ਪੰਨਾ:ਫ਼ਰਾਂਸ ਦੀਆਂ ਰਾਤਾਂ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਹੁਣ ਇਸ ਪਿੰਡ ਥੀਂ ਦੁਰ ਆਪਣੇ ਪਿੰਡ ਆਵਣਾ ਸੀ । ਰਾਤ ਅਧ ਥਾਂ ਵਧੀਕ ਬੀਤ ਚੁਕੀ ਸੀ. ਇਸ ਜ਼ਿਮੀਦਾਰੀ ਹਵੇਲੀ ਥੋਂ ਨਿਕਲਕੇ ਮੈਂ ਬਾਹਹ ਸੜਕ ਉਪਰ ਪੁਜ ਚੁਕਾ, ਨਿਕੀ ਨਿਕੀ ਮੀਂਹ ਦੀ ਫਹਾਰ ਪੈ ਰਹੀ ਸੀ, ਅਕਾਸ਼ ਉਪਰ ਕੋਈ ਟਾਵਾਂ ਹੀ ਤਾਰਾ ਦਿਸਦਾ ਸੀ, ਸਰਦੀ ਆਪਣੇ ਪੂਰੇ ਜੋਬਨ ਵਿਚ ਸੀ, ਆਖਰੀ fਪਿਆਰ ਮਿਲਣੀ ਕਰਕੇ ਮੁੜੀਆਂ ਦੋਵੇਂ ਕੁੜੀਆਂ ਦੀਆਂ ਹਾਸੇ ਖਿਚਕੀਆਂ ਅਜੇ ਵੀ ਮੈਂ ਸੁਣ ਰਿਹਾ ਸਾਂ। ਘਰ ਤਕ ਪੁਜਣ ਦੀਆਂ ਵੀ ਚਾਰਾਂ ਨੇ ਸ਼ਰਾਬ ਦੀ ਖੁਮਾਰੀ ਨੂੰ ਘਟਾ ਦਿੱਤਾ । ਹੁਣ ਜਦੋਂ ਪਿੰਡ ਥੋਂ ਬਾਹਰ ਪੂਜਾ ਤਾਂ ਸਜੇ ਪਾਸੇ ਵਲੋਂ ਆਉਂਦੀ ਸੜਕ ਉਪਰ ਪੈਰਾਂ ਦਾ ਖੜਾਕ ਆਇਆ, ਇਥੇ ਤਿੰਨ ਸੜਕਾਂ ਆਪੋ ਵਿਚ ਮਿਲਦੀਆਂ ਸਨ । ਜਦੋਂ ਉਹ ਖੜਾਕ ਮੇਰੇ ਬਿਲਕੁਲ ਨੇੜੇ ਆਣ ਪੁਜਾ ਤਾਂ ਮੇਰੀ ਪਗ ਵਲ ਵੇਖ ਬੋਲਿਆ:

-ਇੰਡੀਅਨ ।

ਐਸ-ਯੂ ? “

ਮੀ-ਜਰਮਨ।

ਸੀ ਉਹ ਵੀ ਫਰਾਂਸੀ ਸ਼ਰਾਬ ਦੇ ਨਸ਼ੇ ਵਿਚ ਗਟ, ਪਰ ਆਪਣੇ ਪਰਾਂ ਉਪਰ ਬੜੀ ਸੁਖਨਤਾ ਨਾਲ ਤੁਰਿਆ ਆ ਰਿਹਾ ਸੀ। ਉਸ ਦੀ ਜ਼ਬਾਨ ਇਹ ਦਸ ਰਹੀ ਸੀ ਕਿ ਰਚਕੇ ਪੀਤੀ ਹੋਈ ਹੈ, ਮੈਂ ਵੀ ਖੁਬ ਗੁਟ ਸਾਂ । ਦੋਵੇਂ ਆਪੋ ਆਪਣੀਆਂ ਸ਼ੇਖੀਆਂ ਮਾਰਦੇ ਸਫਰ-ਸਾਥੀ ਤੁਰੇ ਜਾ ਰਹੇ ਸਨ । ਉਹ ਜਰਮਨਾਂ ਦੀਆਂ ਸਿਫਤਾਂ ਕਰ ਕਰਕੇ ਅੰਗਰੇਜ਼ਾਂ ਤੇ ਫਰਾਂਸੀਆਂ ਨੂੰ ਨਿੰਦ ਰਿਹਾ ਸੀ । ਮੈਂ ਫਰਾਂਸ ਤੇ ਅੰਗੇਜ਼ਾਂ ਦੇ ਨਾਲ ਹਿੰਦੀਆਂ ਦੀਆਂ ਬਹਾਦਰੀਆਂ ਸੁਣਾ ਸੁਣਾਕੇ ਜਰਮਨਾਂ ਨੂੰ ਡਰਾਕਲ ਆਖ ਰਿਹਾ ਸੀ । ਮੈਂ ਆਪਣਾ ਪਿਸਤੌਲ ਵਿਖਾਇਆ, ਉਸ ਗਲ ਪਾਈ ਕਮੀਚ ਉਪਰ ਹਥ ਰਖਕੇ ਪਿਸਤੌਲ ਵਾਂਗ ਹੀ ਅਗੇ ਕੀਤਾ । ਦਿਲੋਂ ਦੋਵੇਂ ਹੀ ਇਕ ਦੂਜੇ ਪਾਸੋਂ ਡਰ ਵੀ ਰਹੇ ਸਾਂ । ਮੈਂ ਤਾਂ ਸਾਫ ਹੀ ਇੰਡੀਅਨ ਸਾਂ । ਉਸਦੀ ਬਾਬਤ ਕੋਈ ਨਖੇੜਾ ਕਰਨਾ ਬੜਾ ਹੀ ਕਠਨ ਸੀ । ਮੈਂ ਦਿਲ ਵਿਚ ਸੋਚਾਂ ਦੇ ਘੋੜੇ ਦੁੜਾ ਰਿਹਾ ਸੀ, ਇਹ ਖਿਸਕ ਨਾ ਜਾਵੇ । ਕਿਸੇ ਜਰਮਨ ਜਾਸੂਸ ਜਾਂ ਜਰਮਨ ਕੈਦੀ ਨੂੰ

-੧੩੨