ਅਗੇ ਪੁਜਦੀ। ਹੁਣ ਢਾਈ ਤਿੰਨ ਹੋਣ ਵਾਲੇ ਸਨ, ਸਭ ਗਾਣੇ, ਰਾਸਾਂ, ਨਾਟਕ, ਮਜਲਸਾਂ ਮੁਕ ਚੁਕੀਆ ਸਨ। ਰਾਤ ਦੀ ਥਕਾਵਟ ਦੂਰ ਕਰਨ ਲਈ ਲੋਕੀ ਬਿਸਤਰੇ ਦਾ ਆਨੰਦ ਲੈਣ ਜਾ ਰਹੇ ਸਨ।
ਮੇਜਰ ਨਾਲ ਹੁਣ ਤਿੰਨ ਦੀ ਥਾਂ ਦਸ ਪੰਦਰਾਂ ਦੀ ਪਾਰਟੀ ਸੀ ਅਤੇ ਸਾਰਿਆਂ ਥਾਵਾਂ ਦੀ ਦੇਖ ਭਾਲ ਮੁਕਾ ਕੇ ਇਹ ਪਾਰਟੀ ਸੋਚ ਰਹੀ ਸੀ:
ਹੁਣ ਕੀ ਕੀਤਾ ਜਾਵੇ? ਸਾਰਿਆਂ ਦਾ ਖ਼ਿਆਲ ਸੀ ਕਿ ਹੁਣ ਮੁੰਡੇ ਨੂੰ ਜੀਉਂਦਾ ਲੱਭਣਾ ਔਖਾ ਹੀ ਹੈ। ਰਸਾਲਦਾਰ, ਜਮਾਂਦਾਰ, ਦਫ਼ੇਦਾਰ, ਮਿੱਤਰ ਸਿਪਾਹੀ ਸਭੋ ਅੱਖਾਂ ਵਿਚ ਨਦ ਲਈ ਤੇ ਪੀਤੀਆਂ ਸ਼ਰਾਬਾਂ ਦੀ ਤੋਟ ਵਿਚ ਹਮਦਰਦੀ ਕਰ ਰਹੇ ਸਨ। ਸਾਰਿਆਂ ਦਾ ਹੀ ਬਾਨ੍ਹਵਾਂ ਖ਼ਿਆਲ ਸੀ ਕਿ ਮੁੰਡਾ ਮੌਤ ਦੇ ਘਾਟ ਉਤਾਰ ਦਿਤਾ ਗਿਆ ਹੈ।
ਗੱਲ ਅਸਲ ਵਿਚ ਇਹ ਸੀ: ਹੋਲੀਆਂ ਥੀਂ ਦਸ ਬਾਰਾਂ ਦਿਨ ਪਹਿਲਾਂ ਐਤਵਾਰ ਵਾਲੇ ਦਿਨ ਸਵੇਰ-ਸਾਰ ਹੀ ਇਕ ਸ਼ਹਿਰੀ ਲਾਈਨ ਵਿਚ ਆਇਆ, ਜਿਸ ਦੇ ਨਾਲ ਛੀ ਬੱਕਰੇ ਸਨ ਅਤੇ ਉਹ ਵੇਚਣਾ ਚਾਹੁੰਦਾ ਸੀ। ਫ਼ੈਸਲਾ ਹੋਇਆ, ਹੋਲਆਂ ਲਈ ਖ਼ਰੀਦ ਲਏ ਜਾਣ। ਨਾਲੇ ਝਟਕੇ ਦੀ ਮਸ਼ਕ ਹੋਵੇ ਤੇ ਨਾਲੇ ਮਹਾਂ ਪ੍ਰਸ਼ਾਦ ਉਡ। ਮੇਜਰ ਪਾਸ ਆਏ, ਮੁਲ, ਮੈਂ ਪੁਛਿਆ, ਬੜਾ ਹੀ ਸਸਤਾ ਮਾਲ ਸੀ। ਸਾਰਿਆਂ ਨੂੰ ਸ਼ੱਕ ਹੋਇਆ ਕਿ ਮਾਲ ਚੋਰੀ ਦਾ ਜਾਪਦਾ ਹੈ। ਸਤੇ ਅਠ ਸੇਰ ਦਾ ਬੱਕਰਾ ਦੋ ਪੌਣੇ ਦੋ ਰੁਪਏ ਮੰਗਦਾ ਸੀ। ਅਖ਼ੀਰ ਇਕ ਰੁਪਿਆ ਛੀ ਛੀ ਆਨੇ ਸਭੋ ਖ਼ਰੀਦੇ ਗਏ। ਵੇਚਣ ਵਾਲੇ ਨੇ ਗੰਗਾਜਲੀ ਚਕੀ, ਆਪਣੀ ਜਵਾਨੀ ਦੀ ਸਹੁੰ ਖਾਧੀ, ਦੇਵੀ ਦੇਵਤਿਆਂ ਦੀਆਂ ਸਹੁੰਆਂ ਖਾਧੀਆਂ। ਇਤਨਾ ਕੁਝ ਹੁੰਦਿਆਂ ਵੀ ਸਾਰਿਆਂ ਨੂੰ ਸ਼ੱਕ ਸੀ ਕਿ ਬੱਕਰੇ ਚੋਰੀ ਦੇ ਹਨ, ਪਰ ਉਹ ਆਖਦਾ ਸੀ, ਮੈਨੂੰ ਪੈਸਿਆਂ ਦੀ ਲੋੜ ਹੈ। ਮੇਰੇ ਤੇ ਇਕ ਅਨਹੋਣਾ ਮੁਕੱਦਮਾ ਬਣ ਗਿਆ। ਭਲਕੇ ਪੇਸ਼ੀ ਹੈ। ਬੱਕਰੇ ਖ਼ਰੀਦੇ ਗਏ ਅਤੇ ਸਵਾ ਅਠ ਰੁਪਏ ਉਸ ਦੇ ਹਵਾਲੇ ਕੀਤੇ ਗਏ।
ਹੋਲੀਆਂ ਵਿਚ ਅਜੇ ਦਸ ਦਿਨ ਬਾਕੀ ਸਨ। ਰਸਾਲੇ ਦਾ ਖੁਲਾ ਘਾਹ ਦਾਣਾ ਅਤੇ ਠੰਢਾ ਪਾਣੀ ਪੀ ਪੀ ਬਕਰੇ ਦਿਨਾਂ ਵਿਚ ਹੀ ਤਿੰਨ
-੧੩