ਪੰਨਾ:ਫ਼ਰਾਂਸ ਦੀਆਂ ਰਾਤਾਂ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ। ਖੁਰਾਕ, ਸੈਰ ਤੇ ਜੀਵਨ ਦੀਆਂ ਹੋਰ ਖੁਸ਼ੀਆਂ ਵਾਂਗ ਜ਼ਿੰਦਗ ਵਿਚ ਵਖੋ ਵਖਰ ਕਈ ਪ੍ਰਕਾਰ ਦੇ ਫ਼ੋਟੋ ਲਹਾਵਣੇ ਵੀ ਇਕ ਇਨਸਾਨ ਫ਼ਿਤਰਤ ਹੈ। ਕਈ ਨੌਜਵਾਨ ਸੁੰਦਰੀਆਂ ਥੋੜੀ ਜਹੀ ਉਜਰਤ ਲੈਕੇ ਵਿਕਰੀ ਲਈ ਆਪਣੀਆਂ ਅੱਧ ਨੰਗੀਆਂ ਤਸਵੀਰਾਂ ਵੀ ਲਹਾ ਲੈਂਦੀਆਂ। ਸਾਰੇ ਫਰਾਂਸ ਵਿਚ ਹਸਦੀ ਖੇਡਦੀ, ਤੁਰਦੀ ਫਿਰਦੀ, ਚਮਕ, ਬਲਦੀ ਚਾਲਦੀ, ਜੁਵਾਨੀ, ਬੁਢੇਪਾ, ਬਚਪਨ ਦੀਆਂ ਨਦੀਆਂ ਵਗਦੀਆਂ ਹਨ, ਖਾਣ, ਪੀਣ, ਖੇਡਣ, ਗਿਰਜੇ, ਇਸਨਾਨ. ਮੋਲ, ਜਨਮ, ਮਰਨ, ਬੀਮਾਰੀ, ਤੰਦਰੁਸਤੀ ਹਰ ਵਲੇ ਹੰਸੁ ਹੰਸੁ ਕਰਦੇ ਖਿੜੇ ਮੱਥੇ ਸਮਾਂ ਗੁਜ਼ਾਰੀ ਜਾਂਦੇ ਹਨ। ਮਾਂ ਨੂੰ ਧੀ ਦਾ ਫਿਕਰ ਨਹੀਂ, ਧੀ ਨੂੰ ਮਾਂ ਦਾ ਗ਼ਮ ਨਹੀਂ । ਜਵਾਨੀ ਚੜੇ ਮੁੰਡੇ ਕੁੜੀਆਂ ਆਪਣੀ ਮਨ ਮਰਜ਼ੀ ਦੇ ਮਾਲਕ ਹਨ, ਜਿਥੇ ਪਿਆਰ ਪੀਘਾਂ ਪਈਆਂ ਉਥੇ ਹੀ ਜੁੜ ਗਏ ਅਤੇ ਜਿਤਨਾ ਚਿਰ ਇਕ ਦੂਜੇ ਦੀ ਪਿਆਰ ਮਿਲਣੀਆਂ ਬਣੀਆਂ ਰਹੀਆਂ-ਵਿਆਹ ਦੀ ਤੰਦ ਬਝੀ ਰਹੀ। ਜਦੋਂ ਤਰੇੜ ਆਈ, ਹਸਦੇ ਹਸਦੇ ਇਕ ਨੇ ਦੂਜੇ ਲਈ ਤਲਾਕ ਦੀ ਦਰਖਾਸਤ ਲਿਖ ਮਾਰੀ । ਪਹਿਲੀ ਪੇਸ਼ੀ ਹੀ ਵਖੋ ਵੱਖਰੇ ਹੋ ਗਏ। ਜਿਵੇਂ ਇਕੋ ਸਾਈਕਲ ਉਪਰ ਚੜਕੇ ਅਨੰਦ ਕਾਰਜ ਲਈ ਪਾਦਰੀ ਪਾਸ ਪੁਜੇ ਸਨ ਉਸੇ ਤਰਾਂ ਬੜੇ ਸਿਦਕ ਪਿਆਰ ਨਾਲ ਇਕ ਦੂਜੇ ਥੀਂ ਵਖਰੇ ਹੋ ਗਏ।

ਖਾਣ ਦੇ ਬਾਹਰਵਾਰ ਉਪਰਲੇ ਦਫਤਰ ਦੇ ਲਾਗੇ ਇਕ ਵਡਾ ਕਮਰਾ ਹੈ ਜਿਸ ਦੇ ਚੁਗਿਰਦੇ ਸੁਹਾਵਣਾ ਬਾਗ ਤੇ ਖੁਲੇ ਵਰਾਂਡੇ ਸਨ, ਗਮਲਿਆਂ ਵਿਚ ਖਿੜੇ ਫੁਲ ਅਜਬ ਬਹਾਰ ਦਿੰਦੇ। ਇਹ ਬਚਿਆਂ ਦਾ ਕਮਰਾ ਸੀ-ਮਾਸੂਮ ਇੰਵਾਣੇ ਬਚ-ਜਨਾਂ ਦੀਆਂ ਮਾਂਵਾਂ ਕਾਰਖਾਨੇ ਦੇ ਦਫਤਰ, ਦੁਕਾਨਾਂ, ਰੈਸਟੋਰੈਂਟ, ਸਕੂਲ ਆਦਿਕਾਂ ਵਿਚ ਆਪਣੀ ਨੌਕਰੀ ਉਪਰ ਜਾਂਦੀਆਂ। ਉਹ ਆਪਣੇ ਬਚਿਆਂ ਨੂੰ ਖਿਡਾਰੀਆਂ ਪਾਸ ਛਡ ਜਾਂਦੀਆਂ, ਜਾਂ ਤਾਂ ਮਾਂ ਦੀ ਆਪਣੇ ਬੱਚੇ ਵਾਸਤੇ ਵਖਰੀ ਗਡੀ ਹੁੰਦੀ, ਜਾਂ ਇਸੇ ਕਮਰੇ ਦੀ ਸੀਟ ਬਚੇ ਲਈ ਰੀਜ਼ਰਵ ਕਰਾਈ ਹੁੰਦੀ ਹਰ ਇਕ ਬਚੇ ਲਈ ਉਸਦੇ ਨਾਲ ਉਸ ਦੀ ਖੁਰਾਕ ਦਾ ਪ੍ਰਬੰਧ ਹੁੰਦਾ। ਉਸਦੀ ਗਡੀ ਜਾਂ ਸੀਟ ਉਪਰ ਮਾਂ ਵਲੋਂ ਬਚੇ ਲਈ ਸਾਰੇ ਦਿਨ ਦਾ ਪੂਰਾ ਪਰੋਗਰਾਮ ਲਿਖਿਆ ਹੁੰਦਾ। ਚਾਕਲੇਟ ਦਾ ਟੁਕੜਾ

੧੨੭