ਪੰਨਾ:ਫ਼ਰਾਂਸ ਦੀਆਂ ਰਾਤਾਂ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਗ, ਮੁਰੱਬੇ, ਚਰਲੀਆਂ, ਇਤਨਾ ਸਾਮਾਨ ਮੌਜੂਦ ਹੁੰਦਾ । ਫਿਰ ਚਾਰ ਚਾਰ, ਛੀ ਛੀ ਘੰਟੇ ਸ਼ਰਾਬ ਦਾ ਦੌਰ ਚਲਦਾ ਪਰ ਪੀਣ ਦਾ ਢੰਗ ਇਤਨਾ ਆਦਮੀਅਤ ਵਾਲਾ ਹੁੰਦਾ ਹੈ ਕਿ ਕੋਈ ਵੀ ਬੇਸੁਧ ਨਹੀਂ ਹੁੰਦਾ । ਮਾਂ, ਪਿਉ, ਭੈਣਾਂ ਭਰਾ, ਹਾਂ, ਧੀਆਂ, ਸਹੇਲੀਆਂ, ਮਿੱਤਰ, ਸਭੋ ਪੀਦੇ ਹਨ, ਪੀ ਕੇ ਮਿੱਠੀਆਂ ਮਿੱਠੀਆਂ ਪੀਤ ਕਹਾਣੀਆਂ ਹੁੰਦੀਆਂ ਹਨ । ਜੇ ਸਰੂਰ ਆਵੇ ਤਾਂ ਉਸ ਨੂੰ ਲੁਕਾਣ ਦਾ ਉਪਰਾਲਾ ਕੀਤਾ ਜਾਂਦਾ ਹੈ । ਸ਼ਰਾਬ ਪੀ ਕੇ ਵਿਖਾਈ ਨਹੀਂ ਜਾਂਦੀ ਸਗੋਂ ਲੁਕਾਈ ਜਾਂਦੀ ਹੈ ।

ਅਖੀਰ ਭੋਜਨ ਦੀ ਵਾਰੀ ਆਈ ਇਕ ਇਕ ਚੀਜ਼ ਵਾਰੋ ਵਾਰੀ ਹਰ ਇਕ ਦੇ ਸਾਮਣੇ ਧਰੀ ਜਾਂਦੀ, , ਆਪਣੇ ਛੂਰੀ ਕਾਂਟੇ ਤੇ ਚਮਚੇ ਨਾਲ ਲੋੜ ਅਨੁਸਾਰ ਆਪਣੀ ਪਲੇਟ ਵਿਚ ਪਾਕੇ ਅਗਲੀ ਸੀਟ ਵਲ ਕਰ ਦਿਤੀ ਜਾਂਦੀ | ਡਬਲਰੋਟੀ ਦੇ ਕਟੇ ਹੋਏ ਟੁਕੜੇ ਸਾਂਝ ਸਾਮਣੇ ਮੌਜੂਦ ਹੁੰਦੇ ਹਨ | ਆਚਾਰ, ਚਟਣੀਆਂ, ਮੁਰੱਬਾ, ਮੱਖਣ, ਪਨੀਰ, ਲੋੜ ਅਨੁਸਾਰ ਵਰਤੇ ਜਾ ਸਕਦੇ ਹਨ । ਹੋਰ ਲਵੋ ਥੋੜਾ ਜਿਹਾ, ਜਾਂ ਜ਼ਬਰਦਸਤੀ ਚੀਜ਼ਾਂ ਬਾਲ ਵਿਚ ਸਿਟਣ ਦਾ ਉਕਾ ਰਿਵਾਜ ਨਹੀਂ ਹੈ । ਬੜੇ ਉਤਸ਼ਾਹ ਦਾ ਪੀਤੀ ਭੋਜਨ ਸੀ | ਬੜੇ ਅਨੰਦ ਤੇ ਪੂਰਨ ਪ੍ਰੇਮ ਵਿਚ ਮੁਕਾਇਆ ਗਿਆ ਤੇ ਸਾਰਿਆਂ ਥੀ ਅਮੀਰ ਮੇਜ਼ ਉਪਰੋਂ ਖਾਣ ਵਾਲੇ ਭਾਂਡੇ ਚੁਕ ਕੇ ਅਖ਼ੀਰ ਦੀ ਕਾਫ਼ੀ ਆਣ ਪੁਜੀ । ਜਿਵੇਂ ਰਿਲਾਂ ਸਹਿਤ ਦਾ ਤੇ ਫਿਰ ਪਿਆਰ-ਮਿਲਣੀ ਦਾ ਪ੍ਰੇਮ ਪਿਆਲਾ ਪੀਤਾ ਗਿਆ ਸੀ । ਹੁਣ ਅਮੀਰ ਦਾ ਪੀਰ-ਪਿਆਲਾ ਵਰਤਾਇਆ ਗਿਆ । ਦੋਵੇਂ ਕੁੜੀਆਂ ਸਾਰੇ ਪਵਾਰ ਸਮੇਤ ਬਾਹਰ ਗਈਆਂ । ਹਰ ਇਕ ਨੇ ਆਪੋ ਆਪਣੇ ਘਰ ਜਾਣਾ ਸੀ। ਕੁੜੀਆਂ ਨੇ ਸਾਰਿਆਂ ਨੂੰ ਗਲੋਕੁੜੀਆਂ ਤਾਂ ਚੁਮਣੀਆਂ ਦਿਤੀਆਂ, ਪਿਆਰ ਹਿਕੜੀਆਂ ਘਟ ਘਟ fਲੀਆਂ । ਮੈਂ ਵੀ ਸ਼ਰਾਬ ਦੇ ਨਸ਼ੇ ਵਿਚ ਮਸਤ ਮਿਠੀਆਂ ਮਿਲਣੀਆਂ ਵਿਚ ਹਿਸਾ ਲਿਆ । ਲਕ ਦੁਆਲੇ, ਬਾਹਵਾਂ ਵਲ੍ਹੇਟੀਆਂ ਗਈਆਂ, ਹਸਦੇ ਘਰੀਂ ਟੁਰੇ ।

ਮੈਨੂੰ ਆਪਣੇ ਦੇਸ਼ ਦੀ ਇਕ ਪਿਆਰ ਮਿਲਣੀ ਦਾ ਚੇਤਾ ਆ ਗਿਆ ਹੈ । fਪਿੰਡ ਵਿਚ ਜੰਚ ਆਈ. ਜੰਚ ਦੇ ਨਾਲ ਮਿਲਣੀ ਵਾਲੀਆਂ

-੧੩0 -