ਪੰਨਾ:ਫ਼ਰਾਂਸ ਦੀਆਂ ਰਾਤਾਂ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਵੇ, ਉਹ ਆਪਣੇ ਆਪ ਹੀ ਧਰਤੀ ਵਿਚ ਗਾਇਬ ਹੋ ਜਾਂਦੀ ਹੈ ।

ਇਸ ਵਡੇ ਇੰਜਨ ਨੂੰ ਕਰੋੜਾਂ ਟਨ ਪਾਣੀ ਵੀ ਚਾਹੀਦਾ ਹੈ, ਸੈਂਕੜੇ ਮਣਾਂ ਪਾਣੀ ਵਡਾ ਇੰਜਨ ਮਿੰਟਾਂ ਵਿਚ ਗਰਮ ਕਰਕੇ ਇਕ ਪਾਸੇ ਵਲੋਂ ਕਢੀ ਜਾਂਦਾ ਹੈ ਤੇ ਦੂਜੇ ਬੰਨਿਓਂ ਆਪਣੇ ਆਪ ਠੰਡਾ ਪਾਣੀ ਇੰਜਨ ਵਿਚ ਪੈ ਰਿਹਾ ਹੈ । ਗਰਮ ਪਾਣੀ ਇਕ ਵਡੇ ਨਲ ਰਾਹੀਂ ਥੋੜੀ ਜਹੀ ਵਿਥ ਉਪਰ ਇਕ ਖਲੇ ਤਾਲਾਬ ਵਿਚ ਪੈ ਰਿਹਾ ਹੈ ਤੇ ਜਿਥੇ ਹਜ਼ਾਰਾਂ ਫੁਵਾਰਿਆਂ ਵਿਚੋਂ ਉਛਲ ਉਛਲ ਕੇ ਆਪਣੇ ਆਪ ਹਵਾ ਵਿਚ ਠੰਡਾ ਹੋ ਰਿਹਾ ਹੈ । ਇਹ ਸਾਰਾ ਕੰਮ ਬਿਨਾਂ ਕਿਸੇ ਰੋਕ ਟੋਕ ਦੇ ਇਕ ਥਾਂ ਤੋਂ ਦੂਜੀ ਥਾਂ ਆਪਣੇ ਆਪ ਹੁੰਦਾ ਹੈ । ਗਲ ਕੀ ਇਸ ਜੰਗਲ ਵਿਚ ਬਿਜਲੀ ਦੀ ਦੁਨੀਆਂ ਵਸਦੀ ਹੈ ।

ਅਸੀਂ ਇਥ ਇਸ਼ਨਾਨ ਕਰਨ ਗਏ ਸਾਂ. ਜਿਸ ਪਿੰਡ ਫੌਜ ਦਾ ਉਤਰਾ ਸੀ, ਉਥੋਂ ਕੋਈ ਦਸ ਬਾਰਾਂ ਮੀਲ ਉਪਰ ਇਹ ਖਾਣ ਸੀ, ਇਸ਼ਨਾਨ-ਗਾਹ ਵਿਚ ਅਨੇਕਾਂ ਵਖੋ ਵਖਰੇ ਗੁਸਲਖਾਨੇ ਸਨ, ਹਰ ਗੁਸਲਖਾਨੇ ਵਿਚ ਗਰਮ ਤੇ ਠੰਡੇ ਪਾਣੀ ਦੀਆਂ ਟਟੀਆਂ ਇਕ ਵਡੇ ਚੀਨੀ ਦੇ ਟਪ ਵਿਚ ਖੁਲਦੀਆਂ ਸਨ । ਇਹ ਚਿਟਾ ਦੁਧ ਟੱਪ ਜਦ ਪਾਣੀ ਨਾਲ ਅੱਧਾ ਕੁ ਭਰ ਲਿਆ ਜਾਂਦਾ ਤਾਂ ਨੰਗ-ਮਨੰਗਾ ਇਨਸਾਨ ਇਸ ਵਿਚ ਸੁਖੈਨਤਾ ਨਾਲ ਲੰਬਾ ਲੇਟ ਸਕਦਾ ਸੀ । ਕਿਆ ਟਿਆ। ਮਜ਼ਦੂਰ ਇਸ ਨਿਘੇ ਪਾਣੀ ਵਿਚ ਲੇਟਕੇ ਤੇ ਨਰਮ ਤੌਲੀਏ ਨਾਲ ਸਰੀਰ ਨੂੰ ਮਲ ਮਲਕੇ ਸਾਰੇ ਹੀ ਸਰੀਰ ਦੀ ਟਕੋਰ ਕਰ ਲੈਂਦਾ ਸੀ, ਕਲ ਥਕਾਵਟ ਦੂਰ ਹੋ ਜਾਂਦੀ । ਖਾਣ ਵਿਚ ਕੰਮ ਕਰਨ ਵਾਲੇ ਕਪੜੇ ਦੂਜੇ ਦਿਨ ਰੱਖਕੇ ਨਵੇਂ ਬਸਤਰ ਪਾ ਇਹ ਰਾਂਝਾ ਬਾਹਰਲੇ ਕੈਫ਼ ਵਿਚ ਚਲਾ ਜਾਂਦਾ ਹੈ ਜਿਥੇ ਪਤਲੇ ਲਕ ਵਾਲੀਆਂ ਸੰਦਰੀਆਂ ਦੇ ਹਥੋਂ ਕਾਫ਼ੀ ਅਤੇ ਸ਼ਰਾਬ ਦਾ ਗਲਾਸ ਮਿਠੇ ਮਿਠੇ ਘਟਾਂ ਨਾਲ ਪੀਂਦਾ, ਨਾਲ ਹੀ ਹੋਟਲ ਦੀਆਂ ਸੁੰਦਰੀਆਂ ਦੀਆਂ ਪ੍ਰੀਤ ਕਹਾਣੀਆਂ ਸੁਣਦਾ । ਹਸਦੀ ਬੋਲਦੀ ਖਾਣ ਦੀ ਕਾਲੀ ਸਿਆਹ ਦੁਨੀਆਂ ਦੀਆਂ ਸਾਰੀਆਂ ਮੁਸ਼ਕਲਾਂ ਚਿਟੀ ਦੁਧ ਇੰਦਰ ਦੇ ਅਖਾੜੇ ਦੀ ਪਰੀ, ਫਰਾਂਸਣ ਸਹੇਲੀ ਦੀਆਂ ਨਾਜ਼ਕ ਬੁਲੀਆਂ ਅਤੇ ਮਸਤ , ਚਮਕੀਆਂ ਅੱਖਾਂ ਵਿਚ ਬਦਲੀ ਜਾਂਦੀ ।

-੧੨੫