ਪੰਨਾ:ਫ਼ਰਾਂਸ ਦੀਆਂ ਰਾਤਾਂ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੀਆਂ ਹਨ । ਫ਼ਰਾਂਸ ਦੇ ਇਕ ਜਗੀਰਦਾਰੇ ਘਰ ਨੂੰ ਅਸੀਂ ਕਈ ਹਿਸਿਆਂ ਵਿਚ ਵੰਡ ਸਕਦੇ ਹਾਂ । ਗਉਆਂ, ਘੋੜਿਆਂ, ਖਰਗੋਸ਼ਾਂ, ਮਰਗਆਂ ਅਤੇ ਸੂਰਾਂ ਲਈ ਵਖੋ ਵਖਰੇ ਕਮਰੇ-ਬਿਨਾ ਮਤਲਬ ਖਰਗੋਸ਼, ਮਰਗ, ਸੂਰ, ਆਪਣੇ ਕਮਰਿਆਂ ਬੀ ਬਾਹਰ ਨਹੀਂ ਆ ਸਕਦੇ, ਜਦੋਂ ਤਕ ਲੋੜ ਅਨੁਸਾਰ ਉਨਾਂ ਨੂੰ ਖੁਰਾਕ ਜਾਂ ਸੈਰ ਲਈ ਨਾ ਕਢਿਆ ਜਾਵੇ। ਅਤੇ ਹਰ ਇਕ ਜਾਨਵਰ ਚੰਗੀ ਨਸਲ ਦਾ ਹੋਵੇਗਾ | ਕਈ ਗਊਆਂ ਨੂੰ ਦਿਨ ਵਿਚ ਤਿੰਨ ਵਾਰੀ ਬਿਨਾਂ ਬਛੜੇ ਚੋਇਆ ਜਾਂਦਾ ਹੈ । ਮੁਰਗੀਆਂ ਹਰ ਰੋਜ਼ ਬਿਲਾ ਨਾਗਾ ਅੰਡੇ ਦੇਣ ਵਾਲੀਆਂ, ਇਨ੍ਹਾਂ ਨੂੰ ਖਾਧਾ ਵੀ ਜਾਂਦਾ, ਪਰ ਖਾਣ ਵਾਲੀ ਵਖਰੀ ਨਸਲ ਹੈ, ਉਹ ਅੰਡੇ ਨਹੀਂ ਦਿੰਦੀਆਂ । ਉਹਨਾਂ ਦੇ ਪੂਰਾਂ ਦੇ ਪੂਰ ਬਚੇ ਕਢਾਕੇ ਦਿਨਾਂ ਵਿਚ ਵਧਦੇ ਜਾਂਦੇ ਹਨ । ਚਵੀ ਘੰਟਿਆਂ ਵਿਚ ਦਿਨ ਵੇਲੇ ਇਕ ਵਾਰੀ, ਜਾਨਵਰਾਂ ਦੇ ਮਕਾਨ ਬਦਲ ਦਿੱਤੇ ਜਾਂਦੇ ਸਮੇਂ ਅਨੁਸਾਰ ਦੋਵੇਂ ਵੇਲੇ ਪੁਰੀ ਅਤੇ ਵਧੀਆ ਖੁਰਾਕ ਮਿਲਦੀ । ਜਾਨਵਰ ਦੀ ਪੈਦਾਇਸ਼ ਉਮਰ, ਵਿਕਰੀ, ਆਮਦਨ ਅਤੇ ਖ਼ਰਚ ਦਾ ਇਕ ਰਜਿਸਟਰ ਘਰ ਦੀ ਨੌਜਵਾਨ ਕੁੜੀ ਰਖਦੀ, ਜਿਸ ਥਾਂ ਸਾਬਤ ਹੁੰਦਾ ਹੈ ਕਿ ਜਾਨਵਰ ਪਾਲਣ ਕਿਤਨੇ ਕੁ ਲਾਭਦਾਇਕ ਹਨ, ਕੀ ਖਰਚ ਆਇਆ ਹੈ, ਕਿਤਨੀ ਆਮਦਨੀ ਹੋਈ, ਦੁਧ ਵਾਲੇ ਜਾਨਵਰਾਂ ਨੂੰ ਮਾਰਿਆ ਨਹੀਂ ਜਾਂਦਾ । ਗਊ ਮਾਸ ਹਫ਼ਤੇ ਵਿਚ ਇਕ ਵਾਰੀ ਮਿਲਦਾ ਹੈ, ਬਛੜੇ ਨੂੰ ਪਾਲ ਕੇ ਸਪਤਾਹਿਕ ਮੇਲੇ ਵਿਚ ਵੇਚ ਲਿਆ ਜਾਂਦਾ ਹੈ । ਸਰਾਂ ਦੀ ਪਾਲਨਾ ਘਰਾਂ ਵਿਚ ਕੀਤੀ ਜਾਂਦੀ ਹੈ, ਇਹ ਚੰਗ ਨਫ਼ੇ ਦਾ ਕੰਮ ਹੈ, ਇਸ ਦੀ ਨਸਲ ਬੜੀ ਜਲਦੀ ਵਧਦੀ ਹੈ ਤੇ ਚੰਗੀ ਤਰਾਂ ਪਾਲਿਆ ਜਾਨਵਰ ਸੇਵਾ ਦਾ ਪੂਰਾ ਬਦਲਾ ਦੇ ਜਾਂਦਾ ਹੈ ।

ਦੋਵੇਂ ਵਲ ਮੋੜਾਂ ਵਰਗੀਆਂ ਗਊਆਂ ਦੇ ਦੁਧ ਚੋ ਕੇ ਜਾਂ ਤਾਂ ਕੰਚਾ ਵੇਚ ਲਿਆ ਜਾਂਦਾ ਜਾਂ ਕਰੀਮ ਕਢਕੇ ਮੱਖਣ ਤਿਆਰ ਹੁੰਦਾ ਅਤੇ ਪਾਲਤੂ ਜਾਨਵਰਾਂ ਨੂੰ ਲੱਸੀ ਪਿਆ ਦਿਤੀ ਜਾਂਦੀ। ਘਰਾਂ ਵਿਚੋਂ ਹੀ ਦੁਧ ਦੇ ਬਪਾਰੀ ਦੁਧ ਲੈ ਜਾਂਦੇ ਅਤੇ ਨੇੜੇ ਦੇ ਰੇਲਵੇ ਸਟੇਸ਼ਨ ਉਪਰ ਸ਼ਹਿਰ ਨੂੰ ਘਲਣ ਲਈ ਲਦ ਦਿਤਾ ਜਾਂਦਾ-ਮੱਖਣ, ਪਨੀਰ ਅਤੇ ਦੋਧੇ ਤਿੰਨ ਚੀਜ਼ਾਂ ਪਿੰਡਾਂ ਵਿਚੋਂ ਸ਼ਹਿਰਾਂ ਵਿਚ ਪੁਜਦੀਆਂ । ਸੋਮਵਾਰ ਥੀਂ ਸ਼ੁਕਰਵਾਰ ਤਕ ਇਹ ਸੰਸਾਰ ਦੇ ਸਾਰੇ ਸੌਦੇ ਕਰਦੇ,

-੧੩੬