ਪੰਨਾ:ਫ਼ਰਾਂਸ ਦੀਆਂ ਰਾਤਾਂ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਔਰਤ ਹੋ ਤੋ ਧੋਤੀ ਹੋਤੀ । ਯੂਹ ਤੋਂ ਪਾਜਾਮਾ ਪਹਿਰੇ ਹੈ । (ਅਰੇ ਸੇਖ, ਜੀ ਕੇ ਘਰ ਸੇ ਹੋਗੀ ।
ਔਰ ਹੌਸਲਾ ਤੋਂ ਦੇਖੋ ! ਕੋਈ ਭੀ ਸਾਬ ਮੈਂ ਨਹੀਂ ! ‘ਬੱਚੇ ਕੀ ਖ਼ਾਤਰ ਕਿਆ ਕੁਛ ਨਹੀਂ ਕਰਨਾ ਪੜਤਾ। ਹੁਣ ਅਸੀਂ ਵੀ ਇਥੇ ਪੁਜ ਚੁਕੇ ਸਾਂ, ਅਸਾਂ ਪੁਛਿਆ
“ਅਰੇ ਕਿਆ ਬਾਤ ਹੈ ?
(ਸਰਦਾਰ ! ਕੋਈ ਬੇ-ਔਲਾਦ ਔਰਤ ਭੂਤ ਜਗਾ ਰਹੀ ਹੈ ।

(ਇਹ ਆਗ ਕਿਸ ਨੇ ਚਲਾਈ ਹੈ ? “ਅਜੀ ਅਭੀ ਤੋ ਹਮ ਲੋਗ ਈ ਏਕ ਲੜਕੇ ਕੋ ਜਲਾ ਕਰ ਗਏ ਹੈਂ।

ਅਸੀਂ ਸਭੋ ਉਸ ਅੰਗ ਵਲ ਨੂੰ ਤੁਰ ਪਏ । ਜਿਉਂ ਜਿਉਂ ਨੇੜੇ ਜਾਂਦੇ ਸਾਂ ਕੋਈ ਬਲਾ ਬਲਦੇ ਅੰਗਿਆਰਾਂ ਉਪਰ ਕੁਝ ਲੋਕ ਸੇਕ ਕੇ ਖਾ ਰਹੀ ਸੀ । ਲੰਮੇ ਲੰਮੇਂ ਵਾਲ ਉਠਦਿਆਂ, ਤੁਰਦਿਆਂ, ਔਗ ਉਰੇ ਕਰਦਿਆਂ, ਅੱਗ ਉਪਰ ਸਕਦਿਆਂ, ਕਦੇ ਅਗੇ ਖਿਲਰਦੇ ਅਤੇ ਕਦੇ ਉਸ ਦੇ ਮੂੰਹ ਉਪਰ ਆ ਜਾਂਦੇ । ਉਹ ਸਿਵਿਆਂ ਦੀ ਦੇਵੀ ਫਿਰ ਵਾਲ ਪਿਛੇ ਸਿਟ ਲੈਦੀ ਤੇ ਖੂਬ ਸੇਕ ਸਕ ਆਨੰਦ ਵਿਚ ਕੁਝ ਖਾਈ ਜਾਂਦੀ f ਪਿੰਡ ਦੇ ਲੋਕੀ ਦੁਰਾਡੇ ਹੀ ਡਰ ਦੇ ਮਾਰੇ ਖੜੋ ਗਏ । ਸਾਡੇ ਕਦਮਾਂ ਦੀ ਬਿੜਕ ਸੁਣਕੇ ਬੰਤਾ ਸਿੰਘ ਨੇ ਪਿਛੇ ਪਰਤ ਕੇ ਵੇਖਿਆ । ਅਸਾਂ ਤਿੰਨਾਂ ਨੇ ਉਸ ਨੂੰ ਤੇ ਉਸ ਸਾਨੂੰ ਪਛਾਣ ਲਿਆ । ਦੇ 
ਦੁਵੱਲੀ ਦੇ ਦੋ ਚਾਰ ਚਾਰ ਸਵਾਦਲੀਆਂ ਗਾਲਾਂ ਦੀਆਂ ਪਚਕਾਰੀਆਂ ਛਡੀਆਂ ਗਈਆਂ । ਬੰਤਾ ਸਿੰਘ ਗਾਲ ਕਢਦਿਆਂ ਬੋਲਿਆ :

.......ਹੀ ਕਬੁਤਰ ਮਿਲੇ ਸਨ, ਮੈਂ ਆਖਿਆ, ਚਲੋ ਵਖfਆਂ ਭੰਨਕੇ ਆਨੰਦ ਲਈਏ | ਅਧੀਅ, ਅਗੇ ਹੀ ਪਾਸ ਸੀ, ਪਰ ਤੁਸਾਂ ਇਥੇ ਵੀ ਪਿਛਾ ਨਾ ਛਡਿਆ ? ਕਿ

ਸਾਨੂੰ ਆਪੋ ਵਿਚ ਹਸਦਿਆਂ ਤੇ ਗੱਲਾਂ ਕਰਦਿਆਂ ਨੂੰ ਵੇਖ ਪਿੰਡ ਦੇ ਲੋਕਾਂ ਵੀ ਪੁਜ ਚੁਕੇ ਸਨ ਅਤੇ ਜਦੋਂ ਉਨਾਂ ਨੂੰ ਪਤਾ ਲਗਾ ਕਿ ਫੌਜ ਦਾ ਸਿਪਾਹੀ ਬਲਦੀ ਚਿਖਾ ਉਪਰ ਕਬਤਰ ਭੰਨਕੇ ਰੋਟੀਆਂ ਖਾਂਦਾ ਅਤੇ ਕੇਸ ਹਰੇ ਕਰਦਾ ਹੈ ਤਾਂ ਉਹ ਹੈਰਾਨਗੀ ਵਿਚ ਪਿਛੇ ਪਰਤ ਗਏ।

ਬੰਤਾ ਸਿੰਘ ਦਾ ਨਾਮ ਸਾਰੀ ਫੌਜ ਵਿਚ 'ਬੰਤੀ ਭੂਤਨਾ ਪ੍ਰਸਿਧ ਹੋਇਆ।

-੩੦-