ਪੰਨਾ:ਫ਼ਰਾਂਸ ਦੀਆਂ ਰਾਤਾਂ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਏ ਜਾਂਦੇ ਹਨ ਕੋਇਲੇ ਦੀ ਖਾਣ ਇਕ ਵੱਖਰਾ ਸੰਸਾਰ ਹੈ, ਜਿਸ ਪਾਸੇ ਜਿਤਨੀ ਦੂਰ ਤਕ ਕੋਇਲਾ ਨਿਕਲਦਾ ਜਾਂਦਾ ਹੈ, ਨਿਕੀ ਰੇਲਵੇ ਲਾਇਨ ਅਤੇ ਕੋਇਲਾ ਢੋਣ ਵਾਲੇ ਛਕੜੇ ਉਥੋਂ ਤਕ ਪੁਜਦੇ ਜਾਂਦੇ ਹਨ । ਭਰੀਆਂ ਹੋਈਆਂ ਗਡੀਆਂ ਵਡੇ ਸਟੇਸ਼ਨ ਉਪਰ ਪੁਜ ਕੇ ਖੂਹ ਦੇ ਡੋਲ ਵਾਂਗੂੰ ਲੋਹੇ ਦੇ ਰਸ ਨਾਲ ਬਾਹਰ ਖਿਚ ਲਈਆਂ ਜਾਂਦੀਆਂ ਅਤੇ ਸਾਮਣੇ ਖੜੋਤੀਆਂ ਰੇਲਵੇ ਵੈਗਨਾਂ ਵਿਚ ਮੁਧੀਆਂ ਕਰ ਦਿੰਦੇ। ਖਾਲੀ ਗਡੀਆਂ ਖੂਹ ਦੀਆਂ ਟਿੰਡਾਂ ਵਾਂਗ ਫਿਰ ਉਸੇ ਲੋਹੇ ਦੇ ਰਸੇ ਨਾਲ ਰੰਗ ਦੇ ਹੇਠਾਂ ਤੋਰ ਦਿਤੀਆਂ ਜਾਂਦੀਆਂ ਸੁਰੰਗ ਦੇ ਅੰਦਰ ਵੀ ਕਈ ਥਾਂ, ਜਿਥੇ ਕੋਇਲਾ ਸਖ਼ਤ ਹੁੰਦਾ ਜਾਂ ਪੱਥਰ ਕੱਟਣਾ ਪੈਂਦਾ, ਉਥੇ ਵੀ ਇਨਸਾਨੀ ਹਥਾਂ ਦੀ ਥਾਂ ਬਿਜਲੀ ਹੀ ਕੰਮ ਕਰਦੀ। ਫਰਾਂਸ ਦੀ ਕੁੜੀ ਬੜੀ ਦਲੇਰ ਹੈ। ਖਾਣ ਦੇ ਅੰਦਰ ਵੀ ਦਫਤਰਾਂ ਦਾ ਕੰਮ ਕਰਨ ਵਾਲੀਆਂ, ਫ਼ਸਟ-ਏਡ ਵਾਲੀਆਂ ਨਰਸਾਂ, ਰੋਟੀ ਚਾਹ ਤੇ ਹਾਜ਼ਰੀ ਪੁਚਾਣ ਵਾਲੀਆਂ, ਖਾਣ ਦੇ ਅੰਦਰ ਹਜ਼ਾਰਾਂ ਮੀਲ ਨਿਧੜਕ ਹਿਕ ਕਢਕੇ ਜਾਣ ਵਾਲੀਆਂ ਫ਼ਰਾਂਸ ਦੀਆਂ ਕੁੜੀਆਂ ਹੀ ਹਨ।

ਖਾਣ ਦੇ ਬਾਹਰ ਵਾਲੀ ਦੁਨੀਆਂ ਵੀ ਵੇਖਣ ਨਾਲ ਸਬੰਧ ਰਖਦੀ ਹੈ। ਮਜ਼ਦੂਰਾਂ ਦੀਆਂ ਬੈਰਕਾਂ, ਸੈਰਗਾਹਾਂ, ਖੁਲੇ ਮੌਸਮ ਵਿਚ ਇਸ਼ਨਾਨ ਲਈ ਪਾਣੀ ਦੇ ਲਬਾ ਲਬ ਭਰੇ ਹੋਏ ਟੈਂਕ ਤੇ ਸਿਆਲੇ ਵਿਚ ਇਸ਼ਨਾਨ ਲਈ ਸ਼ਾਹਾਨਾ ਗੁਸਲਖਾਨੇ, ਹੋਟਲ, ਸਿਨਮਾ, ਹਾਕੀ, ਫੁਟਬਾਲ, ਟੈਨਸ ਦੀਆਂ ਗਰਾਂਉਂਡਾਂ, ਡਾਕਖਾਨਾ, ਤਾਰ ਘਰ, ਬਾਜ਼ਾਰ, ਸਕੂਲ, ਸਾਰਾਂ ਕੁਝ ਵੇਖਣ ਨਾਲ ਸਬੰਧ ਰਖਦਾ ਹੈ। ਸ਼ਹਿਰਾਂ ਪਿੰਡਾਂ ਥਾਂ ਦੁਰ ਜੰਗਲ ਉਜਾੜ ਵਿਚ ਇਹ ਸਾਰੀਆਂ ਚੀਜ਼ਾਂ ਮੌਜੂਦ ਹਨ, ਇਸ ਸਾਰੀ ਦੁਨੀਆਂ ਨੂੰ ਚਲਾਣ ਲਈ ਇਕ ਵਡੇ ਇੰਜਨ ਦੇ ਸਿਰ ਬਾਜ਼ੀ ਹੈ ਜਿਹੜਾ ਸੈਂਕੜੇ ਮਣ ਕੋਲਾ ਖਾਈ ਜਾਂਦਾ ਹੈ, ਜਿਸ ਦੀਆਂ ਕਈ ਭਨੀਆਂ ਹਨ। ਇਹ ਇੰਜਨ ਸੈਂਕੜੇ ਟਨ ਕੋਇਲਾ ਸੁਆਹ ਕਰਕੇ ਆਪਣੀ ਸਾਰੀ ਖਟੀ ਨੂੰ ਬਿਜਲੀ ਦੀ ਸ਼ਕਲ ਵਿਚ ਤਬਦੀਲ ਕਰੀ ਜਾਂਦਾ ਹੈ। ਥੋੜੀ ਹੀ ਵਿਥ ਉਪਰ ਬਿਜਲੀ ਘਰ ਹੈ, ਜਿਥੇ ਕਰੋੜਾਂ ' ਅਰਬਾਂ ਮੀਟਰ ਬਿਜਲੀ, ਵਡੇ ਵਡੇ ਪਾਵਰ ਹਾਉਸਾਂ ਵਿਚ ਬੰਦ ਕੀਤੀ ਜਾ ਰਹੀ ਹੈ ਅਤੇ ਜੇਹੜੀ ਬਿਜਲੀ ਵਰਤਣ ਅਤੇ ਸੰਭਾਲਣ ਥੀਂ ਬਚ

੧੨੪