ਪੰਨਾ:ਫ਼ਰਾਂਸ ਦੀਆਂ ਰਾਤਾਂ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮਰ ਨਾਲ ਸ਼ਰਮੇ ਲਈ ਬੜੀ ਖਿਲੀ ਮਚੀ । ਵਿਚਾਰੇ ਨੂੰ ਗੰਗਾ ਹੋਚ ਕਰਾਉਣਾ ਪੈ ਗਿਆ । ਹਰਦਵਾਰ ਥਾਂ ਉਰੇ ਉਦੋਂ ਸ਼ੁਦੀ ਨਹੀਂ ਸੀ ਹੁੰਦੀ । ਸਾਰੀ ਨਗਰੀ ਦੇ ਪੰਡਤਾਂ ਨੂੰ ਨਵੇਗਰੀ ਦੇਣੀ ਪਈ ।

ਹਿੰਦੁਸਤਾਨ ਦੇ ਪਿੰਡਾਂ ਵਿਚ ਬਹੁਤੀ ਆਬਾਦੀ ਮੂਲੋਂ ਹੀ ਗ਼ਰੀਬ ਬੰਦਿਆਂ ਦੀ ਹੁੰਦੀ ਹੈ । ਜਾਂ ਤਾਂ ਤਅੱਲਕੇ ਦਾਰ ਪਿੰਡਾਂ ਦੇ ਮਾਲਕ, ਜਾਂ ਫਿਰ ਹੇਠਾਂ ਉਤਰਕੇ ਪਟਵਾਰੀ, ਦੁਕਾਨਦਾਰ ਤੇ ਸ਼ਾਹੂਕਾਰ ਨਹੀਂ ਤਾਂ ਬਿਨਾਂ ਦਰਵਾਜ਼ਿਆਂ ਦੇ ਨਿਕੇ ਨਿਕੇ ਘਰ, ਕਾਨਿਆਂ ਦੇ ਛਪਰ, ਢੀਂਗਲੀ ਵਾਲੇ ਖੂਹ, ਜ਼ਮੀਨ ਦੇ ਛੋਟੇ ਛੋਟੇ ਟੁਕੜੇ ਸਿੰਗਾੜਿਆਂ ਦੇ ਤਾਲਾਬ ਤੇ ਖਜੂਰ ਦੇ ਦਰੱਖਤ ਥੀ ਖਟ-ਮਿਠੀ ਠੰਡੀ ਤਾੜੀ ਅਤੇ ਮਾਹਿਉਏ ਦੀ ਸ਼ਰਾਬ, ਸਤੁ ਅਤੇ ਚਬਨਾ ਇਹੋ ਉਸ ਪਾਸੇ ਦੀਆਂ ਵੱਡੀਆਂ ਸੁਗਾਤਾਂ ਸਨ ।

ਇਤਨੀ ਗਰੀਬੀ ਦੇ ਹੁੰਦਿਆਂ ਵੀ ਸ਼ਾਦੀ ਜਾਂ ਮੌਤ ਸਮੇਂ ਸਾਰੀ ਬਰਾਦਰੀ ਨੂੰ ਜ਼ਰੂਰ ਸ਼ਰਾਬ ਦੇਣੀ ਪੈਂਦੀ । ਦੇਵੀ ਦੀ ਪੂਜਾ ਤੇ ਜਾਗਣ, ਹਨੂਮਾਨ ਅਤੇ ਸ਼ਿਵਜੀ ਦੇ ਪਾਠ ਵੀ ਜ਼ਰੂਰ ਹੁੰਦੇ । ਭਾਵੇਂ ਇਹ ਲੋਕ ਡਾਢੇ ਗਰੀਬ ਹਨ; ਪਰ ਸਾਰੇ ਫੈਸਲੇ ਪੰਚਾਇਤ ਕਰਦੀ ਹੈ । ਮੁਖੀਆ, ਛੜੀ ਬਰਦਾਰ, ਚੌਧਰੀ, ਪੰਚ ਪ੍ਰਮੇਸ਼ਰ ਇਹਨਾਂ ਵਿਚੋਂ ਹੀ ਚੁਣੇ ਜਾਂਦੇ ਅਤੇ ਫਿਰ ਇਹਨਾਂ ਦੇ ਫੈਸਲੇ ਰਬੀ ਫੈਸਲੇ ਵਾਂਗ ਮੰਨੇ ਜਾਂਦੇ ।

ਇਹੋ ਜਹੇ ਪਿੰਡ ਦੇ ਨੇੜੇ ਹੀ ਸਾਡਾ ਪੜਾਉ ਸੀ । ਮਹੀਨਾ ਅਧ ਦਸੰਬਰ ਅਤੇ ਝੜੀਆਂ ਲਗੀਆਂ ਹੋਈਆਂ | ਸ਼ਹਿਰ ਰਤਾ ਦੁਰਾਡੇ ਸੀ । ਨੌਂ ਦਾ ਬਿਗਲ ਅਸਾਂ ਰਾਹ ਵਿਚ ਹੀ ਸੁਣਿਆ । ਹੋਰ ਅਧੇ ਘੰਟੇ ਨੂੰ ਪੜਾਉ ਉਪਰ ਪੁਜ ਜਾਣਾ ਸੀ, ਪਰ ਸੜਕ ਦੇ ਇਕਲਵਾਂਝੇ, ਅੰਬ ਤੇ ਜਾਮਨੂੰ ਦੇ ਦਰੱਖਤਾਂ ਦੇ ਪਾਰਲੇ ਪਾਸੇ ਬਲਦੀ ਅੱਗ ਦੀ ਰੌਸ਼ਨੀ ਦਰ ਤਕ ਚਾਨਣਾ ਦੇ ਰਹੀ ਸੀ । ਪਿੰਡਾਂ ਦੀਆਂ ਤੀਵੀਆਂ, ਮਰਦ ਤੇ ਬਚੇ ਸਭੋ ਹੀ ਘਰਾਂ ਵਿਚੋਂ ਨਿਕਲ ਸਰਦੀ ਨਾਲ ਕੰਬਦੇ ਦਰੱਖਤਾਂ ਹੇਠਾਂ ਕੋਠੇ ਹੋਏ ਹੋਏ ਸਨ ਤੇ ਆਪੋ ਵਿਚ : ਹੋ ਨਾ ਹੋ ਕੋਈ ਔਰਤ ਹੀ ਹੈ ।

-੨੯