ਪੰਨਾ:ਫ਼ਰਾਂਸ ਦੀਆਂ ਰਾਤਾਂ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਹਾਸਿਆਂ ਨਾਲ ਪੀੜਾਂ ਪੈ ਰਹੀਆਂ ਸਨ। ਕਿਸੇ ਵੀ ਮੁਖੜੇ ਉਪਰ ਕ੍ਰੋਧ, ਗਾਲ, ਰੋਸ ਤੇ ਦੁਰਬਚਨ ਨਹੀਂ ਸਨ। ਘਰੀਂ ਜਾਕੇ ਜਿਥੇ ਬੂਟਾਂ ਦਾ ਗਾਰਾ ਲਾਹਿਆ ਗਿਆ, ਉਥੇ ਨ ਘਘਰੀਆਂ, ਕੋਟ ਪਤਲੂਣਾਂ ਨੂੰ ਵੀ ਸਕਾਇਆ ਜਾ ਰਿਹਾ ਸੀ। ਬਰਸ਼ ਕੀਤੇ ਗਏ। ਇੰਡੀਆ ਵਾਲਿਆਂ ਦੇ ਇਸ ਹਾਸੇ ਨੂੰ ਕਈ ਦਿਨਾਂ ਤਕ ਯਾਦ ਕੀਤਾ ਗਿਆ । ਇਹ ਸੀ ਮੇਰੀ ਯਾਦ ਗਿਰਜੇ ਦੇ ਰਾਹ ਵਿਚ।

-੧੪੩ -