ਪੰਨਾ:ਫ਼ਰਾਂਸ ਦੀਆਂ ਰਾਤਾਂ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣੀ ਤਾਂ ਉਸਦੀ ਪਟੜੀ ਉਪਰ ਸਲੇਟ, ਤਖਤੀ, ਦਵਾਤ ਪੈਨਸਲ , ਹੋਲਡਰ, ਘਰੋਂ ਖਰਚਣ ਲਈ ਮਿਲੇ ਸਿਕੇ ਆਦਿ ਰਖ ਕੇ ਤਮਾਸ਼ਾ ਦੇਖਿਆ ਜਾਂਦਾ | ਸਭ ਚੀਜਾਂ ਫੀਤੇ ਫੀਤੇ ਹੁੰਦੀਆਂ, ਪੈਸੇ ਚੌੜੇ ਹੋ ਜਾਂਦੇ ।

ਰੇਲਵੇ ਲਾਇਨ ਬੀ ਕੁਝ ਅਗਰ ਇਕ ਬਰਸਾਤੀ ਨਾਲਾ ਹੈ, fਜਿਹੜਾ ਕੇਵਲ ਮੀਂਹ ਪਏ ਉਪਰ ਹੀ ਵਗਦਾ, ਬਾਕੀ ਹਮੇਸ਼ਾ ਖੁਸ਼ਕ ਹੀ ਰਹਿੰਦਾ । ਇਥੇ ਮੁੰਡਿਆਂ ਦੀ ਫ਼ੌਜ ਮਦਾਨ ਮਾਰਦੀ ਤੇ ਕਈ ਵਾਰੀ ਜਦੋਂ ਸਾਰੀ ਪਲਟਣ ਨੇ ਸਕੂਲ ਨਾ ਜਾਣਾ ਹੁੰਦਾ ਤਾਂ ਇਸ ਰੇਤ ਵਿਚ ਬਸਤੇ ਤਖ਼ਤੀਆਂ ਦਬਕੇ ਸਾਰਾ ਦਿਨ ਖੇਡ ਮਚਦੀ ਤੇ ਸ਼ਾਮੀ ਇਸੇ ਨਾਲੇ ਵਿਚੋਂ ਘਰ ਨੂੰ ਮੁੜਦੇ।

ਇਸੇ ਨਾਲੇ ਵਿਚੋਂ ਇਕ ਦਿਨ ਮੈਨੂੰ ਮਿੱਟੀ ਛੋਲਦਿਆਂ ਛੀ ਕਾਰਤੂਸ ਹਥ ਆਏ । ਸਾਰੀ ਟੋਲੀ ਨਾਲੋਂ ਚੋਰੀ ਚਪ ਕੀਤੇ ਖਸੇ ਵਿਚ ਸਿਟ ਲਏ । ਜਾਣੋਂ ਖ਼ਜ਼ਾਨਾ ਮਿਲ ਪਿਆ ਹੈ । ਨਾਲ ਹੀ ਇਹ ਵੀ ਮੈਂ ਜਾਣਦਾ ਸੀ ਕਿ ਇਹ ਬੜੀ ਖਤਰਨਾਕ ਚੀਜ਼ ਹੈ । ਇਹ ਵੀ ਪਤਾ ਸੀ ਕਿ ਫੌਜ ਵਿਚ ਇਸ ਦੀ ਚੋਖੀ ਰਾਖੀ ਤੇ ਪੂਛ ਭਾਲ ਹੁੰਦੀ ਹੈ । ਪਹਿਲਾਂ ਤਾਂ ਦਲੀਲ ਹੋਈ, ਚਲੋ ਚਲਦਿਆਂ ਹੀ ਪਿਤਾ ਜੀ ਨੂੰ ਜਾ ਦੱਸਾਂਗਾ, ਪਰ ਡਰ ਸੀ ਕਿ ਉਹ ਇਸ ਖ਼ਤਰਨਾਕ ਚੀਜ਼ ਨੂੰ ਕਿਥੇ ਰਖਣਗੇ । ਫਿਰ ਪੁਛ ਭਾਲ ਸ਼ੁਰੂ ਹੋਵੇਗੀ, ਕਿਥੋਂ ਮਿਲੇ ਹਨ ? ਕਿਸ ਕਿਸ ਨੂੰ ਪਤਾ ਹੈ ? ਨਾਲ ਕੌਣ ਕੌਣ ਸਨ ? ਇਨਾਂ ਹੀ ਦਲੀਲਾਂ ਵਿਚ ਦਿਨ ਲਥੇ ਘਰ ਪੁਜਿਆ, ਰੋਟੀ ਖਾਧੀ ਅਤੇ ਝਬਦੇ ਹੀ ਨੀਂਦ ਦੀਆਂ ਮੌਜਾਂ ਵਿਚ ਆਨੰਦ ਹੋ ਗਿਆ । ਜਦੋਂ ਸਵੇਰੇ ਜੋਗਿਆ, ਕਾਰਤੂਸ ਅਜੇ ਵੀ ਖੀਸੇ ਵਿਚ ਸਨ । ਗਿਣੇ ਤਾਂ ਪੂਰੇ ਛੀ ਹੀ ਸਨ। ਤੇ

ਹੁਣ ਫਿਰ ਦਲੀਲਾਂ ਸ਼ੁਰੂ ਹੋਈਆਂ । ਅਜ ਐਤਵਾਰ ਹੋਣ ਕਰਕੇ ਨਾ ਹੀ ਪੇਟ ਸੀ ਅਤੇ ਨਾ ਹੀ ਸਕੂਲ ਜਾਣ ਦੀ ਕਾਹਲ । ਬਹੁਤਾ ਚਿਰ ਮੈਂ ਉਸ ਅਮੋਲਕ ਦਾਤ ਨੂੰ ਲਕਾ ਕੇ ਵੀ ਤਾਂ ਨਹੀਂ ਸਾਂ ਰਖ ਸਕਦਾ । ਨੌਕਰ ਨੇ ਮਹਾਂ ਪ੍ਰਸ਼ਾਦੇ ਲਿਆਂਦਾ ਤੇ ਚਾਹ ਮਗਰੋਂ ਮਾਤਾ ਜੀ ਨੇ ਰਾੜਾ ਲਾਕੇ ਪਾਣੀ ਪਾ ਦਿਤਾ, ਅੰਧਾ ਭਨਵਾਂ ਕਢਕੇ । ਤਰੀ ਵਿਚ ਬੇਟੀਆਂ ਤਾਰੀਆਂ ਲੈਣ ਗੀਆਂ । ਮਾਤਾ ਜੀ ਬੇਫ਼ਿਕਰ ਹੋ

-੨੦