ਪੰਨਾ:ਫ਼ਰਾਂਸ ਦੀਆਂ ਰਾਤਾਂ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੀ । ਫ਼ੌਚ ਲਈ ਨਵੇਂ ਪੜਾਉ ਉਪਰ ਉਤਾਰੇ ਲਈ ਨਿਸ਼ਾਨ ਲਾਏ ਜਾਂਦੇ । ਬਾਜ਼ਾਰ, ਲੰਗਰ, ਹਸਪਤਾਲ, ਕਵਾਰਟਰ ਗਾਰਦ, ਬ੍ਰਿਟਿਸ਼ ਅਤੇ ਇੰਡੀਅਨ ਆਫ਼ੀਸਰਾਂ ਲਈ ਵਖੋ ਵਖਰਆਂ ਥਾਵਾਂ ਮਿਥੀਆਂ ਜਾਂਦੀਆਂ | ਬਰਦਾਸ਼ਤ-ਖਾਨੇ ਦੇ ਪ੍ਰਬੰਧਕਾਂ ਨਾਲ ਮਿਲ ਕੇ ਦੁਧ, ਮਾਸ, ਲਕੜੀ, ਦਾਣਾ, ਘਾਹ, ਅੰਡਾ, ਮੁਰਗੀ, ਸਬਜ਼ੀ-ਹਰ ਇਕ ਚੀਜ਼ ਦਾ ਨਿਰਖ ਮੁਕਰਰ ਕਰ ਲਿਆ ਜਾਂਦਾ। ਭਾਰ-ਬਰਦਾਰੀ ਦੇ ਪੂਜਦਿਆਂ ਹੀ ਡੇਰੇ ਲਾ ਦਿੱਤੇ ਜਾਂਦੇ । ਸਿਪਾਹੀ ਗਿੱਧੇ ਤੇ ਬੋਆਂ ਪਾਉਂਦੇ। ਵਧੀਆ ਲੰਗਰ ਤਿਆਰ ਹੁੰਦਾ । ਵਡਿਆਂ ਸ਼ਹਿਰਾਂ ਵਿਚ ਇਕ ਦਿਨ ਦਾ ਵਧੀਕ ਹਾਟ ਹੋਣਾ। ਅਨਾਰਕਲੀ, ਸ਼ਾਲਾਮਾਰ ਬ , ਲਾਲ ਕਿਲਾ, ਰੋਜ਼ਾ ਤਾਜ ਮਹਲ, ਸ੍ਰੀ ਦਰਬਾਰ ਸਾਹਿਬ, ਖ਼ਾਲਸਾ ਕਾਲਜ, ਮਥਰਾ, ਚਾਂਦਨੀ ਚੌਕ, ਅਲਾਹਬਾਦ, ਅਲੀਗੜ ਵਖੋ ਵਖਰੀਆਂ ਥਾਵਾਂ ਦੀ ਬੜੀ ਚੰਗੀ ਸੈਰ ਹੁੰਦੀ । ਰਾਹ ਵਿਚ ਹੀ ਪੋਲੀਸ, ਕਾਲਜ, ਫ਼ੌਜ ਅਤੇ ਕਲੱਬਾਂ ਨਾਲ ਫੁਟਬਾਲ, ਹ ਕੀ ਦੇ ਮੈਚ, ਕੁਸ਼ਤੀਆਂ, ਦੋੜਾਂ ਤੇ ਖੇਡਾਂ ਵੀ ਹੁੰਦੀਆਂ। ਕਈ ਥਾਵਾਂ ਉਪਰ ਝੂਠੀ ਲੜਾਈ ਦੇ ਪੋਗਾਮ ਅਨਸਾਰ ਬੇੜੀਆਂ ਦੀ ਦੌੜ, ਤਾਰੀਆਂ, ਇਸ਼ਨਾਨ, ਪੁਲ ਤੋੜਨੇ ਤੇ ਨਵੇਂ ਤਿਆਰ ਕਰਨੇ; ਪਿਛੇ ਹਟਣਾ, ਅਗੇ ਵਧਣਾ ਸਾਰਾ ਕੁਝ ਹੀ ਹੁੰਦਾ। ਇਸ ਸਾਰੇ ਕੂਚ ਦਾ ਪ੍ਰੋਗ੍ਰਾਮ ਅਧ ਨਵੰਬਰ ਥੀਂ ਸ਼ੁਰੂ ਮਾਰਚ ਤਕ ਹੋਇਆ ਕਰਦਾ ਸੀ ।

ਇਹਨਾਂ ਖੁਬਸੂਰਤ, ਅਰੋਗ, ਮਨ-ਭਾਵਣੀਆਂ, ਉਤਸ਼ਾਹੀ ਗੱਲਾਂ ਥੋਂ ਵਖ ਕੁਝ ਇਹੋ ਜਹੀਆਂ ਦੁਰਘਟਨਾਂ ਵੀ ਹੁੰਦੀਆਂ, ਜਿਨਾਂ ਲਈ ਓਦੋਂ ਤਾਂ ਭਾਵੇਂ ਕੋਈ ਨਫ਼ਰਤ ਘਣਾ ਨਾ ਸੀ, ਪਰ ਅੱਜ ਜ਼ਰੂਰ ਮਨ ਵਿਚ ਚੀਸ ਉਠਦੀ ਹੈ । *

ਇਕ ਪੜਾਉ ਉਪਰ ਪਿਛਲੇ ਪੜਾਉ ਥੀਂ ਦੁਧ ਮਹਿੰਗਾ ਸੀ-ਛੀ ਪੈਸੇ ਸੋਰ ਦੀ ਥਾਂ ਦੋ ਆਨੇ ਸੇਰ | ਕੌਣ ਖਰੀਦੇ ? ਲਾਮ ਡੋਰੀ ਵਾਲੇ ਰਸਾਲਦਾਰ ਜੀ ਨੇ ਤਹਿਸੀਲਦਾਰ ਜੀ ਨੂੰ ਬੜਾ ਸਮਝਾਇਆ ਕਿ ਅਸਾਂ ਮਹੀਨਾ ਭਰ ਚ ਵਿਚ ਕਿਧਰੇ ਵੀ ਦੋ ਆਨੇ ਸੇਰ ਨਹੀਂ ਖਰੀਦਿਆ, ਪਰ ਤਹਿਸੀਲਦਾਰ ਵੀ ਆਪਣੀ ਆਣ ਉਪਰ ਡਟਿਆ ਰਿਹਾ । ਲਾਮ-ਫ਼ੌਰੀ ਮਗਰੋਂ ਦੂਜੀ ਭਲਕ ਫ਼ੌਜ ਦੇ ਪੁਜਦਿਆਂ ਹੀ

-੨੪