ਪੰਨਾ:ਫ਼ਰਾਂਸ ਦੀਆਂ ਰਾਤਾਂ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਜ਼ ਜਾਂਦੇ ਤੇ ਰਾਤ ਨੂੰ ਘਰ ਮੁੜ ਆਉਂਦੇ ਸਨ ।

ਬੜੀ ਡੂੰਘੀ ਪੀਤ-fਮਲਣੀ ਹੋਈ, ਦਸਤ-ਪੰਜੇ ਮਿਲੇ, ਚੁਮਣੀਆਂ ਲਈਆਂ ਦਿੱਤੀਆਂ | ਇਕ ਮੇਜ਼ ਦੁਵਾਲੇ ਸਭ ਮੁੰਡੇ ਕੁੜੀਆਂ ਤੇ ਘਰ ਦੇ ਬੰਦੇ ਜੁੜ ਬੈਠੇ, ਜਾਂਦਿਆਂ ਸਾਰ ਗਰਮ ਗਰਮ ਕਾਫ਼ੀ ਤੇ ਸ਼ਰਾਬ ਦੀਆਂ ਬੋਤਲਾਂ ਮੇਜ਼ ਉਪਰ ਆਣ ਪੁਜੀਆਂ। ਫਰਾਂਸ ਦੀ ਖਾਤਰਦਾਰੀ ਵਿਚ ਕਈ ਤਰਾਂ ਦੀਆਂ ਸ਼ਰਾਬਾਂ ਦਾ ਰਿਵਾਜ ਹੈ ਅਤੇ ਸ਼ਰਾਬ ਜਿਤਨੀ ਪੁਰਾਣੀ ਹੋਵੇ ਉਹ ਸੌਗਾਤ ਦੇ ਤੌਰ ਤੇ ਇੱਜ਼ਤ ਵਾਲੀ ਗਿਣੀ ਜਾਂਦੀ ਹੈ । ਦਸਿਆ ਜਾਂਦਾ ਹੈ:-'ਇਹ ਵੀਹ ਵਰਿਆਂ ਦੀ ਹੈ, ਮਟਕੇ ਵਿਚ ਜਾਂ ਮਰਤਮਾਨ ਵਿਚ ਬੰਦ ਰਖੀ ਗਈ, ਜ਼ਮੀਨ ਹੇਠਾਂ ਦਬੀ ਰਖੀ, ਮਰਤਬਾਨ ਪਾਣੀ ਵਿਚ ਹੀ ਪਿਆ ਰਿਹਾ ਜਾਂ ਦਿਨੇ ਰਾਤ ਪਾਣੀ ਉਪਰੋਂ ਵਗਦਾ ਰਿਹਾ-ਵਿਚ ਮਾਸ, ਮਛੀ, ਅੰਗੂਰ, ਸਬ ਕੀ ਕੁਝ ਪਾਇਆ।

ਕਈ ਸ਼ਰਾਬ ਦੇ ਮਟਕਿਆਂ ਵਿਚ ਮੀਟ ਦੇ ਵਡੇ ਵਡੇ ਟੁਕੜੇ ਸੂਟ ਦਿਤੇ ਜਾਂਦੇ ਹਨ ਅਤੇ ਉਹ ਅਨੇਕਾਂ ਵਰੇ ਇਥੇ ਹੀ ਪਏ ਰਹਿੰਦੇ ਹਨ ।

ਮੋਰਚਿਆਂ ਦੀਆਂ ਗਲਾਂ, ਉਥੋਂ ਦੀਆਂ ਤਕਲੀਫਾਂ, ਹਾਸੇ, ਜਰਮਨੀ ਦੇ ਧੋਖੇ, ਚਲਾਕੀਆਂ, ਬਾਟਸ਼ਾਂ, ਬਰਫ਼, ਚਿਕੜ, ਮੌਤਾਂ, ਕਈ ਕਹਾਣੀਆਂ ਸੁਣੀਆਂ ਅਤੇ ਸਣਾਈਆਂ ਜਾ ਰਹੀਆਂ ਸਨ। ਦੋਵੇਂ ਨੌਜਵਾਨ ਸੁੰਦਰੀਆਂ ਅਜ ਬੜੇ ਉਤਸ਼ਾਹ ਪਿਆਰ ਵਿਚ ਸਨ, ਸ਼ਰਾਬ ਦੇ ਸਰੂਰ ਵਿਚ ਮਸਤ ਚਮਕੀਆਂ ਹੋਈਆਂ ਅਖਾਂ ਵਿਚ ਕਾਮ ਦੀ ਰੌਸ਼ਨੀ ਲਸ਼ਕਾਰੇ ਮਾਰਦੀ ਸੀ. ਗਲਾਂ ਦੀ ਸੁਰਖੀ ਤੇ ਕੋਮਲ ਬੁਲੀਆਂ ਵਿਚੋਂ ਵੀ ਸ਼ਰਾਬ ਨੇ ਮਸਤੀਆਂ ਦੇ ਫੁਹਾਰੇ ਛੱਡੇ ਹੋਏ ਸਨ । ਦੋਹਾਂ ਬਿਲੌਰੀ ਹਿਕਾਂ ਵਿਚੋਂ ਉਭਰਿਆ ਜੋਬਨ ਚੋਲੀਆਂ ਵਿਚੋਂ ਬਾਹਰ ਆਵਣਾ ਲੋਚਦਾ ਸੀ । ਰਾਤ ਦੇ ਗਿਆਰਾਂ ਬਜੇ ਤਕ ਸ਼ਰਾਬ ਦਾ ਦੌਰ ਚਲਦਾ ਰਿਹਾ |

ਉਂਗਲ ਉੱਗਲ ਜਿਤਨੇ ਸ਼ਰਾਬ ਦੇ ਗਲਾਸ ਜਿਨਾਂ ਵਿਚ ਮਸਾਂ ਇਕ ਇਕ ਤੋਲਾ ਹੀ ਸ਼ਰਾਬ ਆਂਵਦੀ ਹੈ, ਬਾਰੀਕ ਅਤੇ ਸੁੰਦਰ ਚਮਕੀਲੀ ਮੇਜ਼ ਉਪਰ ਮੌਜੂਦ ਸਨ । ਨਾਜ਼ਕ ਸੁੰਦਰੀਆਂ ਦੋਵੇਂ ਫਰਾਂਸਣ ਕੁੜੀਆਂ ਇਹੋ ਜਹੇ ਗਲਾਸਾਂ ਵਿਚ ਹੀ ਪੀਦੀਆਂ । ਮੇਜ਼ ਉਪਰ ਅਨੇਕ ਤਰਾਂ ਦੇ ਭਾਂ-ਡੇ, ਕਾਂਟੇ, ਛੁਰੀਆਂ, ਪਲੇਟਾਂ, ਪਿਆਲੀਆਂ, ਗਲਾਸ,

੧੨੯