ਕਈ ਵਾਰੀ ਡਰ ਦੀਆਂ ਮਾਰੀਆਂ ਪਿਛੇ ਵੀ ਮੁੜ ਮੁੜ ਕੇ ਵੇਖ ਲੈਂਦੀਆਂ ਸਨ, ਹੁਣ ਇਸ ਲਾਸ਼ ਪਈ ਹੋਈ ਦਾ ਰਾਹ ਛਡ ਕੇ, ਦਜਾ ਖਬੇ ਪਾਸੇ ਵਾਲਾ ਰਾਹ ਫੜ ਲਿਆ, ਜਦੋਂ ਕਿਸੇ ਨੇ ਵਿਚਾਲਿਓ

-੩੪-