ਪੰਨਾ:ਫ਼ਰਾਂਸ ਦੀਆਂ ਰਾਤਾਂ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਜੀਅ ਕਰੇ, ਕਿਉਂ ਨਾ ਅਸੀਂ ਵੀ ਸਭੋ ਇਹੋ ਜਹ ਜਟਾਧਾਰੀ ਬਣ ਜਾਈਏ |

ਸਾਡੀ ਭੰਗਣ ਦੀ ਧੀ ਬਦਚਲਨੀ ਦੇ ਕਾਰਨ ਭੰਗੀ ਬਰਾਦਰੀ ਵਿਚੋਂ ਛੇਕ ਦਿਤੀ ਗਈ । ਛਾਵਣੀ ਵਿਚ ਨਾ ਰਹਿ ਸਕੀ, ਗੱਡੀ ਚੜ ਆਈ । ਅਜ ਅਸੀਂ ਉਸ ਪੜਾਉ ਤੇ ਪੁਜੇ ਹੋਏ ਸਾਂ, ਜਿਥੇ ਰੇਲਵੇ ਸਟੇਸ਼ਨ ਹੀ ਸੀ । ਆਬਾਦੀ ਮਾਮੂਲੀ ਜਹੀ ਰਤਾ ਦੁਰਾਡੇ ਸੀ । ਪਰਲੇ ਪਾਸੇ ਇਕ ਬਰਸਾਤੀ ਨਾਲਾ ਬੜਾ ਸੁੰਦਰ ਸੀ । ਅੱਜ ਦੀ ਸੈਰ ਰੇਲਵੇ ਸਟੇਸ਼ਨ, ਹਾਕੀ, ਨਾਲਾ ਅਤੇ , ਨਿੱਕਾ ਜਿਹਾ ਪਿੰਡ ਸੀ । ਸਾਰੀਆਂ ਥਾਂਵਾਂ ਨੂੰ ਵੇਖ ਕੇ ਆਂਵਦਆਂ ਗੱਡੀ ਸਟੇਸ਼ਨ ਉਪਰ ਆਉਣ ਵਾਲੀ ਸੀ । ਗੱਡੀ ਲੰਘਾ ਕੇ ਜਦੋਂ ਸਟੇਸ਼ਨ ਸਟਾਫ਼ ਦੇ ਕਵਾਰਟਰਾਂ ਪਾਸੋਂ ਲੰਘਣ ਲਗੇ, ਤਾਂ ਨਲਕੇ ਥਾਂ ਪਾਣੀ ਭਰਦੀ ਗੁਲਾਬੀ ਨਜ਼ਰ ਗਈ । ਉਹ ਆਂਪਣਾ ਪੜਦਾ ਫਾਸ਼ ਹੋਇਆ ਵੇਖ ਪਾਣੀ ਦਾ ਭਾਂਡਾ ਨਲਕੇ ਉਪਰ ਹੀ ਛਡ ਦੌੜ ਗਈ । ਅਸਾਂ ਨਾਲ ਹੀ ਖੇਡਦਿਆਂ ਮੁੰਡਿਆਂ ਪਾਸੋਂ ਪੁਛਿਆ:“

ਇਹ ਤੀਵੀਂ, ਜਿਹੜੀ ਭਜ ਗਈ ਹੈ, ਕੌਣ ਹੈ ??

ਅਮਰ ਨਾਥ ਸ਼ਰਮਾ ਦੀ ਵਹੁਟੀ ।” “

ਬਾਬ ਨੂੰ ਵਿਆਹਿਆਂ ਕਿੰਨਾ ਚਿਰ ਹੋਇਆ ਹੈ ?' ' ਉਹਨਾਂ ਦਾ ਵਿਆਹ ਸਟੇਸ਼ਨ ਉਪਰ ਹੀ ਹੋਇਆ ਸੀ । ਅਸਾਂ ਵੀ ਲਡੂ ਖਾਧੇ ਸਨ ।”

ਹੁਣ ਗੁਲਾਬੀ ਬਾਹਰ ਆ ਗਈ । ਹੱਥ ਜੋੜ ਕੇ ਆਖਣ ਲਗੀ:

ਮਹਾਰਾਜ ! ਮਾਫ਼ ਕਰੋ, ਚੁਪ ਕਰਕੇ ਚਲੇ ਜਾਓ ।

ਅਰੇ ਤੇ ਈਹਾਂ ਕੋਸੇ ਆਈ ?”

“ਮੈਂ ਈਹਾਂ ਸ਼ਾਦੀ ਕਰ ਚੁਕੀ ਹੈ । ਮੇਰੀ ਇੱਜ਼ਤ ਬਨੀ ਰਹਿਨੇ ਦੋ ।

ਅਸੀਂ ਚੁਪੀਤੇ ਟੁਰ ਪਏ । ਥੋੜੀ ਦੂਰ ਹੀ ਗਏ ਸਾਂ, ਪਿਛੋਂ ਬਾਬੂਆਂ ਦਾ ਟੋਲਾ ਆਣ ਪੁਜਾ । ਅਸੀਂ ਗੁਲਾਬੀ ਦੇ ਮਾਪਿਆਂ ਪਾਸ ਪੁਜ ਕੇ ਸਾਰੀ ਕਹਾਣੀ ਦਸੀ । ਗੁਲਾਬੀ ਉਨਾਂ ਫੜ ਲਿਆਂਦੀ ।

-੨੮